Home /News /entertainment /

Aashram 3 Trailer: 'ਬਾਬਾ ਨਿਰਾਲਾ' ਤੋਂ ਬਾਅਦ ਹੁਣ ਇਹ ਬਣਨਾ ਚਾਹੁੰਦੇ ਹਨ ਬੌਬੀ ਦਿਓ, ਵੇਖੋ ਆਸ਼ਰਮ-3 ਦਾ ਟ੍ਰੇਲਰ

Aashram 3 Trailer: 'ਬਾਬਾ ਨਿਰਾਲਾ' ਤੋਂ ਬਾਅਦ ਹੁਣ ਇਹ ਬਣਨਾ ਚਾਹੁੰਦੇ ਹਨ ਬੌਬੀ ਦਿਓ, ਵੇਖੋ ਆਸ਼ਰਮ-3 ਦਾ ਟ੍ਰੇਲਰ

Aashram 3 Trailer Out: ਬੌਬੀ ਦਿਓਲ ਸਟਾਰਰ ਵੈੱਬ ਸੀਰੀਜ਼ 'ਆਸ਼ਰਮ' ਦੇ ਤੀਜੇ ਸੀਜ਼ਨ ਦਾ ਟ੍ਰੇਲਰ ਆਖਿਰਕਾਰ ਰਿਲੀਜ਼ (Aashram 3 Release) ਹੋ ਗਿਆ ਹੈ। ਪ੍ਰਕਾਸ਼ ਝਾਅ ਵੱਲੋਂ ਨਿਰਦੇਸ਼ਤ ਆਸ਼ਰਮ-3 ਵੈੱਬ ਸੀਰੀਜ਼ (Aashram 3 Trailer) ਨੇ ਬੌਬੀ ਦਿਓਲ (Bobby Deol) ਦੇ ਕਰੀਅਰ ਨੂੰ ਇੱਕ ਨਵੀਂ ਉਡਾਣ ਦਿੱਤੀ ਹੈ।

ਹੋਰ ਪੜ੍ਹੋ ...
  • Share this:

Aashram 3 Trailer Out: ਬੌਬੀ ਦਿਓਲ ਸਟਾਰਰ ਵੈੱਬ ਸੀਰੀਜ਼ 'ਆਸ਼ਰਮ' ਦੇ ਤੀਜੇ ਸੀਜ਼ਨ ਦਾ ਟ੍ਰੇਲਰ ਆਖਿਰਕਾਰ ਰਿਲੀਜ਼ (Aashram 3 Release) ਹੋ ਗਿਆ ਹੈ। ਪ੍ਰਕਾਸ਼ ਝਾਅ ਵੱਲੋਂ ਨਿਰਦੇਸ਼ਤ ਆਸ਼ਰਮ-3 ਵੈੱਬ ਸੀਰੀਜ਼ (Aashram 3 Trailer) ਨੇ ਬੌਬੀ ਦਿਓਲ (Bobby Deol) ਦੇ ਕਰੀਅਰ ਨੂੰ ਇੱਕ ਨਵੀਂ ਉਡਾਣ ਦਿੱਤੀ ਹੈ। ਲੰਬੇ ਸਮੇਂ ਤੱਕ ਵੱਡੇ ਪਰਦੇ ਤੋਂ ਦੂਰੀ ਬਣਾ ਕੇ ਰੱਖਣ ਤੋਂ ਬਾਅਦ ਬੌਬੀ ਦਿਓਲ ਨੇ ਆਸ਼ਰਮ ਸੀਰੀਜ਼ 'ਚ ਨਜ਼ਰ ਆਉਣ 'ਤੇ ਆਪਣੇ ਨਵੇਂ ਅਵਤਾਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਆਸ਼ਰਮ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਆਸ਼ਰਮ ਦੇ ਪਿਛਲੇ ਦੋ ਸੀਜ਼ਨ ਹਿੱਟ ਸਾਬਤ ਹੋਏ, ਇਸ ਲਈ ਦਰਸ਼ਕ ਹੁਣ ਇਸ ਦੇ ਤੀਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਆਸ਼ਰਮ ਦਾ ਤੀਜਾ ਸੀਜ਼ਨ 3 ਜੂਨ ਨੂੰ ਦਸਤਕ ਦੇਣ ਵਾਲਾ ਹੈ ਪਰ ਇਸ ਤੋਂ ਪਹਿਲਾਂ ਇਸ ਦਾ ਟ੍ਰੇਲਰ ਧਮਾਲ ਮਚਾ ਰਿਹਾ ਹੈ। ਟ੍ਰੇਲਰ ਤੋਂ ਜ਼ਾਹਿਰ ਹੈ ਕਿ ਇਸ ਵਾਰ ਆਸ਼ਰਮ ਦੀ ਕਹਾਣੀ ਬਦਲੇ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ।ਸੀਜ਼ਨ 3 ਵਿੱਚ ਬਾਬਾ ਨਿਰਾਲਾ ਦੇ ਕਾਲੇ ਕਾਰਨਾਮਿਆਂ ਦੇ ਨਵੇਂ ਸੱਚ ਸਾਹਮਣੇ ਆਉਣਗੇ। ਅਜਿਹੇ 'ਚ ਦੇਖਣਾ ਇਹ ਹੋਵੇਗਾ ਕਿ ਦਰਸ਼ਕ ਇਨ੍ਹਾਂ ਖੁਲਾਸੇ ਤੋਂ ਹੈਰਾਨ ਹੁੰਦੇ ਹਨ ਜਾਂ ਨਹੀਂ।

ਖਾਸ ਗੱਲ ਇਹ ਹੈ ਕਿ ਇਸ ਸੀਜ਼ਨ 'ਚ ਬੌਬੀ ਦਿਓਲ ਦੇ ਨਾਲ ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਵੀ ਨਜ਼ਰ ਆਉਣ ਵਾਲੀ ਹੈ। ਰਾਜਨੀਤੀ, ਅੰਧਵਿਸ਼ਵਾਸ, ਨਸ਼ੇ, ਬਲਾਤਕਾਰ ਦੇ ਆਲੇ-ਦੁਆਲੇ ਘੁੰਮਦੀ ਆਸ਼ਰਮ ਵੈੱਬ ਸੀਰੀਜ਼ ਦਾ ਪਹਿਲਾ ਸੀਜ਼ਨ 2020 'ਚ ਰਿਲੀਜ਼ ਹੋਇਆ ਸੀ ਅਤੇ ਹੁਣ ਇਹ ਇਸ ਦਾ ਤੀਜਾ ਸੀਜ਼ਨ ਹੈ, ਜਿਸ 'ਚ ਬੌਬ ਦਿਓਲ ਇਕ ਵਾਰ ਫਿਰ ਬਾਬਾ ਨਿਰਾਲਾ ਦੇ ਰੂਪ 'ਚ ਨਜ਼ਰ ਆਉਣਗੇ। ਆਸ਼ਰਮ ਦੇ ਸਾਰੇ ਸੀਜ਼ਨਾਂ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਪ੍ਰਕਾਸ਼ ਝਾਅ ਨੇ ਕੀਤਾ ਹੈ।

ਬੌਬੀ ਤੋਂ ਇਲਾਵਾ ਇਸ ਸੀਰੀਜ਼ 'ਚ ਚੰਦਨ ਰਾਏ, ਦਰਸ਼ਨ ਕੁਮਾਰ ਅਤੇ ਤ੍ਰਿਧਾ ਚੌਧਰੀ ਵਰਗੇ ਸਿਤਾਰੇ ਵੀ ਨਜ਼ਰ ਆ ਚੁੱਕੇ ਹਨ। ਆਸ਼ਰਮ ਬਾਬੇ ਤੋਂ ਰੱਬ ਵੱਲ ਮੁੜਨ ਵਾਲੇ ਮਨੁੱਖ ਦੀ ਕਹਾਣੀ ਹੈ। ਆਸ਼ਰਮ 3 ਦੇ ਟ੍ਰੇਲਰ ਵਿੱਚ ਬਾਬਾ ਨਿਰਾਲਾ ਭਗਵਾਨ ਨਿਰਾਲਾ ਬਣਨ ਦਾ ਸੁਪਨਾ ਦੇਖ ਰਿਹਾ ਹੈ ਅਤੇ ਹੁਣ ਉਸ ਦੇ ਰਾਹ ਵਿੱਚ ਕਈ ਰੁਕਾਵਟਾਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਬਦਲੇ ਦੀ ਅੱਗ ਵਿੱਚ ਝੁਲਸਿਆ ਪਰਮਿੰਦਰ ਇਸ ਵਾਰ ਬਾਬਾ ਨਿਰਾਲਾ ਤੋਂ ਬਦਲਾ ਲੈ ਸਕੇਗਾ ਜਾਂ ਨਹੀਂ ਅਤੇ ਕੀ ਬਾਬਾ ਨਿਰਾਲਾ ਪ੍ਰਭੂ ਨਿਰਾਲਾ ਬਣ ਸਕਦਾ ਹੈ ਜਾਂ ਨਹੀਂ, ਅਜਿਹੇ ਹੀ ਸਵਾਲਾਂ ਦੇ ਜਵਾਬ ਆਸ਼ਰਮ ਦੇ ਸੀਜ਼ਨ 3 ਵਿੱਚ ਦੇਖਣ ਨੂੰ ਮਿਲਣਗੇ।

Published by:Krishan Sharma
First published:

Tags: Bobby Deol, Bollwood, Entertainment news, TV serial