B Praak Live Show Gurugram: ਪੰਜਾਬੀ ਇੰਡਸਟਰੀ (Punjabi Industry) ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪ੍ਰਾਕ
(B Praak) ਜਲਦ ਹੀ ਦਰਸ਼ਕਾਂ ਦੇ ਵਿਚਕਾਰ ਪੇਸ਼ ਹੋਣ ਜਾ ਰਹੇ ਹਨ। ਦਰਅਸਲ, ਬੀ ਪਰਾਕ 15 ਜੂਨ ਨੂੰ ਆਪਣੇ ਗੁੜਗਾਓਂ ਸ਼ੋਅ ਦੀਆਂ ਤਿਆਰਿਆਂ ਕਰ ਰਹੇ ਹਨ। ਜਿਸਦੀ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ।
ਗਾਇਕ ਵੱਲੋਂ ਆਪਣੇ ਸ਼ੋਸ਼ਲ ਅਕਾਊਂਟ ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਗਿਆ- 15 ਜੂਨ ਮੈਂ ਸੱਚਮੁੱਚ ਗੁੜਗਾਉਂ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ, ਤਿਆਰ ਰਹੋ, ਆਓ ਇਸ ਨੂੰ ਵਿਸ਼ਾਲ ਸ਼ੋਅ ਨੂੰ ਹਿੱਟ ਕਰੀਏ. ਇਸਦੇ ਨਾਲ ਹੀ ਗਾਇਕ ਵੱਲੋਂ ਫੈਨਜ਼ ਨੂੰ ਸ਼ੋਅ ਦੇ ਟਿਕਟ ਬੁੱਕ ਕਰਨ ਲਈ ਵੀ ਕਿਹਾ ਗਿਆ ਹੈ।
ਦੱਸ ਦੇਈਏ ਕਿ ਇਹ ਸ਼ੋਅ 15 ਜੂਨ ਬੈਕਯਾਰਡ ਸਪੋਰਟਸ ਕਲੱਬ ਵਿਖੇ ਹੋਵੇਗਾ। ਬੀ ਪਰਾਕ ਨੇ ਇਸ ਤੋਂ ਪਹਿਲਾਂ ਇੱਕ ਵੀਡੀਓ ਕਲਿੱਪ ਸ਼ੇਅਰ ਕਰ ਲਿਖਿਆ ਸੀ ਕਿ- ਗੁਰੂਗ੍ਰਾਮ, ਅਸੀਂ ਤੁਹਾਡੇ ਸ਼ਹਿਰ ਵਿੱਚ ਸੁਪਰਮੂਨ ਫੁੱਟ ਬੀ ਪ੍ਰਾਕ, ਕਿੰਗ ਆਫ਼ ਹਾਰਟਸ ਟੂਰ ਦੇ ਨਾਲ ਆ ਰਹੇ ਹਾਂ।📍 15 ਜੂਨ ਬੈਕਯਾਰਡ ਸਪੋਰਟਸ ਕਲੱਬ ਵਿਖੇ. ਇੱਕ ਖੁੱਲ੍ਹੀ ਹਵਾ ਵਾਲੀ ਥਾਂ 'ਤੇ ਸੰਗੀਤ ਦੀ ਇੱਕ ਸ਼ਾਮ ਦਾ ਅਨੁਭਵ ਕਰੋ, ਇੱਕ ਲਾਈਵ ਸਿਮਫਨੀ ਦੀ ਸ਼ਾਨ ਨਾਲ ਤੁਹਾਡੇ ਪਸੰਦੀਦਾ ਗੀਤਾਂ ਦੀ ਨਵੀਂ ਪੇਸ਼ਕਾਰੀ ਲੈ ਕੇ।
'ਤੇਰੀ ਮਿੱਟੀ' ਗੀਤ ਨਾਲ ਪ੍ਰਸਿੱਧ
ਤੁਹਾਨੂੰ ਦੱਸ ਦੇਈਏ ਕਿ ਪ੍ਰਤੀਕ ਬੱਚਨ ਆਪਣੇ ਸਟੇਜ ਨਾਮ ਬੀ ਪ੍ਰਾਕ ਨਾਲ ਹੀ ਮਸ਼ਹੂਰ ਹਨ। ਉਹ ਸੰਗੀਤ ਨਿਰਦੇਸ਼ਕ ਦੇ ਨਾਲ-ਨਾਲ ਕਈ ਪੰਜਾਬੀ ਅਤੇ ਹਿੰਦੀ ਸੰਗੀਤ ਉਦਯੋਗਾਂ ਨਾਲ ਜੁੜਿਆ ਹੋਇਆ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਸੰਗੀਤ ਨਿਰਮਾਤਾ ਦੇ ਤੌਰ 'ਤੇ ਕੀਤੀ ਅਤੇ ਬਾਅਦ ਵਿੱਚ 'ਮਨ ਭਰਿਆ' ਗੀਤ ਨਾਲ ਗਾਇਕ ਵਜੋਂ ਆਪਣੀ ਸ਼ੁਰੂਆਤ ਕੀਤੀ। ਉਹ ਅਕਸਰ ਗੀਤਕਾਰ ਜਾਨੀ ਨਾਲ ਮਿਲ ਕੇ ਕੰਮ ਕਰਦਾ ਹੈ। ਇਸ ਦੇ ਨਾਲ ਹੀ ਬਾਲੀਵੁੱਡ 'ਚ ਉਨ੍ਹਾਂ ਨੇ 2019 'ਚ ਅਕਸ਼ੈ ਕੁਮਾਰ ਅਤੇ ਪਰਿਣੀਤੀ ਚੋਪੜਾ ਸਟਾਰਰ 'ਤੇਰੀ ਮਿੱਟੀ' ਗੀਤ ਗਾਇਆ ਸੀ।
ਨੈਸ਼ਨਲ ਐਵਾਰਡ ਪ੍ਰਾਪਤ ਕੀਤਾ
ਪ੍ਰਤੀਕ ਨੂੰ ਇਸ ਗੀਤ ਲਈ ਸਰਵੋਤਮ ਪਲੇਬੈਕ ਗਾਇਕ ਦਾ ਰਾਸ਼ਟਰੀ ਫਿਲਮ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਸ ਨੇ 'ਫਿਲਹਾਲ', 'ਓ ਸਾਕੀ ਸਾਕੀ ਰੀਮੇਕ', 'ਕੁਛ ਭੀ ਹੋ ਜਾਏ', 'ਰਾਂਝਾ' ਸਮੇਤ ਕਈ ਗੀਤ ਗਾਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।