Home /News /entertainment /

ਅਰਜੁਨ ਕਪੂਰ ਓਲੰਪਿਕ ਸੋਨ ਵਿਜੇਤਾ ਨੀਰਜ ਚੋਪੜਾ ਦੀ ਭਾਰ ਘਟਾਉਣ ਦੀ ਯਾਤਰਾ ਤੋਂ ਹੋਏ ਪ੍ਰਭਾਵਿਤ, ਕਦੇ 90 ਕਿਲੋ ਸੀ ਭਾਰ

ਅਰਜੁਨ ਕਪੂਰ ਓਲੰਪਿਕ ਸੋਨ ਵਿਜੇਤਾ ਨੀਰਜ ਚੋਪੜਾ ਦੀ ਭਾਰ ਘਟਾਉਣ ਦੀ ਯਾਤਰਾ ਤੋਂ ਹੋਏ ਪ੍ਰਭਾਵਿਤ, ਕਦੇ 90 ਕਿਲੋ ਸੀ ਭਾਰ

ਅਰਜੁਨ ਕਪੂਰ ਓਲੰਪਿਕ ਸੋਨ ਵਿਜੇਤਾ ਨੀਰਜ ਚੋਪੜਾ ਦੀ ਭਾਰ ਘਟਾਉਣ ਦੀ ਯਾਤਰਾ ਤੋਂ ਹੋਏ ਪ੍ਰਭਾਵਿਤ, ਕਦੇ 90 ਕਿਲੋ ਸੀ ਭਾਰ

ਅਰਜੁਨ ਕਪੂਰ ਓਲੰਪਿਕ ਸੋਨ ਵਿਜੇਤਾ ਨੀਰਜ ਚੋਪੜਾ ਦੀ ਭਾਰ ਘਟਾਉਣ ਦੀ ਯਾਤਰਾ ਤੋਂ ਹੋਏ ਪ੍ਰਭਾਵਿਤ, ਕਦੇ 90 ਕਿਲੋ ਸੀ ਭਾਰ

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨੇ ਟੋਕੀਓ ਓਲੰਪਿਕਸ 'ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਸੀਨਾ ਚੌੜਾ ਕਰਨ ਵਾਲੇ ਨੀਰਜ ਚੋਪੜਾ ਨੂੰ ਦੇਸ਼ ਦਾ ਮਾਣ ਦੱਸਿਆ ਹੈ। ਨੀਰਜ ਪਹਿਲਾਂ ਹੀ ਗੋਲਡ ਮੈਡਲ ਜਿੱਤ ਕੇ ਸਾਭ ਪਾਸਿਓਂ ਵਧਾਈ ਬਟੋਰ ਰਿਹਾ ਹੈ।

  • Share this:
ਮੁੰਬਈ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨੇ ਟੋਕੀਓ ਓਲੰਪਿਕਸ 'ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਸੀਨਾ ਚੌੜਾ ਕਰਨ ਵਾਲੇ ਨੀਰਜ ਚੋਪੜਾ ਨੂੰ ਦੇਸ਼ ਦਾ ਮਾਣ ਦੱਸਿਆ ਹੈ। ਨੀਰਜ ਪਹਿਲਾਂ ਹੀ ਗੋਲਡ ਮੈਡਲ ਜਿੱਤ ਕੇ ਸਾਭ ਪਾਸਿਓਂ ਵਧਾਈ ਬਟੋਰ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਸੋਨ ਤਮਗਾ ਜੇਤੂ ਨੂੰ ਵਧਾਈ ਦੇ ਰਹੇ ਹਨ। ਨੀਰਜ ਇੱਕ ਅਥਲੀਟ ਦੇ ਰੂਪ ਵਿੱਚ ਆਪਣੀ ਯਾਤਰਾ ਨੂੰ ਲੈ ਕੇ ਸੁਰਖੀਆਂ ਵਿੱਚ ਰਿਹਾ ਹੈ। ਅਰਜੁਨ ਕਪੂਰ ਵੀ ਨੀਰਜ ਚੋਪੜਾ ਤੋਂ ਬਹੁਤ ਪ੍ਰਭਾਵਿਤ ਹਨ। ਦਰਅਸਲ, ਸਟਾਰ ਅਥਲੀਟ ਨੂੰ ਆਪਣੇ ਸੁਪਨੇ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨੀ ਪਈ।

12 ਸਾਲ ਦੀ ਉਮਰ ਵਿੱਚ, ਨੀਰਜ ਚੋਪੜਾ ਦਾ ਭਾਰ 90 ਕਿਲੋ ਹੋ ਗਿਆ ਸੀ। ਮੋਟਾਪੇ ਦਾ ਸਾਹਮਣਾ ਕਰਨ ਤੋਂ ਬਾਅਦ ਵੀ, ਉਸਨੇ ਹਾਰ ਨਹੀਂ ਮੰਨੀ ਅਤੇ ਆਪਣੇ-ਆਪ ਨੂੰ ਬਦਲਣ ਲਈ ਦ੍ਰਿੜ ਸੰਕਲਪ ਕੀਤਾ ਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਅਰਜੁਨ ਕਪੂਰ ਨੀਰਜ ਚੋਪੜਾ ਦੀ ਜਿੱਤ ਅਤੇ ਭਾਰ ਘਟਾਉਣ ਦੇ ਸਫਰ ਤੋਂ ਬਹੁਤ ਖੁਸ਼ ਹਨ। ਅਭਿਨੇਤਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਨੀਰਜ ਚੋਪੜਾ ਦੀ ਪ੍ਰਸ਼ੰਸਾ ਕੀਤੀ ਹੈ।

ਆਪਣੀ ਪੋਸਟ ਵਿੱਚ, ਅਰਜੁਨ ਕਪੂਰ ਨੇ ਲਿਖਿਆ: “ਮੋਟਾਪੇ ਨਾਲ ਲੜਾਈ ਸਰੀਰਕ ਅਤੇ ਮਾਨਸਿਕ ਤੌਰ ਤੇ ਥਕਾ ਦੇਣ ਵਾਲੀ ਹੈ। ਨੀਰਜ ਚੋਪੜਾ ਨੇ ਨਾ ਸਿਰਫ ਮੋਟਾਪੇ ਨੂੰ ਹਰਾਇਆ, ਬਲਕਿ ਦੇਸ਼ ਲਈ ਓਲੰਪਿਕ ਸੋਨ ਤਮਾਗਾ ਵੀ ਜਿੱਤਿਆ। ਨੀਰਜ, ਤੁਸੀਂ ਮੇਰੇ ਲਈ ਅਤੇ ਇਸ ਪੂਰੇ ਦੇਸ਼ ਲਈ ਇੱਕ ਪ੍ਰੇਰਨਾ ਹੋ।’ਅਰਜੁਨ ਕਪੂਰ ਦੀ ਨੀਰਜ ਚੋਪੜਾ ਬਾਰੇ ਸ਼ੇਅਰ ਕੀਤੀ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਉਸ ਦੇ ਪ੍ਰਸ਼ੰਸਕ ਅਰਜੁਨ ਦੀ ਪੋਸਟ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਹਨ।

ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਵੀ ਬਹੁਤ ਮੋਟੇ ਹੁੰਦੇ ਸਨ। ਇੱਕ ਸਮੇਂ ਅਭਿਨੇਤਾ ਦਾ ਭਾਰ 150 ਕਿਲੋ ਸੀ। ਪਰ, ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਹੀ, ਉਸ ਨੇ ਸਖਤ ਮਿਹਨਤ ਦੇ ਬਲ ਤੇ ਭਾਰ ਘਟਾ ਲਿਆ। ਅਰਜੁਨ ਕਪੂਰ ਹੀ ਨਹੀਂ, ਉਨ੍ਹਾਂ ਤੋਂ ਇਲਾਵਾ, ਬਾਲੀਵੁੱਡ ਵਿੱਚ ਅਜਿਹੇ ਕਈ ਸਿਤਾਰੇ ਹਨ, ਜੋ ਪਹਿਲਾਂ ਮੋਟੇ ਹੁੰਦੇ ਸਨ, ਪਰ ਇੰਡਸਟਰੀ ਵਿੱਚ ਐਂਟਰੀ ਦੇ ਨਾਲ, ਉਨ੍ਹਾਂ ਨੇ ਆਪਣੇ ਭਾਰ ਘਟਾਇਆ ਹੈ।
Published by:Ramanpreet Kaur
First published:

Tags: Arjun Kapoor

ਅਗਲੀ ਖਬਰ