ਪੰਜਾਬੀ ਗਾਇਕ ਬੱਬੂ ਮਾਨ ਦੀ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਮਾਨ ਦੇ ਵੈਨਕੂਵਰ ਕੰਸਰਟ ਦੀਆਂ ਸਾਰੀਆਂ ਟਿਕਟਾਂ ਵਿਕੀਆਂ। ਸ਼ੋਅ ਹਾਊਸਫੁੱਲ ਰਿਹਾ। ਇਹੀ ਨਹੀਂ ਕੰਸਰਟ ਵਿੱਚ ਬੱਬੂ ਮਾਨ ਦੇ ਫ਼ੈਨਜ਼ ਨੇ ਖ਼ੂਬ ਐਨਜੁਆਏ ਵੀ ਕੀਤਾ।
ਇਹ ਬਣਿਆ ਸੀ ਰਿਕਾਰਡ
ਬੱਬੂ ਮਾਨ ਨੇ ਹਾਲ ਹੀ `ਚ ਵੈਨਕੂਵਰ `ਚ ਕੰਸਰਟ ਕੀਤਾ ਸੀ। ਉਹ ਪਹਿਲੇ ਸਾਊਥ ਏਸ਼ੀਅਨ ਨਾਗਰਿਕ ਹਨ, ਜਿਸ ਦਾ ਕੋਈ ਸ਼ੋਅ ਵੈਨਕੂਵਰ ਦੇ ਪੈਸੀਫ਼ਿਕ ਕਾਲੇਜ਼ਿਅਮ ਆਡੀਟੋਰੀਅਮ `ਚ ਸੁਪਰ-ਡੁਪਰ ਹਿੱਟ ਰਿਹਾ ਹੈ।
ਇਹ ਵੈਨਕੂਵਰ ਦਾ ਸਭ ਤੋਂ ਵੱਡਾ ਪਾਰਕ ਹੈ, ਜੋ ਕਿ ਬੱਬੂ ਮਾਨ ਦੇ ਸ਼ੋਅ ਲਈ ਬੁੱਕ ਕੀਤਾ ਗਿਆ ਸੀ। ਇੱਥੇ ਕੁੱਲ 17,500 ਲੋਕਾਂ ਦੇ ਬੈਠਣ ਲਈ ਵਿਵਸਥਾ ਹੈ। ਇਸ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਸੀ। ਸਟੇਡੀਅਮ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਕੁੱਲ ਮਿਲਾ ਕੇ ਬੱਬੂ ਮਾਨ ਦਾ ਇਹ ਸ਼ੋਅ ਸੁਪਰ-ਡੁਪਰ ਹਿੱਟ ਸਾਬਤ ਹੋਇਆ।
ਪ੍ਰਸ਼ਾਸਨ ਨੇ ਮਾਨ ਕੀਤਾ ਸਨਮਾਨਤ
ਵੈਨਕੂਵਰ ਪ੍ਰਸ਼ਾਸਨ ਨੇ ਮਾਨ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਦਾ ਸਨਮਾਨ ਵੀ ਕੀਤਾ। ਜਿਸ ਦਾ ਵੀਡੀਓ ਬੱਬੂ ਮਾਨ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਦੇਖਿਆ ਜਾ ਸਕਦਾ ਹੈ।
ਦੂਜੇ ਪਾਸੇ ਵੈਨਕੁਵਰ ਦੇ ਪੀਐਨਈ ਪਲੇਲੈਂਡ ਨੇ ਆਪਣੇ ਇੰਸਟਾ ਹੈਂਡਲ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਬੱਬੂ ਮਾਨ ਪਹਿਲੇ ਸਾਊਥ ਏਸ਼ੀਅਨ ਆਰਟਿਸਟ ਹਨ, ਜਿਨ੍ਹਾਂ ਦੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਦੀ ਵਿੱਕਰੀ ਹੋਈ ਅਤੇ ਸ਼ੋਅ ਸੁਪਰ-ਡੁਪਰ ਹਿੱਟ ਰਿਹਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।