Punjabi Video Director Arvindr Khaira Wedding: ਪੰਜਾਬੀ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ (Arvindr Khaira) ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਗੀਤਕਾਰ ਜਾਨੀ ਨੇ ਅਰਵਿੰਦਰ ਦਾ ਵੀਡੀਓ ਸ਼ੇਅਰ ਕਰ ਲਿਖਿਆ, ਅਰਵਿੰਦਰ ਖਹਿਰਾ ਅਤੇ ਭਾਬੀ ਨੂੰ ਵਧਾਈ. ਇਸ ਤੋਂ ਇਲਾਵਾ ਪੰਜਾਬੀ ਵੀਡੀਓ ਨਿਰਦੇਸ਼ਕ ਨਵਜੀਤ ਬੁੱਟਰ (Navjit Buttar) ਤੇ ਵਿਰਸਾ ਆਰਟਸ ਦੇ ਸਹਿ-ਸੰਸਥਾਪਕ ਵੱਲੋਂ ਵੀ ਵਿਆਹੀ ਜੋੜੀ ਨੂੰ ਵਿਆਹ ਦੀ ਵਧਾਈ ਦਿੱਤੀ ਗਈ ਹੈ।
ਪ੍ਰਸ਼ੰਸ਼ਕ ਵੀ ਮਸ਼ਹੂਰ ਪੰਜਾਬੀ ਸੰਗੀਤ ਵੀਡੀਓ ਨਿਰਦੇਸ਼ਕ ਅਰਵਿੰਦਰ ਖਹਿਰਾ ਨੂੰ ਵਧਾਈ ਦੇ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਜ਼ਿੰਦਗੀ ਵਿੱਚ ਇੱਕ ਨਵੇਂ ਸਫ਼ਰ 'ਤੇ ਕਦਮ ਰੱਖਿਆ ਹੈ।
View this post on Instagram
ਪੰਜਾਬੀ ਮਿਊਜ਼ਿਕ ਵੀਡੀਓ ਡਾਇਰੈਕਟਰ ਅਤੇ ਅਰਵਿੰਦਰ ਖਹਿਰਾ ਦੇ ਕਰੀਬੀ ਦੋਸਤ ਨਵਜੀਤ ਬੁੱਟਰ ਨੇ ਕਲਾਕਾਰ ਅਤੇ ਉਨ੍ਹਾਂ ਦੀ ਪਤਨੀ ਦੀ ਇੱਕ ਵੀਡੀਓ ਕਲਿੱਪ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਪ੍ਰਸਿੱਧ ਗੀਤਕਾਰ ਜਾਨੀ ਨੇ ਵੀ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi Cinema, Punjabi industry