• Home
  • »
  • News
  • »
  • entertainment
  • »
  • BAD NEWS FOR KAPIL SHARMA S FANS COMEDY SHOW IS GOING TO CLOSE SOON FIND OUT WHY RUP AS

The Kapil Sharma Show: ਕਪਿਲ ਸ਼ਰਮਾ ਸ਼ੋਅ ਜਲਦ ਹੋਣ ਵਾਲਾ ਹੈ ਬੰਦ, ਰੈਪਅੱਪ ਪਾਰਟੀ 'ਚ ਸੁਮੋਨਾ ਸੰਗ ਨਜ਼ਰ ਆਏ ਇਹ ਸਿਤਾਰੇ

The Kapil Sharma Show Wrap Party: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਕੁਝ ਹੀ ਸਮੇਂ 'ਚ ਬੰਦ ਹੋਣ ਜਾ ਰਿਹਾ ਹੈ। 'ਇੰਡੀਆਜ਼ ਲਾਫਟਰ ਚੈਂਪੀਅਨ' ਇਸ ਸ਼ੋਅ ਦੀ ਥਾਂ ਲੈਣ ਜਾ ਰਿਹਾ ਹੈ। ਇਸ ਸ਼ੋਅ 'ਚ ਅਰਚਨਾ ਪੂਰਨ ਸਿੰਘ (Archana Puran Singh) ਅਤੇ ਸ਼ੇਖਰ ਸੁਮਨ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਸ਼ੋਅ ਦੇ ਇਸ ਸੀਜ਼ਨ ਦੀ ਰੈਪਅੱਪ ਪਾਰਟੀ ਸੈੱਟ 'ਤੇ ਹੋਸਟ ਕੀਤੀ ਗਈ ਸੀ, ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

The Kapil Sharma Show: ਕਪਿਲ ਸ਼ਰਮਾ ਸ਼ੋਅ ਜਲਦ ਹੋਣ ਵਾਲਾ ਹੈ ਬੰਦ, ਰੈਪਅੱਪ ਪਾਰਟੀ 'ਚ ਸੁਮੋਨਾ ਸੰਗ ਨਜ਼ਰ ਆਏ ਇਹ ਸਿਤਾਰੇ

  • Share this:
    The Kapil Sharma Show Wrap Party: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਕੁਝ ਹੀ ਸਮੇਂ 'ਚ ਬੰਦ ਹੋਣ ਜਾ ਰਿਹਾ ਹੈ। 'ਇੰਡੀਆਜ਼ ਲਾਫਟਰ ਚੈਂਪੀਅਨ' ਇਸ ਸ਼ੋਅ ਦੀ ਥਾਂ ਲੈਣ ਜਾ ਰਿਹਾ ਹੈ। ਇਸ ਸ਼ੋਅ 'ਚ ਅਰਚਨਾ ਪੂਰਨ ਸਿੰਘ (Archana Puran Singh) ਅਤੇ ਸ਼ੇਖਰ ਸੁਮਨ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਸ਼ੋਅ ਦੇ ਇਸ ਸੀਜ਼ਨ ਦੀ ਰੈਪਅੱਪ ਪਾਰਟੀ ਸੈੱਟ 'ਤੇ ਹੋਸਟ ਕੀਤੀ ਗਈ ਸੀ, ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਪਿਲ ਦੀ ਆਨਸਕ੍ਰੀਨ ਪਤਨੀ ਯਾਨੀ ਸੁਮੋਨਾ ਚੱਕਰਵਰਤੀ (Sumona Chakravarti) ਅਤੇ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਕਈ ਸੈਲਫੀਜ਼ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ ਸੁਮੋਨਾ ਨੇ ਲਿਖਿਆ ਕਿ ਇਸਨੂੰ Wrap ਕੀਤਾ ਗਿਆ ਹੈ। ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ।




    ਕਪਿਲ ਨੇ ਗਿੰਨੀ ਨਾਲ ਕੀਤਾ ਡਾਂਸ




    ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਕਪਿਲ ਅਤੇ ਉਨ੍ਹਾਂ ਦੀ ਟੀਮ ਪਾਰਟੀ 'ਚ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਇਕ ਵੀਡੀਓ 'ਚ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਦੇ ਨਾਲ ਸਟੇਜ 'ਤੇ 'ਜਬ ਕੋਈ ਬਾਤ ਬਿਗੜ ਜਾਏ' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੂਜੇ ਵੀਡੀਓ 'ਚ ਕਪਿਲ ਸ਼ਰਮਾ ਗੀਤ ਗਾਉਂਦੇ ਨਜ਼ਰ ਆ ਰਹੇ ਹਨ।

    ਕਪਿਲ ਦਾ ਸ਼ੋਅ ਕਿਉਂ ਹੋ ਰਿਹਾ ਬੰਦ

    ਦ ਕਪਿਲ ਸ਼ਰਮਾ ਸ਼ੋਅ ਕੁਝ ਸਮੇਂ ਲਈ ਬੰਦ ਹੋ ਰਿਹਾ ਹੈ। ਕਿਉਂਕਿ ਕਪਿਲ ਅਤੇ ਉਨ੍ਹਾਂ ਦੀ ਪੂਰੀ ਟੀਮ ਇਕ ਮਹੀਨੇ ਦੇ ਅਮਰੀਕਾ ਦੌਰੇ 'ਤੇ ਜਾ ਰਹੀ ਹੈ। ਜਿੱਥੇ ਕਪਿਲ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਪਰਫਾਰਮ ਕਰਨਗੇ।

    ਸੈੱਟ 'ਤੇ ਪਹੁੰਚੇ ਵਰੁਣ ਧਵਨ

    ਹਾਲ ਹੀ 'ਚ ਸ਼ੋਅ 'ਤੇ 'ਜੁਗ ਜੁਗ ਜੀਓ' ਦੀ ਸਟਾਰਕਾਸਟ ਵੀ ਪਹੁੰਚੀ ਸੀ। ਕਪਿਲ ਨੇ ਇੱਥੇ ਫਿਲਮ ਦੀ ਟੀਮ ਨਾਲ ਖੂਬ ਮਸਤੀ ਕੀਤੀ। ਸ਼ੋਅ 'ਤੇ ਵਰੁਣ ਧਵਨ, ਅਨਿਲ ਕਪੂਰ, ਕਿਆਰਾ ਅਡਵਾਨੀ, ਪ੍ਰਜਾਕਤਾ ਕੋਲੀ ਆਏ ਸਨ। ਵਰੁਣ ਧਵਨ ਦੀ ਇਹ ਫਿਲਮ 24 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
    Published by:rupinderkaursab
    First published: