HOME » NEWS » Films

ਲੋ ਜੀ, ਜਲਦੀ ਆ ਰਹੀ ਹੈ ਬੱਬੂ ਮਾਨ ਦੀ ਨਵੀਂ ਫ਼ਿਲਮ ‘ਬਣਜਾਰਾ’

News18 Punjab
Updated: November 20, 2018, 5:38 PM IST
ਲੋ ਜੀ, ਜਲਦੀ ਆ ਰਹੀ ਹੈ ਬੱਬੂ ਮਾਨ ਦੀ ਨਵੀਂ ਫ਼ਿਲਮ ‘ਬਣਜਾਰਾ’
News18 Punjab
Updated: November 20, 2018, 5:38 PM IST
ਬੱਬੂ ਮਾਨ ਹਮੇਸ਼ਾ ਆਪਣੇ ਵੱਖਰੇ ਅੰਦਾਜ਼ ਕਰ ਕੇ ਇੰਡਸਟਰੀ ਚ ਕਾਫੀ ਮਸ਼ਹੂਰ ਹਨ। ‘ਪਿੰਡ ਪਹਿਰਾ ਲੱਗਦਾ’ ਤੋਂ ਲੋਕਪ੍ਰਿਯਤਾ ਹਾਸਿਲ ਕਰਨ ਵਾਲੇ ਬੱਬੂ ਮਾਨ ਨੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ‘ਚ ਬਹੁਤ ਹੀ ਖਾਸ ਜਗ੍ਹਾ ਬਣਾਈ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗਾਇਕ, ਅਦਾਕਾਰ, ਲੇਖਕ ਅਤੇ ਸੰਗੀਤਕਾਰ ਬੱਬੂ ਮਾਨ ਫਿਲਮ ‘ਬਾਜ’ ਤੋਂ ਬਾਅਦ ਚਾਰ ਸਾਲਾਂ ਬਾਅਦ ਫ਼ਿਲਮੀ ਪਰਦੇ ‘ਤੇ ਵਾਪਸੀ ਕਰਨ ਵਾਲੇ ਹਨ। ਉਹਨਾਂ ਦੀ ਫਿਲਮ ‘ਬਣਜਾਰਾ’ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਉਹ ਤਿੰਨ ਵੱਖ ਵੱਖ ਕਿਰਦਾਰਾਂ ‘ਚ ਨਜ਼ਰ ਆਉਣ ਵਾਲੇ ਹਨ।‘ਓਹਰੀ ਪ੍ਰੋਡਕਸ਼ਨ’ ਦੀ ਪੇਸ਼ਕਸ਼ ਅਤੇ ਨਿਰਮਾਤਾ ਰਾਣਾ ਅਹਲੂਵਾਲੀਆ, ਬਾਬੂ ਸਿੰਘ ਮਾਨ ਅਤੇ ਹਰਜੀਤ ਮੰਦਰ ਦੀ ਇਸ ਫ਼ਿਲਮ ਨੂੰ ਨਿਰਦੇਸ਼ਕ ਮੁਸਤਾਖ ਪਾਸ਼ ਨੇ ਕੀਤਾ ਹੈ। ਬੱਬੂ ਮਾਨ ਇਸ ਫਿਲਮ ‘ਚ ਤਿੰਨ – ਤਿੰਨ ਕਿਰਦਾਰ ਨਿਭਾਉਣਗੇ। ਬੱਬੂ ਮਾਨ ਇਸ ‘ਚ ਪਹਿਲਾਂ ਦਾਦਾ ਫਿਰ ਪੁੱਤਰ ਅਤੇ ਪੋਤੇ ਦੀ ਭੂਮਿਕਾ ਨਿਭਾਉਣਗੇ।
Loading...
First published: November 20, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...