Posti Release Date Out: ਪੰਜਾਬੀ ਗਾਇਕ ਅਤੇ ਅਦਾਕਾਰ ਬੱਬਲ ਰਾਏ (Babbal Rai) ਸਿਨੇਮਾ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਜਾਣਕਾਰੀ ਲਈ ਦੱਸ ਦੇਈਏ ਕਿ ਬੱਬਲ ਰਾਏ ਦੀ ਫਿਲਮ ਪੋਸਤੀ ਦੀ ਰਿਲੀਜ਼ ਡੇਟ ਆਊਟ ਹੋ ਚੁੱਕੀ ਹੈ। ਇਸ ਫਿਲਮ ਵਿੱਚ ਬੱਬਲ ਰਾਏ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਜ਼ਰੀਨ ਖਾਨ (Zareen Khan), ਪ੍ਰਿੰਸ ਕੰਵਲਜੀਤ ਸਿੰਘ, ਸੁਰੀਲੀ ਗੌਤਮ ਅਤੇ ਰਘਬੀਰ ਬੋਲੀ ਅਹਿਮ ਭੁਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਪੋਸਤੀ ਰਾਣਾ ਰਣਬੀਰ (Rana Ranbir) ਦੁਆਰਾ ਨਿਰਦੇਸ਼ਤ ਅਤੇ ਗਿੱਪੀ ਗਰੇਵਾਲ (Gippy Grewal) ਦੁਆਰਾ ਨਿਰਮਿਤ ਕੀਤੀ ਗਈ ਹੈ।
ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਗਾਇਕ ਅਤੇ ਅਦਾਕਾਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਕੀਤਾ ਗਿਆ ਹੈ। ਦਰਅਸਲ, ਪੋਸਤੀ ਫਿਲਮ ਦਾ ਪਹਿਲਾ ਗੀਤ ਘੈਂਟ ਗੱਲਬਾਤ ਦੇ ਨਾਲ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ ਪਰ ਘੈਂਟ ਗੱਲਬਾਤ ਮੁਟਿਆਰ ਦੀ 🔥. ਦੱਸ ਦੇਈਏ ਕਿ ਇਹ ਫਿਲਮ 17 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦਾ ਪ੍ਰਸ਼ੰਸ਼ਕ ਬੇਸਬਰੀ ਤੋਂ ਇੰਤਜ਼ਾਰ ਕਰ ਰਹੇ ਸੀ।
ਦਰਅਸਲ, ਪਹਿਲਾਂ ਇਹ ਫਿਲਮ 20 ਮਾਰਚ 2020 ਨੂੰ ਰਿਲੀਜ਼ ਹੋਣੀ ਸੀ, ਪਰ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਦੇ ਕਾਰਨ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜਿਸ ਬਾਅਦ ਹੁਣ ਇਸ ਫਿਲਮ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਗਿਆ ਹੈ। ਫਿਲਮ ਦੇ ਪਹਿਲਾ ਗੀਤ ਜੈਬੀ ਬੀ (Jazzy B) ਦੁਆਰਾ ਗਾਇਆ ਗਿਆ ਹੈ। ਇਸ ਗੀਤ ਵਿੱਚ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਰੀਨ ਖਾਨ ਪਹਿਲਾ ਵੀ ਕਈ ਪਾਲੀਵੁੱਡ ਫਿਲਮਾਂ ਵਿੱਚ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦਾ ਜਲਵਾ ਦਿਖਾ ਚੁੱਕੀ ਹੈ।
ਜਾਣੋ ਕਿਸ ਵਿਸ਼ੇ ਤੇ ਅਧਾਰਿਤ ਹੈ ਫਿਲਮ
ਫਿਲਮ ਪੋਸਤੀ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਪੋਸਤੀ ਦਾ ਟ੍ਰੇਲਰ ਦੇਖਣ ਤੋਂ ਬਾਅਦ ਇਹ ਸਾਫ ਹੁੰਦਾ ਹੈ ਕਿ ਇਹ ਫਿਲਮ ਨਸ਼ੇ ਦੇ ਵਿਸ਼ੇ ਉੱਪਰ ਅਧਾਰਿਤ ਹੈ। ਇਸ ਫਿਲਮ ਵਿੱਚ ਕਿਵੇਂ ਕੁਝ ਲੋਕ ਨਸ਼ੇ ਦੇ ਆਦੀ ਹੁੰਦੇ ਹਨ ਤੇ ਬਾਅਦ ਵਿੱਚ ਉਸ ਵਿਵਸਥਾ ਤੋਂ ਬਾਹਰ ਆਉਣ ਲਈ ਕੀ ਕਰਦੇ ਹਨ ਉਸ ਬਾਰੇ ਬਖੂਬੀ ਦਿਖਾਇਆ ਗਿਆ ਹੈ। ਹੁਣ ਇਹ ਫਿਲਮ ਲੋਕਾਂ ਦੇ ਨਜ਼ਰਿਏ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਇਹ ਤਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।