Home /News /entertainment /

KL Rahul-Athia Shetty: ਆਥੀਆ ਸ਼ੈਟੀ- ਕੇਐਲ ਰਾਹੁਲ ਨੇ ਨਵੀਂ ਜ਼ਿੰਦਗੀ ਦੀ ਕੀਤੀ ਸ਼ੁਰੂਆਤ, ਇਨ੍ਹਾਂ ਸਿਤਾਰਿਆਂ ਨੇ ਦਿੱਤੀ ਵਧਾਈ

KL Rahul-Athia Shetty: ਆਥੀਆ ਸ਼ੈਟੀ- ਕੇਐਲ ਰਾਹੁਲ ਨੇ ਨਵੀਂ ਜ਼ਿੰਦਗੀ ਦੀ ਕੀਤੀ ਸ਼ੁਰੂਆਤ, ਇਨ੍ਹਾਂ ਸਿਤਾਰਿਆਂ ਨੇ ਦਿੱਤੀ ਵਧਾਈ

KL Rahul-Athia Shetty

KL Rahul-Athia Shetty

Athiya Shetty- KL Rahul congratulate To Couple: ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਆਪਣੇ ਵਿਆਹ ਨੂੰ ਲੈ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਜੋੜੀ ਨੇ 23 ਜਨਵਰੀ ਨੂੰ ਵਿਆਹ ਕੀਤਾ ਸੀ ਅਤੇ ਹੁਣ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

  • Share this:

Athiya Shetty- KL Rahul congratulate To Couple: ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਆਪਣੇ ਵਿਆਹ ਨੂੰ ਲੈ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਜੋੜੀ ਨੇ 23 ਜਨਵਰੀ ਨੂੰ ਵਿਆਹ ਕੀਤਾ ਸੀ ਅਤੇ ਹੁਣ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਲੰਬੇ ਸਮੇਂ ਤੋਂ ਆਥੀਆ ਅਤੇ ਕੇ ਐਲ ਰਾਹੁਲ ਦੇ ਵਿਆਹ ਨੂੰ ਲੈ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਜੋ ਕਿ ਹੁਣ ਖਤਮ ਹੋ ਚੁੱਕੀਆਂ ਹਨ। ਵਿਆਹ ਤੋਂ ਬਾਅਦ ਕੇਐੱਲ ਰਾਹੁਲ ਅਤੇ ਆਥੀਆ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।


ਦੱਸ ਦੇਈਏ ਕਿ ਆਥੀਆ ਅਤੇ ਰਾਹੁਲ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤਾ ਅਤੇ ਲਿਖਿਆ, "ਤੁਹਾਡੀ ਰੋਸ਼ਨੀ ਵਿੱਚ, ਮੈਂ ਪਿਆਰ ਕਰਨਾ ਸਿੱਖਦਾ ਹਾਂ..." ਅੱਜ, ਸਾਡੇ ਸਭ ਤੋਂ ਪਿਆਰੇ ਲੋਕਾਂ ਨਾਲ, ਅਸੀਂ ਘਰ ਵਿੱਚ ਵਿਆਹ ਕਰਵਾ ਲਿਆ, ਜਿਸ ਨਾਲ ਸਾਡੇ ਜੀਵਨ ਵਿੱਚ ਬਹੁਤ ਖੁਸ਼ੀਆਂ ਆਈਆਂ। ਧੰਨਵਾਦ ਅਤੇ ਪਿਆਰ ਭਰੇ ਦਿਲਾਂ ਨਾਲ ਇਕੱਠੇ ਰਹਿਣ ਦੀ ਯਾਤਰਾ ਲਈ ਤੁਹਾਨੂੰ ਅਸੀਸਾਂ ਚਾਹੁੰਦੇ ਹਾਂ।

ਵਿਰਾਟ ਕੋਹਲੀ ਨੇ ਦੋਵਾਂ ਦੀ ਤਸਵੀਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ਵਧਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਰਟ ਇਮੋਜੀ ਵੀ ਸ਼ੇਅਰ ਕੀਤੀ ਹੈ। ਵਿੱਕੀ ਕੌਸ਼ਲ ਨੇ ਲਿਖਿਆ, 'ਬਹੁਤ ਵਧਾਈਆਂ।' ਇਸ ਤੋਂ ਇਲਾਵਾ ਅਦਾਕਾਰਾ ਆਲੀਆ ਭੱਟ ਨੇ ਦਿਲ ਦਾ ਇਮੋਜ਼ੀ ਸ਼ੇਅਰ ਕੀਤਾ ਹੈ। ਕ੍ਰਿਤੀ ਸੈਨਨ ਨੇ ਲਿਖਿਆ, 'ਵਧਾਈਆਂ ਆਥੀਆ! ਤੁਹਾਡੇ ਦੋਵਾਂ ਲਈ ਬਹੁਤ ਖੁਸ਼ੀ, ਬਹੁਤ ਸਾਰਾ ਪਿਆਰ !!'

ਜਦਕਿ ਰਕੁਲ ਪ੍ਰੀਤ ਸਿੰਘ ਨੇ ਲਿਖਿਆ, 'ਤੁਹਾਨੂੰ ਦੋਵਾਂ ਨੂੰ ਹਮੇਸ਼ਾ ਲਈ ਇਕੱਠੇ ਰਹਿਣ ਦੀਆਂ ਵਧਾਈਆਂ।' ਇਨ੍ਹਾਂ ਸਾਰਿਆਂ ਤੋਂ ਇਲਾਵਾ ਪਰਿਣੀਤੀ ਚੋਪੜਾ, ਅਨਨਿਆ ਪਾਂਡੇ, ਕਾਰਤਿਕ ਆਰੀਅਨ, ਵਾਣੀ ਕਪੂਰ, ਕਰਨ ਜੌਹਰ, ਈਸ਼ਾ ਗੁਪਤਾ ਅਤੇ ਇਲਿਆਨਾ ਡੀਕਰੂਜ਼ ਵਰਗੇ ਸਿਤਾਰੇ ਉਨ੍ਹਾਂ ਨੂੰ ਵਧਾਈ ਦਿੰਦੇ ਨਜ਼ਰ ਆਏ।

Published by:Rupinder Kaur Sabherwal
First published:

Tags: Athiya Shetty, Entertainment, Entertainment news, KL Rahul, Wedding