ਬੰਬੀਹਾ ਗੈਂਗ ਵੱਲੋਂ ਗਾਇਕਾ ਅਫਸਾਨਾ ਖਾਨ ਦੇ ਮੰਗੇਤਰ ਨੂੰ ਜਾਨੋ ਮਾਰਨ ਦੀ ਧਮਕੀ

ਅੱਜ ਪੁਲਿਸ ਨੇ ਪਟਿਆਲਾ ਤੋਂ ਗੈਂਗਸਟਰ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਬੀਤੇ ਦਿਨੀਂ ਜ਼ੀਰਕਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਉਕਤ ਵਿਅਕਤੀ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਮੈਂਬਰ ਦੱਸ ਕੇ ਸਾਜ ਨੂੰ ਧਮਕੀਆਂ ਦੇ ਰਿਹਾ ਸੀ।

ਬੰਬੀਹਾ ਗੈਂਗ ਵੱਲੋਂ ਗਾਇਕਾ ਅਫਸਾਨਾ ਖਾਨ ਦੇ ਮੰਗੇਤਰ ਨੂੰ ਜਾਨੋ ਮਾਰਨ ਦੀ ਧਮਕੀ

 • Share this:
  ਚੰਡੀਗੜ੍ਹ- ਪੰਜਾਬੀ ਗਾਇਕਾ ਅਤੇ ਬਿੱਗ ਬਾਸ 15 ਦੇ ਸੀਜਨ ਦੀ ਮੁਕਾਬਲੇਬਾਜ਼ ਅਫਸਾਨਾ ਖਾਨ ਦੇ ਮੰਗੇਤਰ ਸਾਜ਼ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਬੰਬੀਹਾ ਗੈਂਗ ਨੇ ਦਿੱਤੀ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਅੱਜ ਪੁਲਿਸ ਨੇ ਪਟਿਆਲਾ ਤੋਂ ਗੈਂਗਸਟਰ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਬੀਤੇ ਦਿਨੀਂ ਜ਼ੀਰਕਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਉਕਤ ਵਿਅਕਤੀ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਮੈਂਬਰ ਦੱਸ ਕੇ ਸਾਜ ਨੂੰ ਧਮਕੀਆਂ ਦੇ ਰਿਹਾ ਸੀ।

  ਅੱਜ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਹੈ। ਪੁੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਹਰਪ੍ਰੀਤ ਸਿੰਘ ਸਾਜ ਦੀ ਪਹਿਲੀ ਪਤਨੀ ਅਨੂ ਦਾ ਫੇਸਬੁਕ ਫਰੈਂਡ ਹੈ। ਉਹ ਸਾਜ਼ ਨੂੰ ਅਦਾਲਤੀ ਕੇਸ ਨੂੰ ਹਲ ਕਰਨ ਦੀ ਧਮਕੀ ਦੇ ਦਿੰਦਾ ਹੈ। ਇਸ ਬਾਰੇ ਜ਼ੀਰਕਪੁਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਉਕਤ ਫੋਨ ਨੰਬਰ ਦੇ ਆਧਾਰ ਉਤੇ ਹਰਪ੍ਰੀਤ ਸਿੰਘ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਹੈ।

  ਦੱਸਣਯੋਗ ਹੈ ਕਿ ਸਿੰਗਰ ਸਾਜ਼ ਦਾ ਪਹਿਲੀ ਪਤਨੀ ਅਨੁ ਨਾਲ ਤਲਾਕ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਅਨੂ ਨੇ ਸਾਜ਼ ਖਿਲਾਫ ਪਟੀਸ਼ਨ ਦਾਖਲ ਕੀਤੀ ਹੋਈ ਹੈ।
  Published by:Ashish Sharma
  First published: