Home /News /entertainment /

ਅਨੁਸ਼ਕਾ ਸ਼ਰਮਾ ਨੇ ਗਲੈਮਰਸ ਅੰਦਾਜ਼ ਵਿੱਚ ਫੈਨਜ਼ ਨੂੰ ਯਾਦ ਕਰਵਾਇਆ ਮਾਸਕ ਪਾਉਣਾ, ਦੇਖੋ ਵਾਇਰਲ਼ ਵੀਡੀਓ

ਅਨੁਸ਼ਕਾ ਸ਼ਰਮਾ ਨੇ ਗਲੈਮਰਸ ਅੰਦਾਜ਼ ਵਿੱਚ ਫੈਨਜ਼ ਨੂੰ ਯਾਦ ਕਰਵਾਇਆ ਮਾਸਕ ਪਾਉਣਾ, ਦੇਖੋ ਵਾਇਰਲ਼ ਵੀਡੀਓ

ਅਨੁਸ਼ਕਾ ਸ਼ਰਮਾ ਨੇ ਗਲੈਮਰਸ ਅੰਦਾਜ਼ ਵਿੱਚ ਫੈਨਜ਼ ਨੂੰ ਯਾਦ ਕਰਵਾਇਆ ਮਾਸਕ ਪਾਉਣਾ, ਦੇਖੋ ਵਾਇਰਲ਼ ਵੀਡੀਓ

ਅਨੁਸ਼ਕਾ ਸ਼ਰਮਾ ਨੇ ਗਲੈਮਰਸ ਅੰਦਾਜ਼ ਵਿੱਚ ਫੈਨਜ਼ ਨੂੰ ਯਾਦ ਕਰਵਾਇਆ ਮਾਸਕ ਪਾਉਣਾ, ਦੇਖੋ ਵਾਇਰਲ਼ ਵੀਡੀਓ

 • Share this:
  ਕੋਰੋਨਾ ਦੇ ਇਸ ਦੌਰ ਵਿੱਚ ਜਿੱਥੇ ਲੋਕ ਆਪਣੇ ਘਰਾਂ ਵਿੱਚ ਹੀ ਸਮਾਂ ਬਿਤਾ ਰਹੇ ਹਨ ਉੱਥੇ ਹੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਅੱਜਕੱਲ਼ ਆਪਣੇ ਪਤੀ ਤੇ ਕ੍ਰਿਕਟਰ ਵਿਰਾਟ ਕੋਹਲੀ ਤੇ ਬੇਟੀ ਵਮੀਕਾ ਨਾਲ਼ ਇੰਗਲੈਂਡ ਵਿੱਚ ਕੁਝ ਹਸੀਨ ਪਲ਼ ਬਤੀਤ ਕਰ ਰਹੀ ਹੈ । ਇੱਥੇ ਅਗਸਤ ਵਿੱਚ ਇੰਗਲੈਂਡ ਨਾਲ਼ ਹੋਣ ਵਾਲੇ ਮੈਚ ਵਿੱਚ ਵਿਰਾਟ ਕੋਹਲੀ ਇੰਡੀਅਨ ਟੀਮ ਦੀ ਕਪਤਾਨੀ ਕਰਨਗੇ । ਇੰਗਲੈਂਡ ਵਿੱਚ ਛੁੱਟੀਆਂ ਮਨਾਉਣ ਦੇ ਨਾਲ਼-ਨਾਲ਼ ਅਨੁਸ਼ਕਾ ਅਕਸਰ ਹੀ ਸ਼ੋਸ਼ਲ ਮੀਡੀਆ ਤੇ ਆਪਣੀ ਗਲੈਮਰੈਸ ਫੋਟੋਆਂ ਤੇ ਵੀਡੀਓ ਸਾਂਝਾ ਕਰਦੀ ਰਹਿੰਦੀ ਹੈ । ਬੁੱਧਵਾਰ ਨੂੰ ਅਨੁਸ਼ਕਾ ਨੇ ਆਪਣੀ ਇੱਕ ਸਟੱਨਿੰਗ ਸੈਲਫੀ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਉਹਨਾਂ ਨੇ ਪੂਰੀ ਦੁਨੀਆਂ ਵਿੱਚ ਫੈਲੀ ਕੋਵਿਡ-19 ਦੀ ਮਹਾਂਮਾਰੀ ਤੋਂ ਬਚਣ ਲਈ ਆਪਣੇ ਫੈਨਜ਼ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ । ਇਸ ਖੂਬਸੂਰਤ ਵੀਡੀਓ ਵਿੱਚ ਅਨੁਸ਼ਕਾ ਖੁਦ ਵੀ ਆਪਣੇ ਖੁੱਲੇ ਵਾਲਾਂ ਦੇ ਅੰਦਾਜ਼ ਦੇ ਨਾਲ਼ ਮਾਸਕ ਪਾਈ ਦਿਖਾਈ ਦੇ ਰਹੀ ਹੈ ।

