Home /News /entertainment /

Babbu Maan Shipra Goyal: ਬੱਬੂ ਮਾਨ- ਸ਼ਿਪਰਾ ਗੋਇਲ ਦਾ ਰੋਮਾਂਟਿਕ ਗੀਤ ਹੋਇਆ ਰਿਲੀਜ਼, ਫੈਨਜ਼ ਜ਼ਰੂਰ ਦੇਖੋ

Babbu Maan Shipra Goyal New Song: ਗਾਇਕ ਬੱਬੂ ਮਾਨ (Babbu Maan) ਅਤੇ ਸ਼ਿਪਰਾ ਗੋਇਲ ਦਾ ਪੰਜਾਬੀ ਰੋਮਾਂਟਿਕ ਗੀਤ "ਇਤਨਾ ਪਿਆਰ ਕਰੂਂਗਾ" (ITNA PYAAR KARUNGA) ਰਿਲੀਜ਼ ਹੋ ਚੁੱਕਾ ਹੈ। ਦੋਵੇਂ ਹੀ ਇਸ ਨਵੇਂ ਗੀਤ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ। ਬੱਬੂ ਮਾਨ ਅਤੇ ਸ਼ਿਪਰਾ ਗੋਇਲ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸ਼ਕ ਇਸ ਗੀਤ ਨੂੰ ਜ਼ਰੂਰ ਦੇਖਣ।

ਹੋਰ ਪੜ੍ਹੋ ...
  • Share this:

View this post on Instagram

A post shared by Babbu Maan (@babbumaaninsta)
ਬੱਬੂ ਮਾਨ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਕਾਫੀ ਮਸ਼ਹੂਰ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਬੱਬੂ ਮਾਨ ਦੀ ਦੁਨੀਆ ਭਰ ਵਿੱਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਦੱਸ ਦੇਈਏ ਕਿ ਪਹਿਲੀ ਬਾਰ ਸ਼ਿਪਰਾ ਗੋਇਲ ਗਾਇਕ ਬੱਬੂ ਮਾਨ ਨਾਲ ਇਸ ਗੀਤ ਵਿੱਚ ਗਾਉਂਦੇ ਹੋਈ ਨਜ਼ਰ ਆਈ ਹੈ। ਉਹ ਆਪਣੀ ਖੂਬਸੂਰਤੀ ਅਤੇ ਗਾਇਕੀ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਇਸ ਤੋਂ ਇਲਾਵਾ ਸ਼ਿਪਰਾ ਕਈ ਮਸ਼ਹੂਰ ਕਲਾਕਾਰਾਂ ਨਾਲ ਮਿਲ ਕੇ ਗੀਤ ਗਾ ਚੁੱਕੀ ਹੈ।

ਸ਼ਿਪਰਾ ਗੋਇਲ ਦੀ ਗੱਲ ਕਰਿਏ ਤਾਂ ਉਸਨੇ ਬਹੁਤ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੇ ਮਾਪਿਆਂ ਦੇ ਲਾਈਵ ਸ਼ੋਅ ਅਤੇ ਰਿਕਾਰਡਿੰਗਾਂ ਵਿੱਚ ਸ਼ਾਮਲ ਹੁੰਦੇ ਹੋਏ ਕਈ ਤਜ਼ਰਬੇ ਲਏ। ਉਸਨੇ ਵਿਸ਼ਾਲ-ਸ਼ੇਖਰ ਦੀ ਫਿਲਮ ‘ਇਸ਼ਕ ਬੁਲਾਵਾ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਉਦੋਂ ਤੋਂ ਹੀ ਉਸਨੇ ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਬਹੁਤ ਸਾਰੇ ਗਾਣੇ ਗਾਏ। ਉਸਨੇ ਭਾਰਤੀ ਕਲਾਸੀਕਲ ਸੰਗੀਤ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਹਾਲ ਹੀ 'ਚ ਸ਼ਿਪਰਾ ਦਾ ਗੀਤ 'ਸੁਬਹ ਸੇ ਸ਼ਾਮ' ਰਿਲੀਜ਼ ਹੋਇਆ ਸੀ। ਜਿਸਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਇਸ ਤੋਂ ਇਲਾਵਾ ਬੱਬੂ ਮਾਨ ਦਾ ਹਾਲ ਹੀ 'ਚ ਗੀਤ ਚੰਨ ਰਿਲੀਜ਼ ਹੋਇਆ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਖੂਬ ਪਸੰਦ ਕੀਤਾ। ਫਿਲਹਾਲ ਸ਼ਿਪਰਾ ਅਤੇ ਬੱਬੂ ਦੀ ਜੋੜੀ ਨੂੰ ਪ੍ਰਸ਼ੰਸ਼ਕ ਖੂਬ ਪਸੰਦ ਕਰ ਰਹੇ ਹਨ।

Published by:rupinderkaursab
First published:

Tags: Babbu Maan, Babbu Maan Pics, Entertainment news, Pollywood, Punjabi industry