Home /News /entertainment /

Babbu Maan: ਬੱਬੂ ਮਾਨ ਨੇ ਫਿਰ ਚੁੱਕੀ 'ਕਿਸਾਨ ਮਜ਼ਦੂਰ ਏਕਤਾ' ਦੇ ਹੱਕ 'ਚ ਆਵਾਜ਼, ਕਹੀ ਇਹ ਗੱਲ

Babbu Maan: ਬੱਬੂ ਮਾਨ ਨੇ ਫਿਰ ਚੁੱਕੀ 'ਕਿਸਾਨ ਮਜ਼ਦੂਰ ਏਕਤਾ' ਦੇ ਹੱਕ 'ਚ ਆਵਾਜ਼, ਕਹੀ ਇਹ ਗੱਲ

Babbu Maan: ਬੱਬੂ ਮਾਨ ਨੇ ਫਿਰ ਚੁੱਕੀ ਕਿਸਾਨ ਮਜ਼ਦੂਰ ਏਕਤਾ ਦੇ ਹੱਕ 'ਚ ਆਵਾਜ਼, ਕਹੀ ਇਹ ਗੱਲ

Babbu Maan: ਬੱਬੂ ਮਾਨ ਨੇ ਫਿਰ ਚੁੱਕੀ ਕਿਸਾਨ ਮਜ਼ਦੂਰ ਏਕਤਾ ਦੇ ਹੱਕ 'ਚ ਆਵਾਜ਼, ਕਹੀ ਇਹ ਗੱਲ

Babbu Maan Post On Kisan Majdoor Ekta: ਪੰਜਾਬੀ ਸਿਨੇਮਾ ਜਗਤ ਵਿੱਚ ਬੱਬੂ ਮਾਨ (Babbu Maan) ਦਾ ਨਾਮ ਮਸ਼ਹੁਰ ਹਸਤੀਆਂ ਵਿੱਚ ਗਿਣਿਆ ਜਾਂਦਾ ਹੈ। ਉਹ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਵਿੱਚੋਂ ਇੱਕ ਹਨ। ਬੱਬੂ ਮਾਨ ਨੇ ਨਾ ਸਿਰਫ ਆਪਣੀ ਗਾਇਕੀ ਬਲਕਿ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਕਲਾਕਾਰ ਆਪਣੇ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਬੇਬਾਕ ਅੰਦਾਜ਼ ਕਾਰਨ ਕੋਈ ਵੀ ਗੱਲ ਸਪਸ਼ਟ ਤਰੀਕੇ ਨਾਲ ਲੋਕਾਂ ਅਤੇ ਸਰਕਾਰਾਂ ਦੇ ਸਾਹਮਣੇ ਰੱਖਦੇ ਹਨ।

ਹੋਰ ਪੜ੍ਹੋ ...
  • Share this:

Babbu Maan Post On Kisan Majdoor Ekta: ਪੰਜਾਬੀ ਸਿਨੇਮਾ ਜਗਤ ਵਿੱਚ ਬੱਬੂ ਮਾਨ (Babbu Maan) ਦਾ ਨਾਮ ਮਸ਼ਹੁਰ ਹਸਤੀਆਂ ਵਿੱਚ ਗਿਣਿਆ ਜਾਂਦਾ ਹੈ। ਉਹ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਵਿੱਚੋਂ ਇੱਕ ਹਨ। ਬੱਬੂ ਮਾਨ ਨੇ ਨਾ ਸਿਰਫ ਆਪਣੀ ਗਾਇਕੀ ਬਲਕਿ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਕਲਾਕਾਰ ਆਪਣੇ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਬੇਬਾਕ ਅੰਦਾਜ਼ ਕਾਰਨ ਕੋਈ ਵੀ ਗੱਲ ਸਪਸ਼ਟ ਤਰੀਕੇ ਨਾਲ ਲੋਕਾਂ ਅਤੇ ਸਰਕਾਰਾਂ ਦੇ ਸਾਹਮਣੇ ਰੱਖਦੇ ਹਨ। ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੋਸਟ ਦੇ ਜਰਿਏ ਸਰਕਾਰ ਤੇ ਤੰਜ ਕੱਸਿਆ ਹੈ। ਚਾਹੇ ਉਹ ਮਜ਼ਦੂਰ ਕਿਸਾਨ ਏਕਤਾ ਨੂੰ ਲੈ ਕੇ ਹੋਵੇ ਜਾਂ ਤਿਰੰਗਾ ਮੁਹਿੰਮ ਨੂੰ ਲੈ ਕੇ ਕਲਾਕਾਰ ਨੇ ਬੇਬਾਕ ਅੰਦਾਜ਼ ਚ ਦੋ ਪੋਸਟਾਂ ਰਾਹੀ ਸਰਕਾਰ ਸਰਕਾਰ ਤੇ ਤਿੱਖਾ ਤੰਜ ਕੱਸਿਆ।

