ਆਸਿਮ ਦੇ ਇੱਕਤਰਫ਼ਾ ਪਿਆਰ ਨੂੰ ਮਿਲਿਆ ਮੁਕਾਮ, ਹਿਮਾਂਸ਼ੀ ਨੇ ਆਪਣੇ ਮੰਗੇਤਰ ਤੋਂ ਕੀਤਾ ਬ੍ਰੇਕਅੱਪ !

 • Share this:
  ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਪੰਜਾਬੀ ਗਾਇਕਾ ਤੇ ਅਦਾਕਾਰ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਦੀ ਇਕ ਤਰਫਾ ਲਵ ਸਟੋਰੀ ਨੂੰ ਨਵਾਂ ਐਂਗਲ ਮਿਲ ਗਿਆ ਹੈ। ਸ਼ੋਅ 'ਚ ਸ਼ੇਫਾਲੀ ਜਰੀਵਾਲਾ ਦੇ ਪਤੀ ਪਰਾਗ ਤਿਆਗੀ ਨੇ ਆ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਆਸਿਮ ਨੂੰ ਦੱਸਿਆ ਕਿ ਹਿਮਾਂਸ਼ੀ ਨੇ ਆਪਣੇ ਮੰਗੇਤਰ ਨਾਲ ਬ੍ਰੇਕਅੱਪ ਕਰ ਲਿਆ ਹੈ ਤੇ ਉਹ ਬਾਹਰ ਆਸਿਮ ਰਿਆਜ਼ ਦਾ ਇੰਤਜ਼ਾਰ ਕਰ ਰਹੀ ਹੈ।
  ਕੀ ਹਿਮਾਂਸ਼ੀ ਖੁਰਾਨਾ ਦਾ ਮੰਗੇਤਰ ਨਾਲੋਂ ਟੁੱਟ ਗਿਆ ਹੈ ਰਿਸ਼ਤਾ
  ਪਰਾਗ ਤਿਆਗੀ ਦੀ ਇਹ ਗੱਲ ਸੁਣ ਕੇ ਆਸਿਮ ਰਿਆਜ਼ ਦੀ ਖੁਸ਼ੀ ਦਾ ਠਿਕਾਨਾ ਨਹੀਂ ਹੈ। ਉਸ ਨੂੰ ਹਾਲੇ ਤੱਕ ਯਕੀਨ ਨਹੀਂ ਹੋ ਰਿਹਾ ਹੈ ਕਿ ਇਹ ਗੱਲ ਸੱਚ ਹੈ। ਬੀਤੇ ਐਪੀਸੋਡ 'ਚ ਇਹ ਗੱਲ ਪਤਾ ਲੱਗਣ ਤੋਂ ਬਾਅਦ ਸਾਰੇ ਘਰਵਾਲੇ ਆਸਿਮ ਰਿਆਜ਼ ਨੂੰ ਹਿਮਾਂਸ਼ੀ ਦੇ ਨਾਂ ਨਾਲ ਤੰਗ ਕਰ ਰਹੇ ਹਨ। ਉਥੇ ਹੀ ਆਸਿਮ ਨੇ ਕਿਹਾ, ''ਮੈਂ ਬਾਹਰ ਜਾ ਕੇ ਹਿਮਾਂਸ਼ੀ ਨੂੰ ਆਪਣੇ ਦਿਲ ਦੀ ਗੱਲ ਬਿਆਨ ਕਰਨਾ ਚਾਹੁੰਦਾ ਸੀ ਪਰ ਮੈਨੂੰ ਇਸ ਦੀ ਉਮੀਦ ਨਹੀਂ ਸੀ। ਮੈਨੂੰ ਨਹੀਂ ਪਤਾ ਸੀ ਕਿ ਹਿਮਾਂਸ਼ੀ ਤੇ ਮੇਰੀ ਗੱਲ ਇੰਨ੍ਹੀ ਜਲਦੀ ਬਣ ਜਾਵੇਗੀ।
  ਹਿਮਾਂਸ਼ੀ ਵਲੋਂ ਪਿਆਰ ਹੋਣ ਦੀ ਗੱਲ ਜਾਣ ਕੇ ਆਸਿਮ ਰਿਆਜ਼ ਕਾਫੀ ਖੁਸ਼ ਹੈ ਪਰ ਉਹ ਇਸ ਗੱਲ ਨਾਲ ਕਾਫੀ ਹੈਰਾਨ ਹੈ ਕਿ ਹਿਮਾਂਸ਼ੀ ਦਾ ਮੰਗੇਤਰ ਨਾਲ ਸਾਲਾਂ ਪੁਰਾਣਾ ਰਿਸ਼ਤਾ ਕਿਵੇਂ ਟੁੱਟ ਗਿਆ। ਦੂਜੇ ਪਾਸੇ, ਸ਼ਹਿਨਾਜ਼ ਕੌਰ ਗਿੱਲ ਨੇ ਘਰਵਾਲਿਆਂ ਨੂੰ ਦੱਸਿਆ ਕਿ ਹਿਮਾਂਸ਼ੀ ਖੁਰਾਨਾ ਦੇ ਮੰਗੇਤਰ ਦਾ ਨੇਚਰ ਪੋਜੇਸਿਵ ਹੈ। ਉਸ ਨੂੰ ਹਿਮਾਂਸ਼ੀ ਦਾ ਆਸਿਮ ਨਾਲ ਬਿੱਗ ਬੌਸ 'ਚ ਇੰਝ ਇਕੱਠੇ ਰਹਿਣਾ ਪਸੰਦ ਨਹੀਂ ਆਇਆ ਹੋਵੇਗਾ। ਉਥੇ ਹੀ ਸ਼ੁੱਕਰਵਾਰ ਦੇ ਐਪੀਸੋਡ 'ਚ ਆਸਿਮ ਰਿਆਜ਼ ਦੇ ਭਰਾ ਓਮਰ ਰਿਆਜ਼ ਉਸ ਨੂੰ ਮਿਲਣ ਆਏਗਾ। ਪ੍ਰੋਮੋ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਆਸਿਮ ਨੇ ਓਮਰ ਨਾਲ ਹਿਮਾਂਸ਼ੀ ਦੇ ਬ੍ਰੇਕਅੱਪ ਦਾ ਸੱਚ ਪੁੱਛਿਆ ਪਰ ਓਮਰ ਨੇ ਅਜਿਹੇ ਕਿਸੇ ਵੀ ਖਬਰ ਤੋਂ ਸਾਫ ਇਨਕਾਰ ਕਰ ਦਿੱਤਾ। ਬਿੱਗ ਬੌਸ ਫੈਨਕਲੱਬ 'ਤੇ ਅਜਿਹੀਆਂ ਖਬਰਾਂ ਹਨ ਕਿ ਬਤੌਰ ਮਹਿਮਾਨ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਹੋਣ ਵਾਲੀ ਹੈ। ਹੁਣ ਕੀ ਹਿਮਾਂਸ਼ੀ ਵੀ ਆਸਿਮ ਨਾਲ ਪਿਆਰ ਕਰਦੀ ਹੈ ਤੇ ਉਸ ਦਾ ਮੰਗੇਤਰ ਨਾਲ ਬ੍ਰੇਕਅੱਪ ਹੋ ਗਿਆ ਹੈ, ਇੰਨ੍ਹਾਂ ਗੱਲਾਂ ਦੀ ਸੱਚਾਈ ਖੁਦ ਹਿਮਾਂਸ਼ੀ ਹੀ ਦੱਸ ਸਕਦੀ ਹੈ।
  Published by:Abhishek Bhardwaj
  First published: