Home /News /entertainment /

Arrest Warrant Against Ekta Kapoor: ਏਕਤਾ ਕਪੂਰ 'ਤੇ ਉਸ ਦੀ ਮਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਜਾਣੋ ਮਾਮਲਾ

Arrest Warrant Against Ekta Kapoor: ਏਕਤਾ ਕਪੂਰ 'ਤੇ ਉਸ ਦੀ ਮਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਜਾਣੋ ਮਾਮਲਾ

 (ਸੰਕੇਤਕ ਫੋਟੋ)

(ਸੰਕੇਤਕ ਫੋਟੋ)

Arrest warrant issued against Ekta Kapoor: ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਏਕਤਾ ਕਪੂਰ ਅਤੇ ਉਸਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ ਬਿਹਾਰ ਦੇ ਬੇਗੂਸਰਾਏ ਦੀ ਇੱਕ ਜ਼ਿਲ੍ਹਾ ਅਦਾਲਤ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਹ ਵਾਰੰਟ ਏਕਤਾ ਕਪੂਰ (Ekta Kapoor) ਅਤੇ ਉਨ੍ਹਾਂ ਦੀ ਮਾਂ ਦੇ ਖਿਲਾਫ ਉਨ੍ਹਾਂ ਦੀ ਵੈੱਬ ਸੀਰੀਜ਼ ਟ੍ਰਿਪਲ ਐਕਸ ਸੀਜ਼ਨ 2 'ਚ ਸੈਨਿਕਾਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਰੀ ਕੀਤਾ ਗਿਆ ਹੈ। ਜਸਟਿਸ ਵਿਕਾਸ ਕੁਮਾਰ ਦੀ ਅਦਾਲਤ ਨੇ ਸਾਬਕਾ ਫੌਜੀ ਅਤੇ ਬੇਗੂਸਰਾਏ ਨਿਵਾਸੀ ਸ਼ੰਭੂ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਏਕਤਾ ਕਪੂਰ ਅਤੇ ਉਸ ਦੀ ਮਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।

ਹੋਰ ਪੜ੍ਹੋ ...
 • Share this:

  ਇਹ ਵੀ ਪੜ੍ਹੋ:- Wamiqa Gabbi B'day Spl: ਵਾਮਿਕਾ ਗੱਬੀ ਪਾਲੀਵੁੱਡ 'ਤੇ ਸਾਊਥ ਇੰਡਸਟਰੀ 'ਚ ਦਿਖਾ ਚੁੱਕੀ ਖੂਬਸੂਰਤੀ ਦਾ ਜਲਵਾ, ਦੇਖੋ ਝਲਕ

  ਸਾਬਕਾ ਫੌਜੀ ਨੇ ਕੀਤੀ ਸੀ ਸ਼ਿਕਾਇਤ 

  ਸਾਬਕਾ ਫੌਜੀ ਸ਼ੰਭੂ ਕੁਮਾਰ ਨੇ 2020 ਵਿੱਚ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਵੈੱਬ ਸੀਰੀਜ਼ 'XXX' (ਸੀਜ਼ਨ-2) ਵਿੱਚ ਇੱਕ ਸਿਪਾਹੀ ਦੀ ਪਤਨੀ ਨਾਲ ਸਬੰਧਤ ਕਈ ਇਤਰਾਜ਼ਯੋਗ ਦ੍ਰਿਸ਼ ਦਿਖਾਏ ਗਏ ਸਨ। ਸ਼ੰਭੂ ਕੁਮਾਰ ਦੇ ਵਕੀਲ ਰਿਸ਼ੀਕੇਸ਼ ਪਾਠਕ ਨੇ ਕਿਹਾ, "ਸੀਰੀਜ਼ ਏਕਤਾ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੀ ਮਲਕੀਅਤ ਵਾਲੇ ਇੱਕ ਓਟੀਟੀ ਪਲੇਟਫਾਰਮ Alt ਬਾਲਾਜੀ 'ਤੇ ਪ੍ਰਸਾਰਿਤ ਕੀਤੀ ਗਈ ਸੀ। ਦੱਸ ਦੇਈਏ ਕਿ ਸ਼ੋਭਾ ਕਪੂਰ ਵੀ ਬਾਲਾਜੀ ਟੈਲੀਫਿਲਮਜ਼ ਨਾਲ ਜੁੜੀ ਹੋਈ ਹੈ।"

  ਪਾਠਕ ਨੇ ਕਿਹਾ, ''ਅਦਾਲਤ ਨੇ ਉਨ੍ਹਾਂ (ਕਪੂਰ) ਨੂੰ ਸੰਮਨ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ ਮਾਮਲੇ ਦੇ ਸਿਲਸਿਲੇ 'ਚ ਪੇਸ਼ ਹੋਣ ਲਈ ਕਿਹਾ ਸੀ।ਉਸ (ਕਪੂਰ) ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਸੀਰੀਜ਼ ਦੇ ਕੁਝ ਸੀਨ ਇਤਰਾਜ਼ਾਂ ਤੋਂ ਬਾਅਦ ਹਟਾ ਦਿੱਤੇ ਗਏ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਜਿਸ ਤੋਂ ਬਾਅਦ ਉਸ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ।

  ਇਹ ਵੀ ਪੜ੍ਹੋ:- Diljit Dosanjh Video: ਦਿਲਜੀਤ ਦੋਸਾਂਝ 'ਬਾਬੇ' ਨਾਲ ਕਲੋਲਾਂ ਕਰਦੇ ਆਏ ਨਜ਼ਰ, ਮਜ਼ਾਕ-ਮਜ਼ਾਕ 'ਚ ਕਹੀ ਇਹ ਗੱਲ

  ਇਹ ਵੀ ਪੜ੍ਹੋ:- Harbhajan Mann: ਹਰਭਜਨ ਮਾਨ ਨੇ ਰਚਿਆ ਇਤਿਹਾਸ, ਪੰਜਾਬੀਅਤ ਦੀ ਵਿਦੇਸ਼ 'ਚ ਕਰਵਾਈ ਬੱਲੇ-ਬੱਲੇ

  Published by:Rupinder Kaur Sabherwal
  First published:

  Tags: Bollywood, Ekta Kapoor, Entertainment, Entertainment news