Home /News /entertainment /

Remembering Bappi Lahiri: ਦੇਖੋ ਬੱਪੀ ਲਹਿਰੀ ਦੇ ਬਚਪਨ ਦੀ ਇਹ ਤਸਵੀਰ, ਲਤਾ ਮੰਗੇਸ਼ਕਰ ਨਾਲ ਆ ਰਹੇ ਨਜ਼ਰ

Remembering Bappi Lahiri: ਦੇਖੋ ਬੱਪੀ ਲਹਿਰੀ ਦੇ ਬਚਪਨ ਦੀ ਇਹ ਤਸਵੀਰ, ਲਤਾ ਮੰਗੇਸ਼ਕਰ ਨਾਲ ਆ ਰਹੇ ਨਜ਼ਰ(ਸੰਕੇਤਕ ਫੋਟੋ)

(ਸੰਕੇਤਕ ਫੋਟੋ)

Bappi Lahiri childhood Photo Viral: ਲਤਾ ਮੰਗੇਸ਼ਕਰ ਅਤੇ ਬੱਪੀ ਲਹਿਰੀ (Bappi Lahiri )ਦੋਵੇ ਹੀ ਭਾਰਤ ਦੇ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਹਨ। ਲਤਾ ਮੰਗੇਸ਼ਕਰ (Lata Mangeshkar) ਪਿਛਲੇ ਦਿਨੀ ਹੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬੱਪੀ ਲਹਿਰੀ ਨੇ 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਇਆ ਅਤੇ 1970-80 ਦੇ ਦਹਾਕੇ ਦੇ ਅਖੀਰ ਵਿੱਚ ਕਈ ਫਿਲਮਾਂ ਵਿੱਚ ਹਿੱਟ ਗਾਣੇ ਗਾਏ। ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦਾ ਮੰਗਲਵਾਰ (15 ਫਰਵਰੀ, 2022) ਰਾਤ ਨੂੰ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ।

ਹੋਰ ਪੜ੍ਹੋ ...
 • Share this:
  Bappi Lahiri childhood Photo Viral: ਲਤਾ ਮੰਗੇਸ਼ਕਰ ਅਤੇ ਬੱਪੀ ਲਹਿਰੀ (Bappi Lahiri )ਦੋਵੇ ਹੀ ਭਾਰਤ ਦੇ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਹਨ। ਲਤਾ ਮੰਗੇਸ਼ਕਰ (Lata Mangeshkar) ਪਿਛਲੇ ਦਿਨੀ ਹੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬੱਪੀ ਲਹਿਰੀ ਨੇ 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਇਆ ਅਤੇ 1970-80 ਦੇ ਦਹਾਕੇ ਦੇ ਅਖੀਰ ਵਿੱਚ ਕਈ ਫਿਲਮਾਂ ਵਿੱਚ ਹਿੱਟ ਗਾਣੇ ਗਾਏ। ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦਾ ਮੰਗਲਵਾਰ (15 ਫਰਵਰੀ, 2022) ਰਾਤ ਨੂੰ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 69 ਸਾਲ ਦੀ ਸੀ। ਹੁਣ ਲਤਾ ਸੰਗੇਸ਼ਕਰ ਦਾ ਨਾਲ ਬੱਪੀ ਲਹਿਰੀ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆਂ ਉੱਤੇ ਬਹੁਤ ਵਾਇਰਲ ਹੋ ਰਹੀ ਹੈ।

  ਤੁਹਾਨੂੰ ਦੱਸ ਦੇਈਏ ਕਿ ਬੱਪੀ ਲਹਿਰੀ ਨੂੰ ਇੱਕ ਮਹੀਨਾ ਪਹਿਲਾਂ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਅਤੇ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪਰ ਮੰਗਲਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਦੇ ਪਰਿਵਾਰ ਨੇ ਡਾਕਟਰ ਨੂੰ ਤਰੁੰਤ ਬੱਪੀ ਲਹਿਰੀ ਦੇ ਚੈੱਕ ਅੱਪ ਲਈ ਘਰੇ ਬੁਲਾਇਆ। ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ OSA (ਓਬਸਟਰਕਟਿਵ ਸਲੀਪ ਐਪਨੀਆ) ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਸਨ।

  Bappi Lahiri Songs: ਬੱਪੀ ਲਹਿਰੀ ਦੇ ਯਾਰ ਬੀਨਾ ਚੈਨ ਕਹਾ ਰੇ...ਤੋਂ ਲੈ ਕੇ ਸੁਣੋ ਇਹ ਸੁਪਰਹਿੱਟ ਗੀਤ

  ਜ਼ਿਕਰਯੋਗ ਹੈ ਕਿ ਪੂਰਾ ਦੇਸ਼ ਬੱਪੀ ਲਹਿਰੀ ਦੇ ਦੇਹਾਂਤ 'ਤੇ ਸੋਗ ਮਨਾ ਰਿਹਾ ਹੈ। ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਨਾਲ ਬੱਪੀ ਲਹਿਰੀ ਦੇ ਬਚਪਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਗਾਇਕਾ ਲਤਾ ਮੰਗੇਸ਼ਕਰ ਦਾ ਦਿਹਾਂਤ 8 ਫਰਵਰੀ 2022 ਨੂੰ ਹੋਇਆ ਸੀ। ਬੱਪੀ ਲਹਿਰੀ ਨੇ ਲਤਾ ਦੀਦੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਇਹ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ ਅਤੇ ਹੁਣ ਪ੍ਰਸ਼ੰਸਕ ਇਸ ਤਸਵੀਰ ਨੂੰ ਦੋਵਾਂ ਗਾਇਕਾਂ ਨੂੰ ਸ਼ਰਧਾਂਜਲੀ ਵਜੋਂ ਸਾਂਝਾ ਕਰ ਰਹੇ ਹਨ।

  ਤੁਹਾਨੂੰ ਦੱਸ ਦੇਈਏ ਕਿ ਬੱਪੀ ਲਹਿਰੀ ਨੇ ਸਿਰਫ ਡਿਸਕੋ ਅਤੇ ਪੌਪ ਨੂੰ ਹੀ ਭਾਰਤ ਵਿੱਚ ਪ੍ਰਸਿੱਧ ਨਹੀਂ ਕੀਤਾ, ਸਗੋਂ ਉਹ ਭਾਰਤੀ ਕਲਾਸੀਕਲ ਨਾਲ ਵੀ ਜੁੜੇ ਹੋਏ ਸਨ। ਫ਼ਿਲਮ 'ਬਾਜ਼ਾਰ ਬੰਦ ਕਰੋ' ਵਿੱਚ ਮੁਕੇਸ਼ ਦੁਆਰਾ ਗਾਇਆ 'ਮੋਹੇ ਕਰ ਦੇ ਬਿਦਾ...' ਸੁਣੋ। ਵਿਦਾਈ ਦੇ ਇਸ ਗੀਤ 'ਚ ਬੱਪੀ ਦਾ ਨੇ ਸ਼ਹਿਨਾਈ 'ਚੋਂ ਜੋ ਦਰਦ ਭਰਿਆ ਅਹਿਸਾਸ ਜਗਾਇਆ ਹੈ, ਉਹ ਦਿਲ ਨੂੰ ਟੁੰਬਦਾ ਹੈ। ਇਸ ਦੌਰਾਨ 1975 ਦੀ ਫਿਲ 'ਜ਼ਖਮੀ' ਨੇ ਪੂਰੀ ਇੰਡਸਟਰੀ ਨੂੰ ਬੱਪੀ ਲਹਿਰੀ ਦੀ ਪ੍ਰਤਿਭਾ ਨੂੰ ਪਛਾਣਨ ਲਈ ਮਜਬੂਰ ਕਰ ਦਿੱਤਾ।
  Published by:rupinderkaursab
  First published:

  Tags: Bappi Lahiri, Entertainment, Hindi Films, Lata Mangeshkar

  ਅਗਲੀ ਖਬਰ