ਮੁੰਬਈ: Asha Parekh on Film Pathan: ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਫਿਲਮ ਦੇ ਗੀਤ ਬੇਸ਼ਰਮ ਰੰਗ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦਰਅਸਲ ਇਸ ਗੀਤ 'ਚ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੀ ਬਿਕਨੀ ਪਾਈ ਹੋਈ ਸੀ, ਜਿਸ ਨੂੰ ਕਈ ਹਿੰਦੂ ਸੰਗਠਨ ਨੇ ਲੋਕਾਂ ਵਲੋਂ ਇਤਰਾਜ਼ਯੋਗ ਕਰਾਰ ਦਿੱਤਾ ਹੈ। ਹੁਣ ਬਾਲੀਵੁੱਡ 'ਤੇ ਦਹਾਕਿਆਂ ਤੱਕ ਰਾਜ ਕਰਨ ਵਾਲੀ ਅਦਾਕਾਰਾ ਆਸ਼ਾ ਪਾਰੇਖ ਨੇ ਵੀ ਇਸ ਮੁੱਦੇ 'ਤੇ ਜਵਾਬ ਦਿੱਤਾ ਹੈ।
ਕੀ ਕਿਹਾ ਆਸ਼ਾ ਪਾਰੇਖ ਨੇ
ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਆਸ਼ਾ ਪਾਰੇਖ ਨੇ ਪਠਾਨ ਫਿਲਮ ਦੇ ਬੇਸ਼ਰਮ ਗੀਤ 'ਚ ਦੀਪਿਕਾ ਦੀ ਬਿਕਨੀ 'ਤੇ ਚੁੱਕੇ ਸਵਾਲ 'ਤੇ ਕਿਹਾ ਕਿ ਬਿਕਨੀ 'ਤੇ ਕੋਈ ਹੰਗਾਮਾ ਨਹੀਂ ਹੈ, ਇੱਥੇ ਬਿਕਨੀ ਦੇ ਸੰਤਰੀ ਰੰਗ ਨੂੰ ਲੈ ਕੇ ਹੰਗਾਮਾ ਹੈ। ਮੈਨੂੰ ਲੱਗਦਾ ਹੈ ਕਿ ਸਾਡਾ ਦਿਮਾਗ ਹੌਲੀ-ਹੌਲੀ ਬੰਦ ਹੋ ਰਿਹਾ ਹੈ ਅਤੇ ਅਸੀਂ ਬਦਲਦੇ ਸਮੇਂ ਦੇ ਨਾਲ ਬਹੁਤ ਛੋਟੀ ਸੋਚ ਵਾਲੇ ਬਣਦੇ ਜਾ ਰਹੇ ਹਾਂ।
ਆਸ਼ਾ ਨੇ ਕਿਹਾ ਕਿ ਬਾਲੀਵੁੱਡ ਹਮੇਸ਼ਾ ਹੀ ਲੋਕਾਂ ਲਈ ਸੌਖਾ ਨਿਸ਼ਾਨਾ ਰਿਹਾ ਹੈ ਅਤੇ ਇਹ ਸਮੇਂ-ਸਮੇਂ 'ਤੇ ਨਜ਼ਰ ਵੀ ਆਉਂਦਾ ਹੈ। ਇੱਕ ਪਾਸੇ ਤਾਂ ਅਸੀਂ ਅਗਾਂਹਵਧੂ ਹੋਣ ਦੀ ਗੱਲ ਕਰਦੇ ਹਾਂ, ਪਰ ਦੂਜੇ ਪਾਸੇ ਬਿਕਨੀ ਦੇ ਰੰਗ ਵਿੱਚ ਵਿਵਾਦ ਪੈਦਾ ਕਰਕੇ ਆਪਣੀ ਸੋਚ ਵੀ ਦਿਖਾਉਂਦੇ ਹਾਂ।
ਦੱਸ ਦੇਈਏ ਕਿ ਫਿਲਮ ਪਠਾਨ ਵਿੱਚ ਬਿਕਨੀ ਦੇ ਸੰਤਰੀ ਰੰਗ ਨੂੰ ਲੈ ਕੇ ਕੁੱਝ ਹਿੰਦੂ ਸੰਗਠਨਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ ਅਤੇ ਸ਼ਾਹਰੁਖ ਖਾਨ ਦੀ ਫਿਲਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਨੇ ਵੀ ਇਸ ਗੀਤ ਨੂੰ ਹਟਾਉਣ ਦੀ ਮੰਗ ਕੀਤੀ ਸੀ। ਫਿਲਮ ਪਠਾਨ 25 ਜਨਵਰੀ 2023 ਨੂੰ ਭਾਰਤ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Deepika Padukone, Entertainment news, Shahrukh Khan