ਪੰਜਾਬੀ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਅੱਜ ਆਪਣਾ ਯਾਨੀ 2 ਫਰਵਰੀ ਨੂੰ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 1984 ਵਿੱਚ ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿੱਚ ਹੋਇਆ। ਕੁਲਵਿੰਦਰ ਬਿੱਲਾ ਦੀ ਮਾਤਾ ਗੁਰਜੀਤ ਕੌਰ ਅਤੇ ਪਿਤਾ ਮੱਘਰ ਸਿੰਘ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਨਾ ਸਿਰਫ ਆਪਣੀ ਗਾਇਕੀ ਬਲਕਿ ਆਦਾਕਾਰੀ ਦਾ ਵੀ ਲੋਹਾ ਮਨਵਾਇਆ। ਅੱਜ ਅਸੀ ਤੁਹਾਨੂੰ ਕੁਲਵਿੰਦਰ ਬਿੱਲਾ ਦੀ ਜ਼ਿੰਦਗੀ ਨਾਲ ਜੁੜਿਆਂ ਦਿਲਚਸਪ ਗੱਲਾਂ ਬਾਰੇ ਦੱਸਾਂਗੇ।
ਦੱਸ ਦਈਏ ਕਿ ਪੰਜਾਬੀ ਅਦਾਕਾਰ ਕੁਲਵਿੰਦਰ ਬਿੱਲਾ ਦਾ ਵਿਆਹ ਰਵਿੰਦਰ ਕੌਰ ਨਾਂਅ ਦੀ ਕੁੜੀ ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੀ ਇੱਕ ਬੇਟੀ ਹੈ। ਕੁਲਵਿੰਦਰ ਬਿੱਲਾ ਦਾ ਪੂਰਾ ