Home /News /entertainment /

ਐਮੀ ਵਿਰਕ-ਤਾਨੀਆ ਦੀ ਫਿਲਮ ਦਾ ਸ਼ਾਨਦਾਰ ਗੀਤ 'Gali Lahore Di' ਹੋਇਆ ਰਿਲੀਜ਼

ਐਮੀ ਵਿਰਕ-ਤਾਨੀਆ ਦੀ ਫਿਲਮ ਦਾ ਸ਼ਾਨਦਾਰ ਗੀਤ 'Gali Lahore Di' ਹੋਇਆ ਰਿਲੀਜ਼

ਐਮੀ ਵਿਰਕ-ਤਾਨੀਆ ਦੀ ਫਿਲਮ ਦਾ ਸ਼ਾਨਦਾਰ ਗੀਤ 'Gali Lahore Di' ਹੋਇਆ ਰਿਲੀਜ਼ (ਸੰਕੇਤਕ ਫੋਟੋ)

ਐਮੀ ਵਿਰਕ-ਤਾਨੀਆ ਦੀ ਫਿਲਮ ਦਾ ਸ਼ਾਨਦਾਰ ਗੀਤ 'Gali Lahore Di' ਹੋਇਆ ਰਿਲੀਜ਼ (ਸੰਕੇਤਕ ਫੋਟੋ)

ਪੰਜਾਬੀ ਫਿਲਮ ਮੇਕਰ ਪਿਛਲੇ ਕੁਝ ਸਾਲਾਂ ਤੋਂ ਦਰਦਨਾਕ ਕਹਾਣੀਆਂ 'ਤੇ ਫਿਲਮਾਂ ਬਣਾ ਰਹੇ ਹਨ। ਇਹ ਫਿਲਮਾਂ ਵੀ ਹਿੱਟ ਹੋ ਰਹੀਆਂ ਹਨ। ਜਲਦ ਹੀ ਰਿਲੀਜ਼ ਹੋਣ ਵਾਲਾ ਪੰਜਾਬੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਇਸ ਦੀ ਮਿਸਾਲ ਹੈ। ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਸਿਨੇਮਾਘਰਾਂ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋ ਕਾਫੀ ਪਿਆਰ ਮਿਲਣ ਤੋਂ ਬਾਅਦ ਇਸ ਦੇ ਬੈਕ-ਟੁ-ਬੈਕ ਗੀਤ ਵੀ ਰਿਲੀਜ਼ ਹੋ ਰਹੇ ਹਨ।

ਹੋਰ ਪੜ੍ਹੋ ...
  • Share this:
    ਪੰਜਾਬੀ ਫਿਲਮ ਮੇਕਰ ਪਿਛਲੇ ਕੁਝ ਸਾਲਾਂ ਤੋਂ ਦਰਦਨਾਕ ਕਹਾਣੀਆਂ 'ਤੇ ਫਿਲਮਾਂ ਬਣਾ ਰਹੇ ਹਨ। ਇਹ ਫਿਲਮਾਂ ਵੀ ਹਿੱਟ ਹੋ ਰਹੀਆਂ ਹਨ। ਜਲਦ ਹੀ ਰਿਲੀਜ਼ ਹੋਣ ਵਾਲਾ ਪੰਜਾਬੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਇਸ ਦੀ ਮਿਸਾਲ ਹੈ। ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਸਿਨੇਮਾਘਰਾਂ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋ ਕਾਫੀ ਪਿਆਰ ਮਿਲਣ ਤੋਂ ਬਾਅਦ ਇਸ ਦੇ ਬੈਕ-ਟੁ-ਬੈਕ ਗੀਤ ਵੀ ਰਿਲੀਜ਼ ਹੋ ਰਹੇ ਹਨ। ਫਿਲਮ ਦਾ ਟਾਈਟਲ ਟਰੈਕ ਤੇ ਸੁਰਮੇਦਨੀ ਗੀਤ ਰਿਲੀਜ਼ ਹੋਣ ਤੋਂ ਬਾਅਦ ਇਕ ਹੋਰ ਗੀਤ 'ਗੱਲੀ ਲਾਹੌਰ ਦੀ'ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗੀਤ ਲੋਕਾਂ ਵੱਲੋ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਗੀਤ ਦੀ ਵੀਡੀਓ ਐਮੀ ਵਿਰਕ (Ammy Virk) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਕਾਫੀ ਵਿਊਜ਼ ਮਿਲ ਚੁੱਕੇ ਹਨ।




    ਇਸ ਗੀਤ ਨੂੰ ਨੂਰ ਚਾਹਲ(Noor Chahal) 'ਤੇ ਸਰਗੀ ਮਾਨ(Sargi Maan) ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ। ਇਹ ਗੀਤ ਅਦਾਕਾਰਾ ਤਾਨੀਆ (Tania) ਤੇ ਨੂਰ ਚਾਹਲ(Noor Chahal) ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਬੋਲ ਹਰਮਨਜੀਤ (Harmanjit) ਨੇ ਲਿਖੇ ਨੇ।

    'ਬਾਜਰੇ ਦਾ ਸਿੱਟਾ' 15 ਜੁਲਾਈ ਨੂੰ ਹੋਵੇਗੀ ਰਿਲੀਜ਼

    ਦਸ ਦੇਈਏ ਕਿ ਐਮੀਵਿਰਕ (Ammy Virk) ਅਤੇ ਤਾਨੀਆ ਦੀ ਕੈਮਿਸਟਰੀ ਨੇ ਲੱਖਾਂ ਦਿਲਾਂ ਨੂੰ ਆਪਣਾ ਦੀਵਾਨਾ ਬਨਾਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਜੋੜੀ ਪਰਦੇ ਉੱਪਰ ਨਜ਼ਰ ਆਵੇਗੀ। ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ‘ਬਾਜਰੇ ਦਾ ਸਿੱਟਾ’ (Bajre Da Sitta) 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਐਮੀ ਵਿਰਕ ਅਤੇ ਤਾਨੀਆ ਨੂੰ ਪਰਦੇ 'ਤੇ ਹਮੇਸ਼ਾ ਪਰਫੈਕਟ ਜੋੜੀ ਵਜੋਂ ਦੇਖਿਆ ਗਿਆ ਹੈ। ਟ੍ਰੇਲਰ 'ਚ ਉਨ੍ਹਾਂ ਦੀ ਐਕਟਿੰਗ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਨੂਰ ਚਹਿਲ ਵੀ ਇਸ ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ। ਫਿਲਮ ਵਿੱਚ ਗੁੱਗੂ ਗਿੱਲ, ਸੀਮਾ ਕੌਸ਼ਲ, ਨਿਰਮਲ ਰਿਸ਼ੀ ਅਤੇ ਬੀਐਨ ਸ਼ਰਮਾ ਵੀ ਹਨ। ਇਨ੍ਹਾਂ ਤੋਂ ਇਲਾਵਾ ਹੌਬੀ ਧਾਲੀਵਾਲ, ਤਰਸੇਮ ਪਾਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਵਰਗੇ ਕਲਾਕਾਰ ਵੀ ਫਿਲਮ ਨਾਲ ਜੁੜੇ ਹੋਏ ਹਨ।
    Published by:rupinderkaursab
    First published:

    ਅਗਲੀ ਖਬਰ