ਬਿੱਗ ਬੌਸ 13 ਦੇ ਫਸਟ ਰਿਨਰਅਪ ਰਹੇ ਆਸਿਮ ਰਿਆਜ਼ ਰਿਆਲਟੀ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਲਗਾਤਾਰ ਚਰਚਾ ਵਿੱਚ ਹੈ। ਬਿੱਗ ਬੌਸ ਤੋਂ ਬਾਅਦ ਆਸਿਮ ਰਿਆਜ ਦੀ ਪਾਪੂਲੈਟਰਿਟੀ ਕਾਫੀ ਵਧ ਗਈ ਹੈ।ਖਾਸ ਕਰ ਕੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਅਤੇ ਪ੍ਰੋਫੈਸ਼ਨਲ ਲਾਈਫ ਵਿੱਚ ਧਮਾਲ ਕਰਦੇ ਨਜ਼ਰ ਆ ਰਹੇ ਹਨ। ਹੁਣ ਇਦ ਖਾਸ ਮੌਕੇ 'ਤੇ ਆਸਿਮ ਰਿਆਜ਼ ਨੇ ਆਪਣੇ ਫੈਨ ਨੂੰ ਇੱਕ ਬੇਹੱਦ ਸ਼ਾਨਦਾਰ ਤੋਹਫਾ ਦਿੱਤਾ ਹੈ। ਆਸਿਮ ਨੇ ਇਸ ਇਦ 'ਤੇ ਆਪਣੇ ਫੈਨਸ ਨੂੰ ਨਵੇਂ ਟੈਲੇਂਟ ਤੋਂ ਰੁਬਰੂ ਕਰਵਾਇਆ ਹੈ। ਆਸਿਮ ਨੇ ਆਪਣਾ ਪਹਿਲਾ ਰੈਪ ਸੌਂਗ ਬੈਕ ਨੂੰ ਸਟਾਰਟ ਰਿਲੀਜ਼ ਕਰ ਦਿੱਤਾ ਹੈ।ਆਸਿਮ ਰਿਆਜ਼ ਦਾ ਇਹ ਰੈਪ ਸੌਂਗ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਉਨ੍ਹਾਂ ਦੇ ਫੈਨ ਵਿੱਚ ਆਸਿਮ ਦਾ ਨਵਾਂ ਟੈਲੇਂਟ ਕਾਫੀ ਧਮਾਲ ਮਚਾ ਰਿਹਾ ਹੈ।
ਇਸ ਗਾਣੇ ਦੇ ਜ਼ਰੀਏ ਆਸਿਮ ਨੇ ਆਪਣੇ ਫੈਨਸ ਨੂੰ ਜੀਵਨ ਦੇ ਸੰਘਰਸ਼, ਉਤਾਰਅ- ਚੜਾਅ ਅਤੇ ਆਪਣੇ ਨਾਲ ਹੋਈ ਬੂਲੀ ਦੇ ਬਾਰੇ ਵਿੱਚ ਦੱਸ ਰਹੇ ਹਨ। ਇਹ ਆਸਿਮ ਦਾ ਪਹਿਲਾਂ ਰੈਪ ਸੌਗ ਹੈ ਅਤੇ ਆਉਂਦੇ ਹੀ ਯੂਟਿਊਬ 'ਤੇ ਛਾ ਗਿਆ ਹੈ। ਖਾਸ ਗੱਲ ਇਹ ਹੈ ਕੀ ਰੈਪ ਸੌਂਗ ਆਸਿਮ ਰਿਆਜ਼ ਨੇ ਹੀ ਲਿਿਖਆ ਅਤੇ ਗਾਇਆ ਵੀ ਉਨ੍ਹਾਂ ਨੇ ਹੀ ਇਸ ਤੋਂ ਇਲਾਵਾ ਉਹ ਪਰਫਾਮੈਂਸ ਕਰਦਾ ਵੀ ਨਜ਼ਰ ਆ ਰਿਹਾ ਹੈ।
View this post on Instagram
ਹਾਲਾਂਹੀ ਵਿੱਚ ਰਿਆਜ਼ ਕੀਤੇ ਗਏ ਇਸ ਗਾਣੇ ਨੂੰ ਕੁਝ ਹੀ ਘੰਟਿਆਂ ਵਿੱਚ 23 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।ਇਸ ਤੋਂ ਪਹਿਲਾਂ ਵੀ ਆਸਿਮ ਬਹੁਤ ਸਾਰੇ ਵੀਡੀਓਜ਼ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਹਿਮਾਂਸ਼ੀ ਖੁਰਾਣਾ ਨਾਲ ਉਹ 'ਦਿਲ ਕੋ ਮੈਨੇ ਦੀ ਕਸਮ', 'ਅਫਸੋਸ ਕਰੋਗੋ' ਅਤੇ ਕੱਲਾ ਸੋਹਣਾ ਨਹੀਂ ਵਰਗੇ ਗਾਣੇ ਸ਼ਾਮਲ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।