Aparshakti Khurana Birthday Special: ਅਦਾਕਾਰ ਅਪਾਰਸ਼ਕਤੀ ਖੁਰਾਣਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਅਪਾਰਸ਼ਕਤੀ ਫਿਲਮ ਇੰਡਸਟਰੀ ਦੇ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਹਨ। ਅਪਾਰਸ਼ਕਤੀ ਸ਼ਾਨਦਾਰ ਅਭਿਨੇਤਾ ਆਯੁਸ਼ਮਾਨ ਖੁਰਾਨਾ ਦੇ ਭਰਾ ਵੀ ਹਨ। ਅਪਾਰਸ਼ਕਤੀ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਸਾਲ ਉਨ੍ਹਾਂ ਨੂੰ ਫਿਲਮ 'ਧੋਖਾ: ਰਾਉਂਡ ਦਿ ਕਾਰਨਰ' 'ਚ ਅੱਤਵਾਦੀ ਹੱਕ ਗੁਲ ਦੀ ਭੂਮਿਕਾ ਲਈ ਕਾਫੀ ਪਸੰਦ ਕੀਤਾ ਗਿਆ ਸੀ। ਸਾਰਿਆਂ ਨੇ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ ਕੀਤੀ। ਅਪਾਰਸ਼ਕਤੀ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਆਮਿਰ ਖਾਨ ਦੀ ਫਿਲਮ ਨਾਲ ਕੀਤੀ ਸੀ। ਆਓ ਉਨ੍ਹਾਂ ਦੇ ਫਿਲਮੀ ਕਰੀਅਰ ਤੇ ਨਿੱਜੀ ਜੀਵਨ ਉੱਤੇ ਕੁੱਝ ਝਾਤ ਮਾਰੀਏ...
View this post on Instagram
ਅਪਾਰਸ਼ਕਤੀ ਖੁਰਾਣਾ ਦਾ ਜਨਮ 18 ਨਵੰਬਰ 1987 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ। ਖਬਰਾਂ ਮੁਤਾਬਕ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਚੰਡੀਗੜ੍ਹ 'ਚ ਹੀ ਕੀਤ। ਇਸ ਤੋਂ ਬਾਅਦ ਅਪਾਰਸ਼ਕਤੀ ਨੇ ਰੇਡੀਓ ਅਤੇ ਵੀਡੀਓ ਜੌਕੀ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ। ਅਪਾਰਸ਼ਕਤੀ ਖੁਰਾਨਾ ਨੇ ਵੀਡੀਓ ਜੌਕੀ ਵਜੋਂ ਕਈ ਸ਼ੋਅ ਕੀਤੇ। ਇਸ ਤੋਂ ਬਾਅਦ ਉਨ੍ਹਾਂ ਦਾ ਰੁਖ ਫਿਲਮਾਂ ਵੱਲ ਹੋ ਗਿਆ। ਅਪਾਰਸ਼ਕਤੀ ਨੇ 2016 ਦੀ ਫਿਲਮ ਦੰਗਲ ਵਿੱਚ ਇੱਕ ਸਹਾਇਕ ਅਦਾਕਾਰ ਦੇ ਤੌਰ 'ਤੇ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ। ਇਸ ਫਿਲਮ 'ਚ ਉਹ ਗੀਤਾ-ਬਬੀਤਾ ਦੇ ਚਚੇਰੇ ਭਰਾ ਦੀ ਭੂਮਿਕਾ 'ਚ ਨਜ਼ਰ ਆਏ ਸਨ। ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਅਪਾਰਸ਼ਕਤੀ ਖੁਰਾਨਾ ਕਈ ਮੀਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕੇ ਹਨ। ਯੂਟਿਊਬ ਤੇ ਓਟੀਟੀ ਉੱਤੇ ਮਸ਼ਹੂਰ ਟੀਵੀਐਫ (ਦਿ ਵਾਇਰਲ ਫੀਵਰ) ਵੱਲੋਂ ਬਣਾਏ ਗਏ ਗਾਣੇ "ਦਿੱਲੀ ਦੇ ਸਰਦਾਰ ਬੁਆਏਜ਼" ਜੋ ਕਿ ਇੱਕ ਅੰਗਰੇਜ਼ੀ ਗਾਣੇ ਦਾ ਪੰਜਾਬੀ ਵਰਜ਼ਨ ਸੀ, ਉਸ ਵਿੱਚ ਅਪਾਰਸ਼ਕਤੀ ਖੁਰਾਨਾ ਸਰਦਾਰ ਬਣੇ ਨਜ਼ਰ ਆ ਰਹੇ ਸਨ।
