Home /News /entertainment /

Bajre Da Sitta Movie Song: ਐਮੀ-ਤਾਨੀਆ ਦੀ ਫਿਲਮ ਦਾ ਗੀਤ "ਸਾਰੀ ਰਾਤ" ਅੱਜ ਹੋਵੇਗਾ ਰਿਲੀਜ਼, ਪਹਿਲੇ ਗੀਤਾਂ ਨੂੰ ਮਿਲ ਰਿਹਾ ਖੂਬ ਪਿਆਰ

Bajre Da Sitta Movie Song: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀ ਆਪਣੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਨੂੰ ਲੈ ਕੇ ਚਰਚਾ ਵਿੱਚ ਹਨ। ਜਸ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫਿਲਮ ਵਿੱਚ ਦਰਸ਼ਕਾਂ ਲਈ ਇੱਕ ਵੱਖਰੀ ਕਹਾਣੀ ਪੇਸ਼ ਕੀਤੀ ਜਾਵੇਗੀ। ਜੋ ਤੁਹਾਨੂੰ ਹਸਾਉਣ ਦੇ ਨਾਲ-ਨਾਲ ਭਾਵੁਕ ਵੀ ਕਰੇਗੀ। ਇਸ ਤੋਂ ਪਹਿਲਾਂ ਫਿਲਮ ਦੇ ਗੀਤ ਪ੍ਰਸ਼ੰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਇਸ ਦੌਰਾਨ ਹੀ ਐਮੀ ਵਿਰਕ (Ammy virk) ਅਤੇ ਤਾਨੀਆ (Tania) ਦੀ ਫਿਲਮ ਦਾ ਨਵਾਂ ਗੀਤ ਸਾਰੀ ਰਾਤ (Saari Raat) ਅੱਜ ਰਿਲੀਜ ਹੋਵੇਗਾ।

ਹੋਰ ਪੜ੍ਹੋ ...
  • Share this:

ਅਦਾਕਾਰ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਬਹਤੁ ਹੀ ਪਿਆਰਾ ਗਾਣਾ ਸੱਜਣੋ ❤️. ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾਂ ਬਾਜਰੇ ਦਾ ਸਿੱਟਾ, ਸੁਰਮੇਦਾਨੀ, ਗਲੀ ਲਾਹੌਰ ਦੀ ਗੀਤਾਂ ਨੂੰ ਵੀ ਪ੍ਰਸ਼ੰਸ਼ਕ ਬਾਰ-ਬਾਰ ਸੁਣ ਰਹੇ ਹਨ।

ਫਿਲਮ ਦੀ ਕਹਾਣੀ

ਦਰਅਸਲ, ਇਸ ਫਿਲਮ ਵਿੱਚ 70-80 ਦੇ ਦਹਾਕੇ ਨੂੰ ਦਿਖਾਇਆ ਗਿਆ ਹੈ। ਤਾਨੀਆ, ਐਮੀ ਵਿਰਕ ਅਤੇ ਨੂਰ ਚਾਹਲ ਦੀ ਭੂਮਿਕਾ ਵਾਲਾ ਇਹ ਪੀਰੀਅਡ ਡਰਾਮਾ ਛੋਟੇ ਦਿਲਾਂ ਦੇ ਵੱਡੇ ਸੁਪਨੇ ਲੈਣ ਬਾਰੇ ਹੈ। (Tania) ਤਾਨੀਆ ਅਤੇ ਉਸਦੀ ਭੈਣ ਨੂਰ ਚਾਹਲ ਨੂੰ ਚੰਗੇ ਗੀਤਾਂ ਦੀ ਬਖਸ਼ਿਸ਼ ਹੈ ਜੋ ਕੰਪਨੀ ਦੇ ਮਾਲਕ ਨੂੰ ਆਕਰਸ਼ਿਤ ਕਰਦੇ ਹਨ। ਉਹ ਲੜਕੀ ਦੇ ਪਰਿਵਾਰ ਤੋਂ ਆਪਣੀ ਆਵਾਜ਼ ਰਿਕਾਰਡ ਕਰਨ ਦੀ ਇਜਾਜ਼ਤ ਚਾਹੁੰਦਾ ਹੈ।

15 ਜੁਲਾਈ ਨੂੰ ਹੋਵੇਗੀ ਰਿਲੀਜ਼

ਐਮੀ ਵਿਰਕ ਅਤੇ ਤਾਨੀਆ ਨੂੰ ਪਰਦੇ 'ਤੇ ਹਮੇਸ਼ਾ ਪਰਫੈਕਟ ਜੋੜੀ ਵਜੋਂ ਦੇਖਿਆ ਗਿਆ ਹੈ। ਟ੍ਰੇਲਰ 'ਚ ਉਨ੍ਹਾਂ ਦੀ ਐਕਟਿੰਗ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਨੂਰ ਚਹਿਲ ਵੀ ਇਸ ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ। ਫਿਲਮ ਵਿੱਚ ਗੁੱਗੂ ਗਿੱਲ, ਸੀਮਾ ਕੌਸ਼ਲ, ਨਿਰਮਲ ਰਿਸ਼ੀ ਅਤੇ ਬੀਐਨ ਸ਼ਰਮਾ ਵੀ ਹਨ। ਇਨ੍ਹਾਂ ਤੋਂ ਇਲਾਵਾ ਹੌਬੀ ਧਾਲੀਵਾਲ, ਤਰਸੇਮ ਪਾਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਵਰਗੇ ਕਲਾਕਾਰ ਵੀ ਫਿਲਮ ਨਾਲ ਜੁੜੇ ਹੋਏ ਹਨ। ਫਿਲਮ 'ਬਾਜਰੇ ਦਾ ਸਿੱਟਾ' 15 ਜੁਲਾਈ ਨੂੰ ਰਿਲੀਜ਼ ਹੋਵੇਗੀ।
Published by:rupinderkaursab
First published:

Tags: Ammy Virk, Entertainment news, Pollywood, Punjabi industry, Tania, Tania Pics

ਅਗਲੀ ਖਬਰ