HOME » NEWS » Films

ਗਿੱਪੀ ਗਰੇਵਾਲ ਜਲਦ ਦਰਸ਼ਕਾਂ ਸਾਹਮਣੇ ਲਿਆਉਣਗੇ 'ਅਰਦਾਸ 2'

News18 Punjab
Updated: November 23, 2018, 8:17 PM IST
ਗਿੱਪੀ ਗਰੇਵਾਲ ਜਲਦ ਦਰਸ਼ਕਾਂ ਸਾਹਮਣੇ ਲਿਆਉਣਗੇ 'ਅਰਦਾਸ 2'
ਗਿੱਪੀ ਗਰੇਵਾਲ ਜਲਦ ਦਰਸ਼ਕਾਂ ਸਾਹਮਣੇ ਲਿਆਉਣਗੇ 'ਅਰਦਾਸ 2'
News18 Punjab
Updated: November 23, 2018, 8:17 PM IST
ਗੀਤਾਂ ਤੇ ਅਦਾਕਾਰਾ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ 'ਅਰਦਾਸ' ਫਿਲਮ ਦਾ ਸੀਕਵਲ ਬਣਾਉਣ ਜਾ ਰਹੇ ਹਨ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨਵੇਂ ਉਭਰ ਰਹੇ ਕਲਾਕਾਰਾਂ ਨੂੰ ਵੀ ਆਪਣੀ ਫਿਲਮ 'ਅਰਦਾਸ 2' 'ਚ ਕੰਮ ਕਰਨ ਦਾ ਮੌਕਾ ਦੇ ਰਹੇ ਹਨ, ਜਿਸ ਦਾ ਐਲਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੀਤਾ। ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਛੇਤੀ ਹੀ 'ਅਰਦਾਸ 2' ਲੈ ਕੇ ਆ ਰਹੇ ਹਨ।

ਇਸ ਫਿਲਮ 'ਚ ਵੀ ਵੱਖ-ਵੱਖ ਲੋਕਾਂ ਨਾਲ ਜੁੜੀਆਂ ਕਹਾਣੀਆਂ ਨੂੰ ਬਿਆਨ ਕੀਤਾ ਜਾਵੇਗਾ। ਇਨ੍ਹਾਂ ਕਹਾਣੀਆਂ ਨੂੰ ਬਿਆਨ ਕਰਨ ਲਈ ਉਨ੍ਹਾਂ ਨੂੰ ਕੁਝ ਨਵੇਂ ਕਲਾਕਾਰਾਂ ਦੀ ਲੋੜ ਹੈ ਤੇ ਉਹ ਨਵੇਂ ਅਦਾਕਾਰਾਂ ਦੀ ਭਾਲ ਕਰ ਰਹੇ ਹਨ ਜਦੋਂਕਿ ਕੁਝ ਕਲਾਕਾਰ ਉਨ੍ਹਾਂ ਵੱਲੋਂ ਪੁਰਾਣੀ ਫਿਲਮ 'ਚੋਂ ਹੀ ਕਾਸਟ ਕੀਤੇ ਜਾਣਗੇ। ਇਸ ਵੀਡੀਓ 'ਚ ਗਿੱਪੀ ਗਰੇਵਾਲ ਨੇ ਖਾਸ ਹਿਦਾਇਤ ਕੀਤੀ ਹੈ ਕਿ ਮੈਨੂੰ ਉਹੀ ਕਲਾਕਾਰ ਸੰਪਰਕ ਕਰਨ, ਜਿਨ੍ਹਾਂ ਦਾ ਅਦਾਕਾਰੀ ਨਾਲ ਵਾਸਤਾ ਹੈ। ਗਿੱਪੀ ਨੇ ਇਸ ਲਈ ਆਪਣਾ ਈ-ਮੇਲ ਆਈ ਡੀ ਵੀ ਦਿੱਤੀ ਹੈ, ਜਿਸ 'ਚ ਨਵੇਂ ਅਦਾਕਾਰ ਆਪਣੀ ਅਦਾਕਾਰੀ ਦੀ ਵੀਡੀਓ ਅਤੇ ਤਸਵੀਰਾਂ ਭੇਜ ਸਕਦੇ ਹਨ।
Loading...


 




View this post on Instagram




 

Ardass-2 Audition Announcement 🙏 humblemotioncasting@gmail.com


A post shared by Gippy Grewal (@gippygrewal) on




 

ਦੱਸ ਦੇਈਏ ਕਿ ਗਿੱਪੀ ਗਰੇਵਾਲ 'ਅਰਦਾਸ 2' 'ਚ ਨਵੇਂ ਕਲਾਕਾਰਾਂ ਨੂੰ ਮੌਕਾ ਦੇਣਾ ਚਾਹੁੰਦੇ ਹਨ ਪਰ ਇਸ ਤੋਂ ਪਹਿਲੀ 'ਅਰਦਾਸ' ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਈ। ਇਹ ਫਿਲਮ ਪੰਜਾਬ ਦੀਆਂ ਮੌਜ਼ੂਦਾ ਸਮੱਸਿਆਵਾਂ ਨੂੰ ਬਿਆਨ ਕਰਦੀ ਸੀ ਤੇ ਕਈ ਲੋਕਾਂ ਦੇ ਜੀਵਨ ਦੇ ਕਿਸੇ ਨਾ ਕਿਸੇ ਪੱਖ ਨਾਲ ਜੁੜੀ ਵੀ ਹੋਈ ਸੀ ਪਰ ਹੁਣ 'ਅਰਦਾਸ 2' 'ਚ ਗਿੱਪੀ ਕਿਹੜੀਆਂ ਨਵੀਆਂ ਕਹਾਣੀਆਂ ਲੈ ਕੇ ਆਉਂਦੇ ਹਨ ਇਹ ਦੇਖਣਾ ਕਾਫੀ ਦਿਲਚਸਪ ਰਹੇਗਾ।
First published: November 23, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...