View this post on Instagram
ਇਸ ਤੋਂ ਬਾਅਦ 'ਬਦਰੀਨਾਥ ਕੀ ਦੁਲਹਨੀਆ', 'ਹੈਪੀ ਫਿਰ ਭਾਗ ਜਾਏਗੀ', 'ਲੁਕਾ ਛੁਪੀ', 'ਜਬਰੀਆ ਜੋੜੀ' ਆਦਿ ਸਮੇਤ ਕਈ ਬਾਲੀਵੁੱਡ ਫਿਲਮਾਂ 'ਚ ਅਪਾਰਸ਼ਕਤੀ ਸਹਾਇਕ ਅਦਾਕਾਰ ਵਜੋਂ ਨਜ਼ਰ ਆਏ। ਇਸ ਤੋਂ ਇਲਾਵਾ ਅਪਾਰਸ਼ਕਤੀ ਨੇ ਡਿਸਕਵਰੀ ਚੈਨਲ 'ਤੇ 'ਯੂ ਹੈਵ ਬੀਨ ਵਾਰਨਡ' ਅਤੇ ਸੋਨੀ ਟੀਵੀ 'ਤੇ 'ਸੁਪਰ ਨਾਈਟ ਵਿਦ ਟਿਊਬਲਾਈਟ' ਵਰਗੇ ਕਈ ਸ਼ੋਅ ਹੋਸਟ ਕੀਤੇ ਹਨ। ਇਸ ਵਿਚਕਾਰ ਕਲਾਕਾਰ ਸੋਨਮ ਬਾਜਵਾ ਦੇ ਸ਼ੋਅ ਦਾ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਦੀ ਜੁਗਲਬੰਦੀ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।
ਇੱਕ ਵਾਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਪਾਰਸ਼ਕਤੀ ਨੇ ਇਕ ਦਿਲਚਸਪ ਖੁਲਾਸਾ ਕੀਤਾ ਸੀ ਅਤੇ ਦੱਸਿਆ ਸੀ ਕਿ 'ਕਾਲਜ ਦੇ ਸਮੇਂ ਦੌਰਾਨ ਮੇਰੇ ਨਾਲ ਵੀ ਪਿਆਰ 'ਚ ਧੋਖਾ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹਨ। ਜਦੋਂ ਤੱਕ ਤੁਸੀਂ ਧੋਖਾ ਜਾਂ ਰਿਜੈਕਸ਼ਨ ਦਾ ਸਾਹਮਣਾ ਨਹੀਂ ਕਰਦੇ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਸਿੱਖ ਪਾਉਂਦੇ। ਮੈਂ ਆਪਣੀ ਜ਼ਿੰਦਗੀ ਵਿੱਚ ਮਿਲੇ ਧੋਖੇ ਤੋਂ ਬਹੁਤ ਕੁਝ ਸਿੱਖਿਆ ਹੈ।' ਖੈਰ ਅਪਾਰਸ਼ਕਤੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਦਾ ਨਾਂ ਆਕ੍ਰਿਤੀ ਹੈ। ਉਹ ਅਤੇ ਆਕ੍ਰਿਤੀ 27 ਅਗਸਤ 2021 ਨੂੰ ਇੱਕ ਪਿਆਰੀ ਬੱਚੀ ਦੇ ਮਾਤਾ-ਪਿਤਾ ਬਣੇ। ਅਪਾਰਸ਼ਕਤੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਚੰਗੀ ਹੈ, ਇਸ ਵੇਲੇ ਅਪਾਰਸ਼ਕਤੀ ਦੇ ਇੰਸਟਾਗ੍ਰਾਮ ਉੱਤੇ 1.4 ਮਿਲੀਅਨ ਫਾਲੋਅਰਸ ਹਨ। ਆਪਣੇ ਭਰਾ ਵਾਂਗ, ਅਪਾਰਸ਼ਕਤੀ ਵੀ ਗਾਇਕੀ ਦੀ ਪ੍ਰਤਿਭਾ ਰਖਦੇ ਹਨ। ਉਹ ਨਾ ਸਿਰਫ਼ ਇੱਕ ਚੰਗੇ ਗਾਇਕ ਹਨ ਸਗੋਂ ਗਿਟਾਰ ਵੀ ਬਹੁਤ ਵਧੀਆ ਵਜਾਉਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Birthday, Birthday special, Bollywood, Entertainment, Entertainment news