HOME » NEWS » Films

'ਬਚਪਨ ਕਾ ਪਿਆਰ' ਗਾਉਣ ਵਾਲੇ ਬੱਚੇ ਨੇ ਕੀਲਿਆ ਗਾਇਕ ਬਾਦਸ਼ਾਹ, ਗੀਤ ਦੀ ਵੀਡੀਓ ਹੋ ਰਹੀ ਖ਼ੂਬ ਵਾਇਰਲ

News18 Punjabi | News18 Punjab
Updated: July 26, 2021, 1:52 PM IST
share image
'ਬਚਪਨ ਕਾ ਪਿਆਰ' ਗਾਉਣ ਵਾਲੇ ਬੱਚੇ ਨੇ ਕੀਲਿਆ ਗਾਇਕ ਬਾਦਸ਼ਾਹ, ਗੀਤ ਦੀ ਵੀਡੀਓ ਹੋ ਰਹੀ ਖ਼ੂਬ ਵਾਇਰਲ
ਗਾਇਕ ਬਾਦਸ਼ਾਹ ਤੇ ਵਾਇਰਲ ਬੱਚੇ ਦੀ ਤਸਵੀਰ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ: ਕਈ ਵਾਰੀ ਸਾਡੇ ਵੱਲੋਂ ਅਣਜਾਣੇ ਵਿੱਚ ਕੀਤਾ ਗਿਆ ਕੁੱਝ ਵੀ ਸਾਨੂੰ ਪ੍ਰਸਿੱਧੀ ਦਿਵਾ ਦਿੰਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਬੱਚੇ ਨਾਲ ਹੋਇਆ ਹੈ, ਜਿਸ ਦੇ ਗੀਤ ਗਾਉਣ ਦੀ ਵੀਡੀਓ ਨੂੰ ਲੋਕਾਂ ਨੇ ਖੂਬ ਸਲਾਹਿਆ ਹੈ। ਇਥੋਂ ਤੱਕ ਕਿ ਵੱਡੇ ਸੈਲੀਬ੍ਰਿਟੀ ਵੀ ਖਿੱਚੇ ਹਨ।

ਸੋਸ਼ਲ ਮੀਡੀਆ 'ਤੇ ਸਹਿਦੇਵ ਨਾਂਅ ਦੇ ਇਸ ਬੱਚੇ ਵੱਲੋਂ 'ਬਚਪਨ ਕਾ ਪਿਆਰ' ਗਾਇਆ ਜਾ ਰਿਹਾ ਗੀਤ ਬਹੁਤ ਵਾਇਰਲ ਹੋ ਰਿਹਾ ਹੈ। ਬੱਚੇ ਵੱਲੋਂ ਗੀਤ ਦੀ ਇਹ ਵੀਡੀਓ ਨੇ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਬਾਦਸ਼ਾਹ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ ਅਤੇ ਉਹ ਵੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੇ।

'ਜਾਨੇ ਮੇਰੀ ਜਾਨੇਮਨ, ਬਚਪਨ ਦਾ ਪਿਆਰ' ਨਾਂ ਦਾ ਗੀਤ ਬੱਚੇ ਦੀ ਆਵਾਜ਼ ਵਿੱਚ ਸੋਸ਼ਲ ਮੀਡੀਆ 'ਤੇ ਖੂਬ ਲਾਈਕ ਤੇ ਕੁਮੈਂਟ ਇਕੱਤਰ ਕਰ ਰਿਹਾ ਹੈ। ਸੁਕਮਾ ਜ਼ਿਲ੍ਹੇ ਦੇ ਉਰਮਾਪਾਲ ਦਾ ਰਹਿਣ ਵਾਲਾ ਇਹ ਬੱਚਾ ਸਹਿਦੇਵ ਦਿਰਦੇ ਹੈ, ਜੋ ਪੇਂਦਲਨਾਰ ਵਿੱਚ ਪੜ੍ਹ ਰਿਹਾ ਹੈ।

ਬੱਚੇ ਦੀ ਵੀਡੀਓ ਤੋਂ ਪ੍ਰਭਾਵਤ ਹੋਏ ਗਾਇਕ ਬਾਦਸ਼ਾਹ ਨੇ ਉਸ ਨੂੰ ਮਿਲਣ ਲਈ ਚੰਡੀਗੜ੍ਹ ਬੁਲਾਇਆ ਹੈ। ਸਹਿਦੇਵ ਵੱਲੋਂ ਗਾਇਆ ਇਹ ਗੀਤ ਇੱਕ ਸਾਲ ਪਹਿਲਾਂ ਸਕੂਲ ਵਿੱਚ ਗਾਇਆ ਗਿਆ ਸੀ, ਜੋ ਕਿ ਵੀਡੀਓ ਦੇ ਰੂਪ ਵਿੱਚ ਕਿਸੇ ਨੇ ਸੋਸ਼ਲ ਮੀਡੀਆ ਉਪਰ ਪਾ ਦਿੱਤਾ, ਜਿਸ ਤੋਂ ਬਾਅਦ ਹੁਣ ਇਹ ਹਿੱਟ ਹੋ ਗਿਆ ਹੈ।
Published by: Krishan Sharma
First published: July 26, 2021, 1:51 PM IST
ਹੋਰ ਪੜ੍ਹੋ
ਅਗਲੀ ਖ਼ਬਰ