ਬਚਪਨ 'ਚ ਕੁੜੀ ਸੀ 'ਬਾਹੂਬਲੀ'!


Updated: July 11, 2018, 4:31 PM IST
ਬਚਪਨ 'ਚ ਕੁੜੀ ਸੀ 'ਬਾਹੂਬਲੀ'!
ਬਚਪਨ 'ਚ ਕੁੜੀ ਸੀ 'ਬਾਹੂਬਲੀ'!

Updated: July 11, 2018, 4:31 PM IST
ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫ਼ਿਲਮ ਬਾਹੂਬਲੀ ਦੇ 3 ਸਾਲ ਗੁਜ਼ਰ ਚੁੱਕੇ ਹਨ। ਫਿਲਮ 'ਬਾਹੂਬਲੀ: ਦਿ ਬਿਗਨਿੰਗ' 10 ਜੁਲਾਈ 2015 ਨੂੰ ਰਿਲੀਜ਼ ਹੋਈ ਸੀ।ਫਿਲਮ ਦੇ ਡਾਇਰੈਕਟਰ ਸੀ ਐਸ ਐਸ ਰਾਜਾਮੌਲੀ। ਇਸ ਫਿਲਮ ਨੇ ਸਾਊਥ ਦੇ ਸੁਪਰਸਟਾਰ ਪ੍ਰਭਾਸ ਨੂੰ ਰਾਤੋਂ ਰਾਤ ਇੰਟਰਨੈਸ਼ਨਲ ਸਟਾਰ ਬਣਾ ਦਿੱਤਾ ਸੀ। ਫਿਲਮ ਨੇ ਕਮਾਈ ਦੇ ਮਾਮਲੇ ਚ ਵੀ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਰਿਕਾਰਡ ਤੋੜੇ ਅਤੇ ਬਣਾਏ ਹਨ। ਉਸ ਸਮੇਂ ਫਿਲਮ ਦੇ ਕਲਾਕਾਰਾਂ ਦੇ ਕਈ ਕਿੱਸੇ ਵੀ ਸਾਹਮਣੇ ਆਏ ਸੀ। ਇਸ ਲਈ ਲੋਕ ਅੱਜ ਵੀ ਬਾਹੂਬਲੀ ਦੀ ਚਰਚਾ ਕਰਦੇ ਹਨ। ਅਜਿਹੇ ਚ ਬਾਹੂਬਲੀ ਦੇ ਤਿੰਨ ਸਾਲ ਪੂਰੇ ਹੋਣ ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨਾਲ ਜੁੜੀਆਂ ਪੰਜ ਗੱਲਾਂ ਜਿਸ ਤੇ ਤੁਸੀਂ ਮੁਸ਼ਕਿਲ ਨਾਲ ਹੀ ਗੁਜ਼ਾਰਾ ਕਰ ਪਾਵੋਗੇ।

ਬਚਪਨ 'ਚ ਕੁੜੀ ਸੀ ਬਾਹੂਬਲੀ
ਤੁਹਾਨੂੰ ਦੋਵੇਂ ਹੱਥਾਂ ਚ ਬੱਚੇ ਬਾਹੂਬਲੀ ਨੂੰ ਚੁਕੇ ਹੋਏ ਸ਼ਿਵਗਾਮੀ ਦੇਵੀ ਦਾ ਸੀਨ ਜਰੂਰ ਯਾਦ ਹੋਵੇਗਾ। ਦਰਅਸਲ ਸ਼ਿਵਗਾਮੀ ਦੇਵੀ ਦੇ ਹੱਥਾਂ ਚ ਜੋ ਬੱਚਾ ਹੈ ਉਹ ਮੁੰਡਾ ਨਹੀਂ ਕੁੜੀ ਹੈ। ਫਿਲਮ ਚ ਕੰਮ ਕਰ ਰਹੇ ਇੱਕ ਪ੍ਰੋਡਕਸ਼ਨ ਐਕਜੇਕਟਿਵ ਨੇ ਦੱਸਿਆ ਕਿ ਓਦੋਂ ਹੀ ਉਨ੍ਹਾਂ ਦੇ ਬੇਟੀ ਪੈਦਾ ਹੋਈ ਸੀ ਤਾਂ ਉਨ੍ਹਾਂ ਨੇ ਆਪਣੀ ਧੀ ਨੂੰ ਹੀ ਫਿਲਮ ਚ ਕਾਸਟ ਕਰ ਲਿਆ।
#throwback #cutenessoverload #prabhas #withcutebaby #baahubali2 #onsets


A post shared by Prabhas Raju Uppalapati (@prabhas_raju) on


ਦੋਵਾਂ ਫ਼ਿਲਮਾਂ ਦੀ ਸ਼ੂਟਿੰਗ ਇਕੱਠੇ ਹੋਈ ਸੀ
ਬਾਹੂਬਲੀ: ਦ ਬਿਗਨਿੰਗ ਅਤੇ ਬਾਹੂਬਲੀ 2: ਇਹ ਦੋਨੋਂ ਫ਼ਿਲਮਾਂਦੀ ਸ਼ੂਟਿੰਗ ਇਕੱਠੇ ਕੀਤੀ ਗਈ ਸੀ। ਡਾਇਰੈਕਟਰ ਰਾਜਾਮੌਲੀ ਨੇ ਦੱਸਿਆ ਕਿ ਫਿਲਮ ਦਾ ਦੂਜਾ ਹਿੱਸਾ ਵੀ ਪਹਿਲੀ ਫਿਲਮ ਦੇ ਨਾਲ ਹੀ 40 ਪਰਸੈਂਟ ਸ਼ੂਟ ਹੋ ਗਿਆ ਸੀ। ਬਾਅਦ ਵਿੱਚ ਉਹ ਪਿਛਲੇ ਹਿੱਸੇ ਉੱਤੇ ਦਰਸ਼ਕ ਦੀ ਰਿਸਪੌਂਸ ਲੈ ਕੇ ਦੂਜੇ ਪਾਰਟ ਨੂੰ ਪੋਲਿਸ਼ ਕਰਨਾ ਚਾਹੁੰਦੇ ਸਨ, ਤਾਂ ਉਹ ਦੂਜੀ ਪਾਰਟ ਦੀ ਸ਼ੂਟਿੰਗ ਵਿੱਚ ਕੁੱਝ ਦਿਨ ਲਈ ਰੁੱਕ ਸਕਣ।

ਬਾਹੂਬਲੀ ਲਈ ਵੱਖ ਭਾਸ਼ਾ ਵੀ ਬਣ ਗਈ ਹੈ
ਫਿਲਮ ਚ ਕਾਲਕੇ ਜਨਜਾਤਿ ਨੂੰ ਦਿਖਾਇਆ ਗਿਆ ਹੈ। ਜੋ ਕਲੀਨੀਕਲ ਭਾਸ਼ਾ ਬੋਲਦੀ ਹੈ। ਇੰਨਾ ਦੇ ਲਈ ਇੱਕ ਵੱਖਰੀ ਭਾਸ਼ਾ ਹੀ ਬਣਾਈ ਗਈ ਹੈ ਇਸ ਭਾਸ਼ਾ ਵਿੱਚ 748 ਸ਼ਬਦ ਹਨ ਅਤੇ 40 ਫਿਕਸ ਗ੍ਰਾਮਰ ਰੂਲ ਵੀ ਹਨ।

ਬਾਹੂਬਲੀ ਦਾ ਸਲਮਾਨ ਖਾਨ ਕਨੇਕਸ਼ਨ
Vijaysar Prasad ਨੇ ਬਾਹੂਬਲੀ ਦੀ ਕਹਾਣੀ ਲਿੱਖੀ ਸੀ। Vijaysar ਡਾਇਰੈਕਟਰ ਐਸਐਸ ਰਾਜਮੌਲੀ ਦੇ ਪਿਤਾ ਹਨ। ਮਜ਼ੇ ਦੀ ਗੱਲ ਇਹ ਹੈ ਕਿ ਉਹ ਸਲਮਾਨ ਖਾਨ ਦੀ ਫ਼ਿਲਮ ਬਜਰੰਗੀ ਭਾਈਜਾਨ ਦੇ ਲੇਖਕ ਵੀ ਹਨ।

ਡਾਇਰੈਕਟਰ ਰਾਜਾਮੌਲੀ ਨੇ ਕੀਤਾ ਸੀ ਕੈਮਿਓ
ਡਾਇਰੈਕਟਰ ਰਾਜਾਮੌਲੀ ਨੇ ਇੱਕ ਸ਼ਰਾਬ ਵਪਾਰੀ ਦੇ ਤੌਰ ਤੇ ਕੈਮਿਓ ਰੋਲ ਕੀਤਾ ਸੀ।
First published: July 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