Home /News /entertainment /

AP Dhillon: ਏਪੀ ਢਿੱਲੋਂ ਬਣੇ ਕਰੀਨਾ ਕਪੂਰ-ਅੰਮ੍ਰਿਤਾ ਅਰੋੜਾ ਦੀ ਪਾਰਟੀ ਦਾ ਹਿੱਸਾ, ਇੰਝ ਪਾਈਆਂ ਧੂੰਮਾਂ

AP Dhillon: ਏਪੀ ਢਿੱਲੋਂ ਬਣੇ ਕਰੀਨਾ ਕਪੂਰ-ਅੰਮ੍ਰਿਤਾ ਅਰੋੜਾ ਦੀ ਪਾਰਟੀ ਦਾ ਹਿੱਸਾ, ਇੰਝ ਪਾਈਆਂ ਧੂੰਮਾਂ

ap dhillon kareena kapoor and amrita arora

ap dhillon kareena kapoor and amrita arora

AP Dhillon At B-Town Party: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਦੀ ਬਾਲੀਵੁੱਡ ਵਿੱਚ ਬੱਲੇ-ਬੱਲੇ ਹੋ ਰਹੀ ਹੈ। ਹਾਲ ਹੀ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਬੀ-ਟਾਊਨ ਦੇ ਸਿਤਾਰਿਆਂ ਦੀ ਪਾਰਟੀ ਦਾ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਨੇ ਮਿਲ ਕੇ ਖੂਬ ਧੂੰਮਾਂ ਪਾਈਆਂ।

  • Share this:

AP Dhillon At B-Town Party: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਦੀ ਬਾਲੀਵੁੱਡ ਵਿੱਚ ਬੱਲੇ-ਬੱਲੇ ਹੋ ਰਹੀ ਹੈ। ਹਾਲ ਹੀ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਬੀ-ਟਾਊਨ ਦੇ ਸਿਤਾਰਿਆਂ ਦੀ ਪਾਰਟੀ ਦਾ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਨੇ ਮਿਲ ਕੇ ਖੂਬ ਧੂੰਮਾਂ ਪਾਈਆਂ। ਦਰਅਸਲ, ਕਰੀਨਾ ਕਪੂਰ ਖਾਨ ਨੇ ਆਪਣੀ ਦੋਸਤ ਅੰਮ੍ਰਿਤਾ ਅਰੋੜਾ ਲਈ ਸ਼ਾਨਦਾਰ ਜਨਮਦਿਨ ਪਾਰਟੀ ਦਾ ਆਯੋਜਨ ਕੀਤਾ ਸੀ। ਅੰਮ੍ਰਿਤਾ ਦੇ ਜਨਮਦਿਨ ਦੀ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਵੀ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...


ਇਸ ਦੌਰਾਨ ਮਲਾਇਕਾ ਅਰੋੜਾ, ਕਰਿਸ਼ਮਾ ਕਪੂਰ, ਕਰਨ ਜੌਹਰ, ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਅੰਮ੍ਰਿਤਾ ਅਰੋੜਾ ਦੀ ਬਰਥਡੇ ਪਾਰਟੀ 'ਚ ਸ਼ਿਰਕਤ ਕੀਤੀ। ਦੂਜੇ ਪਾਸੇ ਇਸ ਪਾਰਟੀ ਦਾ ਸਭ ਤੋਂ ਨਵਾਂ ਨਾਮ ਏ.ਪੀ.ਢਿੱਲੋਂ ਸੀ, ਜਿਸ ਨੇ ਇਸ ਪਾਰਟੀ ਵਿੱਚ ਕਾਫੀ ਰੰਗ ਭਰਿਆ। ਕਰੀਨਾ ਅਕਸਰ ਆਪਣੀ ਕਲੋਜ਼ ਨਾਈਟ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਇੱਕ ਵਾਰ ਫਿਰ ਉਨ੍ਹਾਂ ਨੇ ਅਜਿਹਾ ਹੀ ਕੀਤਾ। ਅੰਮ੍ਰਿਤਾ ਅਰੋੜਾ ਦੇ 45ਵੇਂ ਜਨਮ ਦਿਨ 'ਤੇ ਰੈਪਰ-ਗਾਇਕ ਏਪੀ ਢਿੱਲੋਂ ਦੇ ਆਉਣ ਨਾਲ ਪਾਰਟੀ ਪੂਰੀ ਤਰ੍ਹਾਂ ਬਦਲ ਗਈ। ਗਾਇਕ ਨੇ ਆਪਣੇ ਗੀਤਾਂ ਨਾਲ ਪਾਰਟੀ ਵਿੱਚ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ। ਜਦੋਂ ਢਿੱਲੋਂ ਅਦਾਕਾਰਾ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਘਰ ਦੇ ਬਾਹਰ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ। ਇਸ ਦੌਰਾਨ ਉਹ ਸਫੇਦ ਸ਼ਾਰਟਸ ਅਤੇ ਮੈਚਿੰਗ ਟੀ-ਸ਼ਰਟ 'ਚ ਨਜ਼ਰ ਆਈ। ਇਸ ਦੇ ਨਾਲ ਹੀ ਮਲਾਇਕਾ ਦੀ ਡਰੈੱਸ ਨੂੰ ਲੈ ਕੇ ਵੀ ਕਾਫੀ ਚਰਚਾ ਹੋਈ ਸੀ।

Ap Dhillon

ਏਪੀ ਢਿੱਲੋਂ ਨੇ ਅਤੀਤ ਵਿੱਚ ਬਹੁਤ ਸਾਰੇ ਹਿੱਟ ਨੰਬਰਾਂ ਨਾਲ ਨਾ ਸਿਰਫ ਆਮ ਲੋਕਾਂ ਦਾ ਦਿਲ ਜਿੱਤਿਆ, ਬਲਕਿ ਮਸ਼ਹੂਰ ਹਸਤੀਆਂ ਦਾ ਵੀ ਦਿਲ ਜਿੱਤਿਆ। ਦੱਸ ਦੇਈਏ ਕਿ ਸਾਰਾ ਅਲੀ ਖਾਨ, ਜਾਹਨਵੀ ਕਪੂਰ, ਇਬਰਾਹਿਮ ਅਲੀ ਖਾਨ, ਸੁਹਾਨਾ ਖਾਨ ਹਿੱਟਮੇਕਰ ਢਿੱਲੋਂ ਦੇ ਪ੍ਰਸ਼ੰਸਕ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਕੰਸਰਟ 'ਚ ਡਾਂਸ ਕਰਦੇ ਵੀ ਦੇਖਿਆ ਗਿਆ ਹੈ। ਉਸ ਦੇ ਗੀਤ 'ਵਾਹ ਨੂਰ', 'ਸਾਰੀ ਰਾਤ', 'ਬਹਾਨੇ', 'ਸਮਰ ਹਾਈ', 'ਦਿਲ ਨੂ', 'ਬ੍ਰਾਊਨ ਮੁੰਡੇ' ਨੇ ਪਿਛਲੇ ਸਮੇਂ 'ਚ ਮਿਊਜ਼ਿਕ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਸੀ।

Published by:Rupinder Kaur Sabherwal
First published:

Tags: Bollywood, Entertainment, Entertainment news, Kareena kapoor, Kareena Kapoor Khan, Malaika arora, Pollywood