ਬੱਬੂ ਮਾਨ ਨੇ 'ਬਣਜਾਰਾ' ਵਿੱਚ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਨੂੰ ਕੀਤਾ ਪੇਸ਼

Damanjeet Kaur
Updated: December 5, 2018, 6:10 PM IST
ਬੱਬੂ ਮਾਨ ਨੇ 'ਬਣਜਾਰਾ' ਵਿੱਚ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਨੂੰ ਕੀਤਾ ਪੇਸ਼
ਬੱਬੂ ਮਾਨ ਨੇ 'ਬਣਜਾਰਾ' ਵਿੱਚ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਨੂੰ ਕੀਤਾ ਪੇਸ਼
Damanjeet Kaur
Updated: December 5, 2018, 6:10 PM IST
ਬੱਬੂ ਮਾਨ ਦੀ 'ਬਣਜਾਰਾ' ਫ਼ਿਲਮ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਬੱਬੂ ਮਾਨ ਨੇ ਕਿਹਾ ਹੈ ਕਿ ਇਸ ਵਿੱਚ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਦੀਆਂ ਉਨ੍ਹਾਂ ਦੀਆਂ ਸਾਰੀਆਂ ਫ਼ਿਲਮਾਂ 'ਬਣਜਾਰਾ' ਹੱਟ ਕੇ ਹੋਵੇਗੀ। ਬੱਬੂ ਮਾਨ ਦੱਸਦੇ ਹਨ ਕਿ ਫ਼ਿਲਮ ਵਿੱਚ ਟਰੱਕ ਡਰਾਈਵਰਾਂ ਦੀਆਂ ਤਿੰਨ ਪੀੜ੍ਹੀਆਂ ਦੇ ਰਿਸ਼ਤਿਆਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ਜੋ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰੇਗੀ ਤੇ ਉਹ ਇਸ ਵਿੱਚ 3 ਭੂਮਿਕਾਵਾਂ ਵਿੱਚ ਨਜ਼ਰ ਆਉਣਗੇ

ਬੱਬੂ ਮਾਨ ਦੱਸਦੇ ਹਨ ਕਿ ਉਹ ਇਸ ਫ਼ਿਲਮ ਵਿੱਚ ਪਹਿਲਾਂ ਦਾਦਾ, ਫਿਰ ਪੁੱਤਰ ਤੇ ਫਿਰ ਇੱਕ ਪੋਤਰੇ ਦਾ ਕਿਰਦਾਰ ਨਿਭਾਅ ਰਹੇ ਹਨ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਦਰਸ਼ਕਾਂ ਨੂੰ ਇਸ ਫ਼ਿਲਮ ਦੀ ਕਹਾਣੀ ਪਸੰਦ ਆਵੇਗੀ ਕਿਉਂਕਿ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਜ਼ਿੰਦਾਦਿਲ ਹੁੰਦੀ ਹੈ ਤੇ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਬੜੀਆਂ ਕਹਾਣੀਆਂ, ਉਨ੍ਹਾਂ ਦੀ ਰਹਿਣੀ-ਸਹਿਣੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀਆਂ ਨੇ ਨਾ ਸਿਰਫ਼ ਪੰਜਾਬ ਤੇ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਟਰੱਕ ਚਲਾ ਕੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।
First published: December 5, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