Shah Rukh Khan s friend Kajal Anand Party: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ (Shah Rukh Khan) ਦੀ ਕਰੀਬੀ ਦੋਸਤ ਕਾਜਲ ਆਨੰਦ ਨੇ 13 ਜਨਵਰੀ ਨੂੰ ਆਪਣਾ ਜਨਮਦਿਨ ਮਨਾਇਆ। ਇਸ ਸ਼ਾਨਦਾਰ ਨਾਈਟ ਪਾਰਟੀ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਹਾਲਾਂਕਿ ਸਭ ਦੀਆਂ ਨਜ਼ਰਾਂ ਸ਼ਾਹਰੁਖ ਦੇ ਬੇਟੇ ਆਰੀਅਨ ਖਾਨ 'ਤੇ ਟਿਕੀਆਂ ਹੋਈਆਂ ਸੀ, ਜੋ ਪਾਰਟੀ 'ਚ ਡੈਸ਼ਿੰਗ ਲੁੱਕ 'ਚ ਪਹੁੰਚੇ। ਇਨ੍ਹਾਂ ਤੋਂ ਇਲਾਵਾ ਸੁਹਾਨਾ ਖਾਨ, ਅਨੰਨਿਆ ਪਾਂਡੇ ਅਤੇ ਰਾਣੀ ਮੁਖਰਜੀ ਅਤੇ ਗੌਰੀ ਖਾਨ ਵਰਗੇ ਸਿਤਾਰਿਆਂ ਨੇ ਜਨਮਦਿਨ ਦੀ ਪਾਰਟੀ 'ਚ ਸ਼ਿਰਕਤ ਕੀਤੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਪ੍ਰਸ਼ੰਸ਼ਕਾ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਸੁਹਾਮਾ ਖਾਨ ਨੇ ਆਪਣੇ ਖੂਬਸੂਰਤ ਅੰਦਾਜ਼ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਗੌਰੀ ਖਾਨ ਵੀ ਆਪਣੇ ਪਤੀ ਸ਼ਾਹਰੁਖ ਦੇ ਬੈਸਟ ਫ੍ਰੈਂਡ ਦੀ ਪਾਰਟੀ 'ਚ ਮੌਜੂਦ ਸੀ ਅਤੇ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦੀ ਡਰੈੱਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਸ ਨੇ ਸਟਾਈਲਿਸ਼ ਬੇਜ ਕਲਰ ਦੀ ਡਰੈੱਸ ਪਾਈ ਸੀ। ਇਸ ਪਾਰਟੀ 'ਚ ਕਰਨ ਜੌਹਰ, ਰਾਣੀ ਮੁਖਰਜੀ, ਨਵਿਆ ਨਵੇਲੀ ਨੰਦਾ, ਸਿਧਾਂਤ ਚਤੁਰਵੇਦੀ ਆਦਿ ਮੌਜੂਦ ਸਨ।
View this post on Instagram
ਇਨ੍ਹਾਂ ਤੋਂ ਇਲਾਵਾ ਅਨੰਨਿਆ ਪਾਂਡੇ ਵੀ ਸਟਨਿੰਗ ਲੁੱਕ 'ਚ ਪਾਰਟੀ 'ਚ ਪਹੁੰਚੀ। ਅਨੰਨਿਆ ਹਰੇ ਰੰਗ ਦੀ ਬਾਡੀਕਨ ਟਿਊਬ ਨੇਕ ਡਰੈੱਸ 'ਚ ਗਲੈਮਰਸ ਲੱਗ ਰਹੀ ਸੀ। ਆਪਣੇ ਵਾਲਾਂ ਨੂੰ ਹੇਠਾਂ ਰੱਖਦੇ ਹੋਏ, ਅਭਿਨੇਤਰੀ ਚਿੱਟੇ ਵੱਡੇ ਹੂਪਸ ਅਤੇ ਕਾਲੇ ਸਟ੍ਰੈਪੀ ਏੜੀ ਵਿੱਚ ਗਲੈਮਰਸ ਲੱਗ ਰਹੀ ਸੀ।
ਸ਼ਾਹਰੁਖ ਖਾਨ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ 'ਪਠਾਨ' 25 ਜਨਵਰੀ, 2023 ਨੂੰ ਰਿਲੀਜ਼ ਹੋਣ ਵਾਲੀ ਹੈ। 'ਪਠਾਨ' ਤੋਂ ਬਾਅਦ ਸ਼ਾਹਰੁਖ ਖਾਨ ਅਗਲੀ ਵਾਰ ਐਟਲੀ ਦੇ ਨਿਰਦੇਸ਼ਨ 'ਚ ਬਣੀ 'ਜਵਾਨ' 'ਚ ਨਜ਼ਰ ਆਉਣਗੇ। ਫਿਲਮ 'ਚ ਸ਼ਾਹਰੁਖ ਦੇ ਨਾਲ ਨਯੰਤਰਾ ਅਤੇ ਵਿਜੇ ਸੇਤੂਪਤੀ ਵੀ ਹਨ। ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' 2023 ਦੇ ਅੰਤ 'ਚ ਕ੍ਰਿਸਮਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਸ਼ਾਹਰੁਖ ਖਾਨ ਦੇ ਨਾਲ ਤਾਪਸੀ ਪੰਨੂ ਮੁੱਖ ਭੂਮਿਕਾ ਵਿੱਚ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aryan Khan, Birthday, Bollywood, Entertainment, Entertainment news, Shahrukh Khan, Suhana Khan