Home /News /entertainment /

B Praak and Meera Bachan: ਬੀ ਪ੍ਰਾਕ ਅਤੇ ਮੀਰਾ ਬਚਨ ਦੇ ਨਵਜੰਮੇ ਬੱਚੇ ਦੀ ਮੌਤ, ਕਲਾਕਾਰ ਨੇ ਸ਼ੇਅਰ ਕੀਤੀ ਦੁੱਖਦ ਖਬਰ

B Praak and Meera Bachan: ਬੀ ਪ੍ਰਾਕ ਅਤੇ ਮੀਰਾ ਬਚਨ ਦੇ ਨਵਜੰਮੇ ਬੱਚੇ ਦੀ ਮੌਤ, ਕਲਾਕਾਰ ਨੇ ਸ਼ੇਅਰ ਕੀਤੀ ਦੁੱਖਦ ਖਬਰ

 ਬੀ ਪ੍ਰਾਕ ਅਤੇ ਮੀਰਾ ਬਚਨ ਦੇ ਨਵਜੰਮੇ ਬੱਚੇ ਦਾ ਦਿਹਾਂਤ, ਕਲਾਕਾਰ ਨੇ ਸ਼ੇਅਰ ਕੀਤੀ ਜਾਣਕਾਰੀ

ਬੀ ਪ੍ਰਾਕ ਅਤੇ ਮੀਰਾ ਬਚਨ ਦੇ ਨਵਜੰਮੇ ਬੱਚੇ ਦਾ ਦਿਹਾਂਤ, ਕਲਾਕਾਰ ਨੇ ਸ਼ੇਅਰ ਕੀਤੀ ਜਾਣਕਾਰੀ

B Praak and Meera Bachan s newborn baby passes away : ਪੰਜਾਬੀ ਇੰਡਸਟਰੀ (Punjabi Industry) ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪ੍ਰਾਕ (B Praak) ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬੀ ਪ੍ਰਾਕ ਅਤੇ ਮੀਰਾ ਬਚਨ (Meera Bachan) ਵੱਲੋਂ ਕੁਝ ਮਹੀਨੇ ਪਹਿਲਾਂ ਆਪਣੇ ਦੂਜੇ ਬੱਚੇ ਦੇ ਹੋਣ ਦੀ ਘੋਸ਼ਣਾ ਕੀਤੀ ਗਈ ਸੀ। ਇਹ ਖੁਸ਼ੀ ਦੀ ਖਬਰ ਹੁਣ ਦੁੱਖ ਵਿੱਚ ਬਦਲ ਚੁੱਕੀ ਹੈ। ਦਰਅਸਲ, ਕਲਾਕਾਰ ਦਾ ਨਵਜੰਮਿਆ ਬੱਚਾ ਨਹੀਂ ਬਚ ਸਕਿਆ। ਜਨਮ ਸਮੇਂ ਹੀ ਬੱਚੇ ਦੀ ਮੌਤ ਹੋ ਗਈ। ਡੂੰਘੇ ਦੁੱਖ ਦੇ ਨਾਲ, ਬੀ ਪ੍ਰਾਕ (B Praak) ਨੇ ਇਹ ਖਬਰ ਸੋਸ਼ਲ ਮੀਡੀਆ 'ਤੇ ਸਾਰਿਆਂ ਨਾਲ ਸਾਂਝੀ ਕੀਤੀ।

ਹੋਰ ਪੜ੍ਹੋ ...
  • Share this:

ਕਲਾਕਾਰ ਵੱਲੋਂ ਖਬਰ ਸ਼ੇਅਰ ਕਰਦੇ ਹੋਏ ਲਿਖਿਆ ਗਿਆ- “ਸਭ ਤੋਂ ਡੂੰਘੇ ਦਰਦ ਦੇ ਨਾਲ ਸਾਨੂੰ ਇਹ ਘੋਸ਼ਣਾ ਕਰਨੀ ਪੈ ਰਹੀ ਹੈ ਕਿ ਸਾਡੇ ਨਵੇਂ ਜਨਮੇ ਬੱਚੇ ਦੀ ਜਨਮ ਸਮੇਂ ਮੌਤ ਹੋ ਗਈ ਹੈ। ਇਹ ਸਭ ਤੋਂ ਦੁਖਦਾਈ ਪੜਾਅ ਹੈ ਜਿਸ ਵਿੱਚੋਂ ਅਸੀਂ ਮਾਪਿਆਂ ਵਜੋਂ ਲੰਘ ਰਹੇ ਹਾਂ। ਅਸੀਂ ਸਾਰੇ ਡਾਕਟਰਾਂ ਅਤੇ ਸਟਾਫ਼ ਦਾ ਉਹਨਾਂ ਦੇ ਅਣਥੱਕ ਯਤਨਾਂ ਅਤੇ ਸਮਰਥਨ ਲਈ ਧੰਨਵਾਦ ਕਰਨਾ ਚਾਹਾਂਗੇ। ਅਸੀਂ ਸਾਰੇ ਇਸ ਨੁਕਸਾਨ ਤੋਂ ਦੁਖੀ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਵਾਰ ਸਾਡੀ ਗੋਪਨੀਯਤਾ ਦਾ ਧਿਆਨ ਰੱਖੋ। ਤੁਹਾਡੀ ਮੀਰਾ ਅਤੇ ਬੀ ਪ੍ਰਾਕ"

