HOME » NEWS » Films

ਲੋਕਾਂ ਦੀ ਫਰਮਾਇਸ਼ 'ਤੇ ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਅਨਾਇਰਾ ਤੇ ਬੇਟੇ ਤ੍ਰਿਸ਼ਾਨ ਦੀ ਪਹਿਲੀ ਫੋਟੋ

News18 Punjabi | Trending Desk
Updated: June 21, 2021, 4:30 PM IST
share image
ਲੋਕਾਂ ਦੀ ਫਰਮਾਇਸ਼ 'ਤੇ ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਅਨਾਇਰਾ ਤੇ ਬੇਟੇ ਤ੍ਰਿਸ਼ਾਨ ਦੀ ਪਹਿਲੀ ਫੋਟੋ
ਲੋਕਾਂ ਦੀ ਫਰਮਾਇਸ਼ 'ਤੇ ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਅਨਾਇਰਾ ਤੇ ਬੇਟੇ ਤ੍ਰਿਸ਼ਾਨ ਦੀ ਪਹਿਲੀ ਫੋਟੋ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਦੇ ਫੈਨ ਲੰਬੇ ਸਮੇਂ ਤੋਂ ਉਨ੍ਹਾਂ ਦੇ ਬੇਟੇ ਦੀ ਇਕ ਝਲਕ ਦੇਖਣ ਲਈ ਉਤਸੁਕ ਸਨ। ਹੁਣ ਅਦਾਕਾਰ ਨੇ ਆਪਣੇ ਫੈਨਸ ਦੀ ਇਹ ਇੱਛਾ ਪੂਰੀ ਕੀਤੀ ਹੈ। ਪਹਿਲੀ ਵਾਰ ਫਾਦਰਸ ਡੇ ਮੌਕੇ 'ਤੇ ਉਨ੍ਹਾਂ ਨੇ ਆਪਣੇ ਬੇਟੇ ਤ੍ਰਿਸ਼ਾਨ ਸ਼ਰਮਾ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤੀ ਹੈ। ਕਪਿਲ ਨੇ ਇਸ ਫੋਟੋ ਨੂੰ ਕੁੱਝ ਘੰਟੇ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਸਾਂਝਾ ਕੀਤਾ ਹੈ। ਫੋਟੋ ਪੋਸਟ ਹੋਣ ਤੋਂ ਬਾਅਦ ਹੀ ਵਾਇਰਲ ਹੋ ਗਈ। ਕਪਿਲ ਦੀ ਇਸ ਪੋਸਟ 'ਤੇ ਹੁਣ ਤੱਕ ਕਰੀਬ 8 ਲੱਖ ਲਾਈਕ ਆ ਚੁੱਕੇ ਹਨ। ਕਪਿਲ ਨੇ ਫੋਟੋ ਦੇ ਨਾਲ ਇੱਕ ਪਿਆਰਾ ਕੈਪਸ਼ਨ ਵੀ ਲਿਖਿਆ ਹੈ।

ਕਪਿਲ ਸ਼ਰਮਾ ਨੇ ਲਿਖਿਆ ਕਿ, 'ਜਨਤਾ ਦੀ ਜ਼ੋਰਦਾਰ ਮੰਗ' ਤੇ ਪਹਿਲੀ ਵਾਰ ਅਨਾਇਰਾ ਅਤੇ ਤ੍ਰਿਸ਼ਾਨ ਦੀਆਂ ਫੋਟੋਆਂ।' ਮੀਡੀਆ ਰਿਪੋਰਟਾਂ ਦੇ ਅਨੁਸਾਰ ਕਪਿਲ ਨੇ ਪਤਨੀ ਗਿੰਨੀ ਨਾਲ ਸਮਾਂ ਬਿਤਾਉਣ ਲਈ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਰੇਕ ਲੈ ਲਈ ਸੀ। ਕੋਰੋਨਾ ਦੇ ਕਾਰਨ ਮਹਿਮਾਨ ਸ਼ੋਅ 'ਤੇ ਵੀ ਨਹੀਂ ਆ ਰਹੇ ਸਨ, ਇਸ ਲਈ ਨਿਰਮਾਤਾਵਾਂ ਨੇ ਸ਼ੋਅ ਨੂੰ ਕੁਝ ਸਮੇਂ ਲਈ ਏਅਰ ਆਫ਼ ਕਰਨ ਦਾ ਫੈਸਲਾ ਕੀਤਾ ਸੀ। ਕਪਿਲ ਦੇ ਪ੍ਰਸ਼ੰਸਕ ਤ੍ਰਿਸ਼ਾਨ ਦੇ ਜਨਮ ਤੋਂ ਹੀ ਉਸ ਦਾ ਚਿਹਰਾ ਦਿਖਾਉਣ ਦੀ ਮੰਗ ਕਰ ਰਹੇ ਹਨ। ਕਪਿਲ ਦੀ ਪਤਨੀ ਗਿੰਨੀ ਨੇ ਇਸ ਸਾਲ 1 ਫਰਵਰੀ ਨੂੰ ਉਨ੍ਹਾਂ ਦੇ ਬੇਟੇ ਤ੍ਰਿਸ਼ਾਨ ਨੂੰ ਜਨਮ ਦਿੱਤਾ।ਕਪਿਲ ਸ਼ਰਮਾ ਤੇ ਗਿੰਨੀ ਦੀ ਇਸ ਤੋਂ ਪਹਿਲਾਂ ਇਕ ਧੀ ਵੀ ਹੈ, ਜਿਸਦਾ ਨਾਮ ਅਨਾਇਰਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ੰਸਕ ਬੇਸਬਰੀ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਦੁਬਾਰਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਕੁਝ ਦਿਨ ਪਹਿਲਾਂ ਕ੍ਰਿਸ਼ਨ ਅਭਿਸ਼ੇਕ ਨੇ ਵੀ ਇਸ ਬਾਰੇ ਇਸ਼ਾਰਾ ਦਿੱਤਾ ਸੀ ਕਿ ਸ਼ੋਅ ਮੁੜ ਤੋਂ ਵਾਪਸੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਕ੍ਰਿਸ਼ਨ ਅਭਿਸ਼ੇਕ ਨੇ ਕਿਹਾ ਸੀ ਕਿ ਸ਼ੋਅ ਮਈ ਵਿੱਚ ਵਾਪਸੀ ਕਰ ਰਿਹਾ ਹੈ, ਪਰ ਇਹ ਸੰਭਵ ਨਹੀਂ ਹੋਇਆ। ਹਾਲਾਂਕਿ, ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਸ਼ੋਅ ਜਲਦੀ ਹੀ ਨਵੇਂ ਢੰਗ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਵਾਪਸ ਆ ਜਾਵੇਗਾ।
First published: June 21, 2021, 4:30 PM IST
ਹੋਰ ਪੜ੍ਹੋ
ਅਗਲੀ ਖ਼ਬਰ