Athiya Shetty KL Rahul Wedding Special: ਬਾਲੀਵੁੱਡ ਗਲਿਆਰਿਆਂ ਵਿੱਚ ਅਦਾਕਾਰਾ ਆਥੀਆ ਸ਼ੈੱਟੀ (Athiya Shetty) ਅਤੇ ਕ੍ਰਿਕੇਟਰ ਕੇਐਲ ਰਾਹੁਲ (KL Rahul) ਦੇ ਵਿਆਹ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਹਾਲਾਂਕਿ ਅਜੇ ਤੱਕ ਵਿਆਹ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਵਿਚਕਾਰ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਇਹ ਦੱਸਿਆ ਗਿਆ ਕਿ ਵਿਆਹ ਲਈ ਡੈਸਟੀਨੇਸ਼ਨ ਚੁਣ ਲਿਆ ਗਿਆ ਹੈ। ਦੋਵਾਂ ਸਿਤਾਰਿਆਂ ਨੇ ਪਿਛਲੇ ਸਾਲ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ ਅਤੇ ਉਦੋਂ ਤੋਂ ਹੀ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਉਤਸ਼ਾਹਿਤ ਹਨ।
ਦੱਸ ਦੇਈਏ ਕਿ ਪਿੰਕਵਿਲਾ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਰਿਪੋਰਟ ਮੁਤਾਬਿਕ ਆਥੀਆ ਅਤੇ ਰਾਹੁਲ ਨੇ ਮੁੰਬਈ ਵਿੱਚ 5-ਸਿਤਾਰਾ ਹੋਟਲ ਨੂੰ ਛੱਡ ਖੰਡਾਲਾ ਵਿੱਚ ਸੁਨੀਲ ਸ਼ੈੱਟੀ ਦੇ ਬੰਗਲੇ 'ਜਹਾਂ' ਵਿੱਚ ਵਿਆਹ ਕਰਨ ਦੇ ਸਥਾਨ ਨੂੰ ਚੁਣਿਆ ਹੈ।
ਰਾਹੁਲ ਦੇ ਵਿਅਸਤ ਸ਼ਡਿਊਲ ਵੱਲ ਰੱਖਿਆ ਗਿਆ ਧਿਆਨ...
ਜਾਣਕਾਰੀ ਮੁਤਾਬਿਕ ਵਿਆਹ ਦੇ ਇੱਕ ਮਸ਼ਹੂਰ ਆਯੋਜਕ ਨੇ ਖੰਡਾਲਾ ਦਾ ਦੌਰਾ ਕੀਤਾ ਹੈ। ਇਸਦੇ ਨਾਲ ਹੀ ਵਿਆਹ ਦੀਆਂ ਤਿਆਰਿਆਂ ਕੇਐਲ ਰਾਹੁਲ ਦੇ ਵਿਅਸਤ ਸ਼ਡਿਊਲ ਨੂੰ ਧਿਆਨ ਵਿੱਚ ਰੱਖ ਕੇ ਕਿਤੀਆਂ ਗਈਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵਿਆਹ ਅਤੇ ਡੇਟ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।
ਸੁਨੀਲ ਸ਼ੈੱਟੀ ਨੇ ਕਹੀ ਸੀ ਇਹ ਗੱਲ...
ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਸੁਨੀਲ ਸ਼ੈੱਟੀ (Sunil Shetty) ਨੇ ਆਪਣੀ ਬੇਟੀ ਦੇ ਵਿਆਹ ਦੀਆਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜਿਵੇਂ ਹੀ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦਾ ਫੈਸਲਾ ਹੋਵੇਗਾ, ਵਿਆਹ ਹੋ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Athiya Shetty, Bollywood, Entertainment, Entertainment news, KL Rahul, Wedding