ਬੀ ਪ੍ਰਾਕ ਦੇ ਇਸ ਪੋਸਟ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਦੁੱਖ ਪ੍ਰਗਟ ਕੀਤਾ ਹੈ। ਨੀਤੀ ਮੋਹਨ ਨੇ ਲਿਖਿਆ, 'ਤੁਹਾਡੇ ਲਈ ਪ੍ਰਾਰਥਨਾਵਾਂ', ਗੌਹਰ ਖਾਨ ਨੇ ਅੱਗੇ ਲਿਖਿਆ, 'ਹੇ ਰੱਬਾ। ਰੱਬ ਤੁਹਾਡੀ ਪਤਨੀ ਨੂੰ ਤਾਕਤ ਦੇਵੇ! ਬੱਚੇ ਲਈ ਪ੍ਰਾਰਥਨਾਵਾਂ ਜੋ ਹੁਣ ਇੱਕ ਏਜਲ ਹੈ '. ਗਾਇਕਾ ਲੀਜ਼ਾ ਮਿਸ਼ਰਾ ਨੇ ਵੀ ਟਿੱਪਣੀ ਕੀਤੀ, 'ਹੇ ਭਗਵਾਨ। ਮੈਨੂੰ ਤੁਹਾਡੇ ਨੁਕਸਾਨ ਲਈ ਬਹੁਤ ਅਫ਼ਸੋਸ ਹੈ, ਭਰਾ। ਤੁਹਾਨੂੰ ਦੋਵਾਂ ਨੂੰ ਮੇਰੀਆਂ ਦੁਆਵਾਂ ਵਿੱਚ ਰੱਖਦਾ ਹਾਂ ਅਤੇ ਮੀਰਾ ਲਈ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਮੈਂ ਕਲਪਨਾ ਨਹੀਂ ਕਰ ਸਕਦਾ ਕਿ ਤੁਸੀਂ ਦੋਵੇਂ ਇਸ ਸਮੇਂ ਕਿਵੇਂ ਮਹਿਸੂਸ ਕਰ ਰਹੇ ਹੋਵੋਗੇ।'

ਕਾਬਿਲੇਗੌਰ ਹੈ ਕਿ ਕਲਾਕਾਰ ਵੱਲੋਂ ਕੁਝ ਦਿਨ ਪਹਿਲਾਂ ਆਪਣੇ ਗੁਰੂਗ੍ਰਾਮ ਸ਼ੋਅ ਦਾ ਐਲਾਨ ਕੀਤਾ ਗਿਆ ਸੀ। ਇਹ ਸ਼ੋਅ 15 ਜੂਨ ਬੈਕਯਾਰਡ ਸਪੋਰਟਸ ਕਲੱਬ ਵਿਖੇ ਕੀਤਾ ਜਾਣਾ ਸੀ। ਬੀ ਪਰਾਕ ਨੇ ਇਸ ਤੋਂ ਪਹਿਲਾਂ ਇੱਕ ਵੀਡੀਓ ਕਲਿੱਪ ਸ਼ੇਅਰ ਕਰ ਲਿਖਿਆ ਸੀ ਕਿ- ਗੁਰੂਗ੍ਰਾਮ, ਅਸੀਂ ਤੁਹਾਡੇ ਸ਼ਹਿਰ ਵਿੱਚ ਸੁਪਰਮੂਨ ਫੁੱਟ ਬੀ ਪ੍ਰਾਕ, ਕਿੰਗ ਆਫ਼ ਹਾਰਟਸ ਟੂਰ ਦੇ ਨਾਲ ਆ ਰਹੇ ਹਾਂ। ਪਰ ਬੀਤੇ ਦਿਨ ਇਸ ਬੁਰੀ ਖਬਰ ਤੋਂ ਬਾਅਦ ਕਲਾਕਾਰ ਦੇ ਘਰ ਦਾ ਮਾਹੌਲ ਗਮਜ਼ਦਾ ਹੋ ਗਿਆ।
Published by:rupinderkaursab
First published:

Tags: B Praak, Entertainment news, Pollywood, Punjabi industry, Punjabi singer

ਅਗਲੀ ਖਬਰ