Home /News /entertainment /

Babbu Maan Inderjit Nikku: ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦੀ ਤਸਵੀਰ ਸ਼ੇਅਰ ਕਰ ਦਿੱਤੀ ਇਹ ਸਲਾਹ

Babbu Maan Inderjit Nikku: ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦੀ ਤਸਵੀਰ ਸ਼ੇਅਰ ਕਰ ਦਿੱਤੀ ਇਹ ਸਲਾਹ

Babbu Maan Inderjit Nikku: ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦੀ ਤਸਵੀਰ ਸ਼ੇਅਰ ਕਰ ਦਿੱਤੀ ਇਹ ਸਲਾਹ

Babbu Maan Inderjit Nikku: ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦੀ ਤਸਵੀਰ ਸ਼ੇਅਰ ਕਰ ਦਿੱਤੀ ਇਹ ਸਲਾਹ

Babbu Maan Inderjit Nikku: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ (Babbu Maan) ਦੇਸ਼ ਅਤੇ ਵਿਦੇਸ਼ ਵਿੱਚ ਖੂਬ ਨਾਂ ਕਮਾ ਚੁੱਕੇ ਹਨ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਗਾਇਕੀ ਅਦਾਕਾਰੀ ਵਿੱਚ ਨਾਮ ਕਮਾ ਚੁੱਕੇ ਬੱਬੂ ਮਾਨ ਹਰ ਮੁੱਦੇ ਉੱਪਰ ਬੇਬਾਕ ਅੰਦਾਜ਼ ਵਿੱਚ ਆਪਣੇ ਵਿਚਾਰ ਰੱਖਣ ਲਈ ਵੀ ਜਾਣੇ ਜਾਂਦੇ ਹਨ। ਕਿਸਾਨ ਅੰਦੋਲਨ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਕਲਾਕਾਰ ਨੇ ਹੁਣ ਇੰਦਰਜੀਤ ਨਿੱਕੂ (Inderjit Nikku) ਦੀ ਖਬਰ ਸੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਹੋਰ ਪੜ੍ਹੋ ...
  • Share this:

Babbu Maan Inderjit Nikku: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ (Babbu Maan) ਦੇਸ਼ ਅਤੇ ਵਿਦੇਸ਼ ਵਿੱਚ ਖੂਬ ਨਾਂ ਕਮਾ ਚੁੱਕੇ ਹਨ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਗਾਇਕੀ ਅਦਾਕਾਰੀ ਵਿੱਚ ਨਾਮ ਕਮਾ ਚੁੱਕੇ ਬੱਬੂ ਮਾਨ ਹਰ ਮੁੱਦੇ ਉੱਪਰ ਬੇਬਾਕ ਅੰਦਾਜ਼ ਵਿੱਚ ਆਪਣੇ ਵਿਚਾਰ ਰੱਖਣ ਲਈ ਵੀ ਜਾਣੇ ਜਾਂਦੇ ਹਨ। ਕਿਸਾਨ ਅੰਦੋਲਨ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਕਲਾਕਾਰ ਨੇ ਹੁਣ ਇੰਦਰਜੀਤ ਨਿੱਕੂ (Inderjit Nikku) ਦੀ ਖਬਰ ਸੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਲਾਕਾਰ ਨੇ ਨਿੱਕੂ ਦੀ ਤਸਵੀਰ ਸ਼ੇਅਰ ਕਰ ਵੱਡੀ ਗੱਲ ਕਹੀ ਹੈ।









View this post on Instagram






A post shared by Babbu Maan (@babbumaaninsta)




ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦਾ ਸਮਰਥਨ ਕਰਦੇ ਹੋਏ ਸੋਸ਼ਲ ਮੀਡੀਆ `ਤੇ ਪੋਸਟ ਸ਼ੇਅਰ ਕੀਤੀ ਹੈ। ਬੱਬੂ ਮਾਨ ਨੇ ਸੋਸ਼ਲ ਮੀਡੀਆ `ਤੇ ਨਿੱਕੂ ਦੀ ਤਸਵੀਰ ਪਾਈ। ਫ਼ੋਟੋ ਦੇ ਉੱਪਰ ਉਨ੍ਹਾਂ ਕੈਪਸ਼ਨ ਲਿਖੀ, "ਸਾਰੇ ਤੇਰੇ ਨਾਲ ਹਾਂ ਨਿੱਕੂ ਹੋ ਜਾਣੀ ਸੈੱਟ ਕਹਾਣੀ, ਔਖੇ ਵੇਲੇ ਪੜ੍ਹਨੀ ਐ ਆਪਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ।"

ਇਸ ਪੋਸਟ ਰਾਹੀਂ ਬੱਬੂ ਮਾਨ ਨੇ ਨਿੱਕੂ ਦਾ ਹੌਸਲਾਂ ਤਾਂ ਵਧਾਇਆ ਹੀ ਹੈ ਨਾਲ ਹੀ ਉਨ੍ਹਾਂ ਨੂੰ ਗੱਲਾਂ-ਗੱਲਾਂ `ਚ ਬਾਬਿਆਂ ਦੇ ਚੱਕਰਾਂ ਤੋਂ ਦੂਰ ਰਹਿਣ ਦੀ ਨਸੀਹਤ ਵੀ ਦੇ ਦਿੱਤੀ। ਬੱਬੂ ਮਾਨ ਆਪਣੀ ਪੋਸਟ ਦੇ ਜਰਿਏ ਇਹ ਹੀ ਕਿਹਾ ਹੈ ਕਿ ਭਾਵੇਂ ਕਿੰਨਾ ਵੀ ਔਖਾ ਵੇਲਾ ਹੋਵੇ, ਗੁਰੂ ਸਾਹਿਬਾਨ ਦੀ ਬਾਣੀ ਤੇ ਆਸਰਾ ਰੱਖਣਾ ਚਾਹੀਦਾ ਹੈ। ਸਮੇਂ ਨਾਲ ਸਭ ਕੁੱਝ ਠੀਕ ਹੋ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ `ਚ ਇੰਦਰਜੀਤ ਨਿੱਕੂ ਇੱਕ ਬਾਬੇ ਦੇ ਦਰਬਾਰ `ਚ ਆਪਣੀਆਂ ਪਰੇਸ਼ਾਨੀਆਂ ਲੈ ਕੇ ਗਏ ਸੀ। ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਗਿਆ। ਇਸ ਵੀਡੀਓ ਵਿੱਚ ਇੰਦਰਜੀਤ ਨਿੱਕੂ ਨੂੰ ਇੱਕ ਸੰਤ ਨਾਲ ਕੰਮ ਨਾ ਮਿਲਣ ਦਾ ਦਰਦ ਜ਼ਾਹਰ ਕਰਦੇ ਹੋਏ ਦੇਖਿਆ ਗਿਆ। ਵਾਇਰਲ ਵੀਡੀਓ 'ਚ ਨਿੱਕੂ ਸੰਤ ਤੋਂ ਮਦਦ ਮੰਗ ਰਿਹਾ ਹੈ। ਉਹ ਹਿੰਦੂ ਸੰਤ ਨੂੰ ਆਪਣੀ ਆਰਥਿਕ ਹਾਲਤ ਬਾਰੇ ਦੱਸ ਰਿਹਾ ਹੈ। ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਕਰਜ਼ੇ ਵਿੱਚ ਹੈ, ਇੰਡਸਟਰੀ ਵਿਚ ਕੋਈ ਕੰਮ ਨਹੀਂ ਮਿਲ ਰਿਹਾ ਅਤੇ ਇਸ ਤਰ੍ਹਾਂ ਉਸ ਦਾ ਮਾਨਸਿਕ ਤਣਾਅ ਹੋਰ ਪੱਧਰ 'ਤੇ ਹੈ। ਜਿਸ ਤੋਂ ਬਾਅਦ ਸਿਨੇਮਾ ਜਗਤ ਦੇ ਕਈ ਕਲਾਕਾਰਾਂ ਨੇ ਨਿੱਕੂ ਦੇ ਸਮਰਥਨ ਵਿੱਚ ਪੋਸਟ ਸ਼ੇਅਰ ਕੀਤੀ।

Published by:rupinderkaursab
First published:

Tags: Babbu Maan, Babbu Maan Pics, Entertainment news, Inderjit Singh Nikku, Pollywood, Punjabi industry