View this post on Instagram


A post shared by Babbu Maan (@babbumaaninsta)
ਦਰਅਸਲ, ਕਲਾਕਾਰ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉੱਪਰ ਇੱਕ ਪੋਸਟ ਸ਼ੇਅਰ ਕਰ ਲਿਖਿਆ ਗਿਆ- ਲਾਰਿਆਂ ਤੇ ਗੱਲਾਂ ਵਿੱਚ ਬੜਾ ਟਾਇਮ ਟਪਾਇਆ। ਲਿਆਓ ਭਾਈ ਵੀਰ ਹੁਣ ਗੰਨੇ ਦਾ ਬਕਾਇਆ। ਇਸ ਤੋਂ ਸਾਫ ਹੁੰਦਾ ਹੈ ਕਿ ਬੱਬੂ ਮਾਨ ਨੇ ਸਰਕਾਰ ਕੋਲੋਂ ਮਜ਼ਦੂਰਾ ਦੇ ਹੱਕ ਦੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਹ ਕਿਸਾਨ ਅੰਦੋਲਨ ਦਾ ਵੀ ਖੁੱਲ੍ਹ ਕੇ ਸਮਰਥਨ ਕਰਦੇ ਨਜ਼ਰ ਆਏ ਸੀ।

View this post on Instagram


A post shared by Babbu Maan (@babbumaaninsta)
ਇਸ ਤੋਂ ਇਲਾਵਾ ਬੀਤੇ ਦਿਨ ਕਲਾਕਾਰ ਵੱਲੋਂ 75ਵੇਂ ਸੁਤੰਤਰਤਾ ਦਿਵਸ `ਤੇ ਕੇਂਦਰ ਸਰਕਾਰ ਦੇ ਤਿੰਰਗਾ ਮੁਹਿੰਮ ਨੂੰ ਲੈ ਕੇ ਤਿੱਖਾ ਵਾਰ ਕੀਤਾ ਗਿਆ। ਬੱਬੂ ਮਾਨ ਨੇ ਆਪਣੀ ਸੋਸ਼ਲ ਮੀਡੀਆ ਤੇ ਇਸ ਬਾਰੇ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, "ਰੋਟੀ ਕਿੱਥੋਂ ਖਾਵੇ ਜਿਹਦੇ ਕੋਲ ਜ਼ਰ ਨੀ, ਉਹ ਝੰਡਾ ਕਿੱਥੇ ਲਾਵੇ ਮਾਨਾ ਜਿਹਦੇ ਕੋਲ ਘਰ ਨੀ।" ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫ਼ੈਨਜ਼ ਭਰਵਾਂ ਹੁੰਗਾਰਾ ਦਿੱਤਾ। ਹਰ ਕਿਸੇ ਨੇ ਕਿਸਾਨਾਂ ਦੇ ਪੱਖ ਦੀ ਗੱਲ ਕੀਤੀ ਅਤੇ ਬੱਬੂ ਮਾਨ ਦੀ ਇਸ ਪੋਸਟ ਨੂੰ ਪਸੰਦ ਕੀਤਾ।

ਕਾਬਿਲੇਗੌਰ ਹੈ ਕਿ ਬੱਬੂ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਹ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਲੋਕਾਂ ਨਾਲ ਜੁੜੇ ਮੁੱਦਿਆਂ ਤੇ ਬੋਲਣ ਦੇ ਨਾਲ-ਨਾਲ ਆਪਣੇ ਗੀਤਾਂ ਬਾਰੇ ਵੀ ਪ੍ਰਸ਼ੰਸ਼ਕਾਂ ਨਾਲ ਵੀਡੀਓਜ਼ ਅਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ।

Published by:rupinderkaursab
First published:

Tags: Babbu Maan, Babbu Maan Pics, Entertainment news, Kisan, Pollywood