ਬੀ ਪਰਾਕ ਦਾ ਇੱਕ ਹੋਰ ਸੁਪਨਾ ਹੋਇਆ ਪੂਰਾ

ਬੀ ਪਰਾਕ ਦਾ ਇੱਕ ਹੋਰ ਸੁਪਨਾ ਹੋਇਆ ਪੂਰਾ

 • Share this:
  ਪੰਜਾਬੀ ਤੇ ਬਾਲੀਵੁੱਡ ਗਾਇਕ-ਕੰਪੋਜ਼ਰ ਬੀ ਪਰਾਕ ਨੇ ਆਪਣੇ ਕੰਮ ਨਾਲ ਸਭ ਨੂੰ ਦੀਵਾਨਾ ਕੀਤਾ ਹੋਇਆ ਹੈ। ਇਸੇ ਟੈਲੇਂਟ ਨਾਲ ਬੀ ਪਰਾਕ ਨੇ ਆਪਣੇ ਆਪ ਨੂੰ ਸਫ਼ਲ ਕਲਾਕਾਰ ਬਣਾਇਆ ਹੈ। ਹੁਣ ਬੀ ਪਰਾਕ ਆਪਣੇ ਸੁਪਨਿਆਂ ਦੀ ਆਲੀਸ਼ਾਨ ਮਹਿਲ ਬਣਾ ਰਿਹਾ ਹੈ।ਆਪਣੀ ਸਫ਼ਲਤਾ ਦੀ ਖੁਸ਼ੀ ਬੀ ਪਰਾਕ ਨੇ ਆਪਣੇ ਬਣ ਰਹੇ ਨਵੇਂ ਘਰ ਦੀ ਝਲਕ ਦਿਖਾ ਕੇ ਪ੍ਰਸ਼ੰਸਕਾਂ ਨਾਲ ਜ਼ਾਹਰ ਕੀਤੀ ਹੈ। ਬੀ ਪਰਾਕ ਆਪਣਾ ਨਵਾਂ ਘਰ ਚੰਡੀਗੜ੍ਹ 'ਚ ਹੀ ਬਣਾ ਰਹੇ ਹਨ, ਜਿਸ ਨੂੰ ਉਨ੍ਹਾਂ ਨੇ 'The B Praak Residence' ਦਾ ਨਾਂ ਦਿੱਤਾ ਹੈ।

  ਨਵੇਂ ਘਰ ਨੂੰ ਲੈ ਕੇ ਆਖੀ ਇਹ ਗੱਲ
  ਦੱਸ ਦਈਏ ਕਿ ਬੀ ਪਰਾਕ ਨੇ ਆਪਣੇ ਇਸ ਬਣ ਰਹੇ ਨਵੇਂ ਘਰ ਨੂੰ ਲੈ ਕੇ ਕਿਹਾ ਕਿ ਜਦੋਂ ਤੁਸੀਂ ਪੈਦਾ ਗਰੀਬ ਹੁੰਦੇ ਹੋ ਪਰ ਫ਼ਿਰ ਵੀ ਤੁਸੀਂ ਆਪਣੇ ਸੁਫ਼ਨਿਆਂ ਨੂੰ ਪੂਰੇ ਕਰਨ ਦੀ ਕਾਬਲੀਅਤ ਰੱਖਦੇ ਤਾਂ ਸੱਚ ਦੱਸਾਂ ਉਸ ਦੀ ਕੋਈ ਕੀਮਤ ਨਹੀਂ ਹੁੰਦੀ। ਬੀ ਪਰਾਕ ਦੇ ਇਸ ਨਵੇਂ ਘਰ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।

  ਬੀ ਪਰਾਕ ਦਾ ਇਮੋਸ਼ਨਲ ਬਿਆਨ
  ਬੀ ਪਰਾਕ ਦਾ ਇਹ ਬਿਆਨ ਕਾਫ਼ੀ ਇਮੋਸ਼ਨਲ ਵੀ ਹੈ ਕਿਉਂਕਿ ਬੀ ਪਰਾਕ ਨੂੰ ਇਹ ਮੁਕਾਮ ਇੰਨੀ ਆਸਾਨੀ ਨਾਲ ਹਾਸਲ ਨਹੀਂ ਹੋਇਆ। ਬੀ ਪਰਾਕ ਨੇ ਆਪਣੇ ਕਰੀਅਰ 'ਚ ਬਹੁਤ ਸੰਘਰਸ਼ ਕੀਤਾ ਹੈ। ਕਈ ਸਾਰੇ ਫਲਾਪ ਗੀਤ ਦੇਣ ਤੋਂ ਬਾਅਦ ਵੀ ਬੀ ਪਰਾਕ ਨੇ ਹਿੰਮਤ ਨਹੀਂ ਹਾਰੀ ਤੇ ਕੰਮ ਕਰਦੇ ਗਏ। ਅੱਜ ਹਰ ਇਕ ਦੀ ਜ਼ੁਬਾਨ 'ਤੇ ਬੀ ਪਰਾਕ ਦੇ ਗੀਤ ਹਨ ਅਤੇ ਬਾਲੀਵੁੱਡ ਦੇ ਸਿਤਾਰੇ ਵੀ ਬੀ ਪਰਾਕ ਦੇ ਗੀਤਾਂ 'ਚ ਫ਼ੀਚਰ ਹੋਣਾ ਚਾਹੁੰਦੇ ਹਨ। ਜਲਦ ਹੀ ਪਰਾਕ ਦੇ ਸੁਪਨਿਆਂ ਦਾ ਘਰ ਬਣ ਕੇ ਤਿਆਰ ਹੋ ਜਾਵੇਗਾ।
  ਦੱਸਦਈਏ ਕੀ ਬੀ ਪਰਾਕ ਅਕਸਰ ਆਪਣੇ ਗਾਣਿਆਂ ਨੂੰ ਲੈ ਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਗਾਣਿਆਂ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਹਾਲਾਹੀ ਵਿੱਚ ਰੀਲੀਜ਼ ਹੋਇਆ ਉਨ੍ਹਾਂ ਗਾਣਾ ਬਾਰਸ਼ ਜਿਸ ਨੂੰ ਆਊਂਡੀਅਸ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ,ਅਤੇ ਇਹ ਗਾਣਾ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਵਿੱਚ ਤੁਹਾਨੂੰ ਸੁਨੰਦਾ ਸਰਮਾ ਅਤੇ ਨਵਾਜੂਦੀਨ ਸਦੀਕੀ ਨਜ਼ਰ ਆ ਰਹੇ ਹਨ।
  Published by:Ramanpreet Kaur
  First published:
  Advertisement
  Advertisement