  ਤੁਹਾਨੂੰ ਦੱਸ ਦਈਏ ਕਿ 11 ਜੁਲਾਈ ਨੂੰ ਐਕਟ੍ਰੈਸ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੀ ਬੇਟੀ ਵਮੀਕਾ ਦੇ 6 ਮਹੀਨੇ ਪੂਰੇ ਹੋਣ ਤੇ ਬ੍ਰਥਡੇ ਸੈਲੀਬ੍ਰੇਟ ਕੀਤਾ ਸੀ । ਇਸਦੇ ਨਾਲ਼ ਹੀ ਉਹਨਾਂ ਨੇ ਇਸ ਸੰਬੰਧੀ ਸ਼ੋਸ਼ਲ ਮੀਡੀਆ ਤੇ ਵਮੀਕਾ ਦਾ ਚਿਹਰਾ ਦਿਖਾਏ ਬਿਨਾਂ ਕਈ ਫੋਟੋਆਂ ਸਾਂਝੀ ਕੀਤੀਆਂ ਸਨ । ਅਨੁਸ਼ਕਾ ਨੇ ਇਸਦੇ ਨਾਲ਼ ਹੀ ਇੱਕ ਦਿਲ ਛੂ ਜਾਣ ਵਾਲਾ ਨੋਟ ਵੀ ਲਿਖਿਆ ਸੀ , “ਇਸਦੀ ਇੱਕ ਸਮਾਇਲ ਸਾਡਾ ਪੂਰਾ ਆਲਾ-ਦੁਆਲਾ ਬਦਲ ਸਕਦੀ ਹੈ , ਮੈਨੂੰ ਉਮੀਦ ਹੈ ਅਸੀਂ ਉਸ ਪਿਆਰ ਨਾਲ਼ ਜੀਅ ਰਹੇ ਹਾਂ ਜਿਸ ਤਰ੍ਹਾਂ ਤੁਸੀ ਸਾਨੂੰ ਦੇਖਦੇ ਹੋ , ਸਾਡੇ ਤਿੰਨਾਂ ਨੂੰ 6 ਮਹੀਨੇ ਮੁਬਾਰਕ ਹੋਣ” ।
  ਜਿਕਰਯੋਗ ਹੈ ਕਿ ਅਨੁਸ਼ਕਾ ਨੇ 11 ਜਨਵਰੀ ਨੂੰ ਆਪਣੀ ਬੇਟੀ ਵਮੀਕਾ ਨੂੰ ਜਨਮ ਦਿੱਤਾ ਸੀ । ਅਨੁਸ਼ਕਾ ਨੇ ਆਪਣੀ ਬੇਟੀ ਨਾਲ਼ ਸੰਬੰਧਤ ਪਹਿਲੀ ਪੋਸਟ ਵਮੀਕਾ ਦਾਂ ਨਾਂ ਸ਼ੇਅਰ ਕਰਨ ਵੇਲ਼ੇ ਕੀਤੀ ਸੀ ।ਜੇਕਰ ਕੰਮ ਦੀ ਗੱਲ ਕਰੀਏ ਤਾਂ ਅਨੁਸ਼ਕਾ ਇਸ ਵੇਲ਼ੇ “ਕਿਲਾ”ਫਿਲਮ ਨੂੰ ਪ੍ਰਡਿਊਸ ਕਰ ਰਹੀ ਹੈ ਜਿਸ ਰਾਹੀਂ ਮਰਹੂਮ ਇਰਫਾਨ ਖਾਨ ਦੇ ਬੇਟੇ ਬਾਬਿਲ ਆਪਣਾ ਡੈਬਯੂ ਕਰਨ ਜਾ ਰਹੇ ਹਨ ।
  Published by:Ramanpreet Kaur
  First published:

  Tags: Anushka Sharma, Glamorous

  ਅਗਲੀ ਖਬਰ