KL Rahul-Athia Shetty Wedding: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ (Athia Shetty) ਅਤੇ ਕ੍ਰਿਕਟਰ ਕੇਐਲ ਰਾਹੁਲ (KL Rahul) ਦਾ ਅੱਜ ਵਿਆਹ ਹੋਣ ਜਾ ਰਿਹਾ ਹੈ। ਜੀ ਹਾਂ, ਭਾਰਤੀ ਕ੍ਰਿਕਟਰ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਅੱਜ ਨਵਾਂ ਸਫ਼ਰ ਸ਼ੁਰੂ ਕਰਨਗੇ। ਦੋਵਾਂ ਦੇ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਦੁਲਹਨ ਦੇ ਪਿਤਾ ਹੋਣ ਦੇ ਨਾਤੇ ਸੁਨੀਲ ਵੀ ਨਿੱਜੀ ਤੌਰ 'ਤੇ ਹਰ ਪ੍ਰਬੰਧ 'ਤੇ ਧਿਆਨ ਦੇ ਰਹੇ ਹਨ। ਰਾਹੁਲ ਅਤੇ ਆਥੀਆ ਦਾ ਵਿਆਹ ਖੰਡਾਲਾ ਹਾਊਸ 'ਚ ਹੋਣ ਜਾ ਰਿਹਾ ਹੈ। ਵਿਆਹ ਤੋਂ ਇਕ ਦਿਨ ਪਹਿਲਾਂ ਸੁਨੀਲ ਇੱਥੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਇਆ ਸੀ। ਇੱਥੇ ਉਸਨੇ ਵਿਆਹ ਦੇ ਸਬੰਧ ਵਿੱਚ ਇੱਕ ਖਾਸ ਵਾਅਦਾ ਕੀਤਾ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ।
View this post on Instagram
ਉੱਥੇ ਹੀ ਜਦੋਂ ਤੋਂ ਪਤਾ ਲੱਗਾ ਹੈ ਕਿ ਵਿਆਹ ਖੰਡਾਲਾ ਹਾਊਸ ਵਿਚ ਹੋਣ ਜਾ ਰਿਹਾ ਹੈ। ਉਦੋਂ ਤੋਂ ਹੀ ਮੀਡੀਆ ਨਾਲ ਜੁੜੇ ਲੋਕ ਉਥੇ ਡੇਰੇ ਲਾ ਰਹੇ ਹਨ ਤਾਂ ਜੋ ਵਿਆਹ ਨਾਲ ਜੁੜੀਆਂ ਫੋਟੋਆਂ ਅਤੇ ਜਾਣਕਾਰੀਆਂ ਮਿਲ ਸਕਣ। ਅਜਿਹੇ 'ਚ ਐਤਵਾਰ ਨੂੰ ਜਦੋਂ ਸੁਨੀਲ ਉੱਥੇ ਪਹੁੰਚੇ ਤਾਂ ਉਨ੍ਹਾਂ ਕਿਹਾ, 'ਅਸੀਂ ਆ ਰਹੇ ਹਾਂ, ਕੱਲ੍ਹ ਬੱਚਿਆਂ ਨੂੰ ਲੈ ਕੇ ਆਵਾਂਗਾ। ਜਿਸ ਤਰ੍ਹਾਂ ਤੁਸੀਂ ਪਿਆਰ ਦਿਖਾਇਆ, ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।’ ਜਦੋਂ ਫੋਟੋਗ੍ਰਾਫਰ ਨੇ ਫੋਟੋ ਦਾ ਜ਼ਿਕਰ ਕੀਤਾ ਤਾਂ ਸੁਨੀਲ ਨੇ ਕਿਹਾ, ‘ਹਮ ਸਬ ਆਏਂਗੇ ਮੈਂ, ਰਾਹੁਲ... ਗਾਰੰਟੀ ਹੈ। ਚਿੰਤਾ ਨਾ ਕਰੋ। ਇਸ ਦੌਰਾਨ ਸੁਨੀਲ ਨੇ ਆਪਣੇ ਲੋਕਾਂ ਨੂੰ ਮੀਡੀਆ ਦਾ ਧਿਆਨ ਰੱਖਣ ਲਈ ਵੀ ਕਿਹਾ।
ਤੁਹਾਨੂੰ ਦੱਸ ਦੇਈਏ ਕਿ ਰਾਹੁਲ ਅਤੇ ਆਥੀਆ ਦੇ ਵਿਆਹ ਤੋਂ ਪਹਿਲਾਂ ਸੰਗੀਤ ਅਤੇ ਮਹਿੰਦੀ ਫੰਕਸ਼ਨ ਹੋ ਚੁੱਕੇ ਹਨ। ਹਾਲਾਂਕਿ ਇਸ ਦੀ ਝਲਕ ਫਿਲਹਾਲ ਮੀਡੀਆ ਨੂੰ ਨਹੀਂ ਦਿੱਤੀ ਗਈ ਹੈ। ਵਿਆਹ 'ਚ ਪਰਿਵਾਰ ਸਮੇਤ ਖਾਸ ਦੋਸਤਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਗ੍ਰੈਂਡ ਰਿਸੈਪਸ਼ਨ ਦੀ ਯੋਜਨਾ ਹੈ, ਜਿਸ 'ਚ ਸਾਰੇ ਸੈਲੇਬਸ ਸ਼ਾਮਲ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Athiya Shetty, Entertainment, Entertainment news, KL Rahul, Wedding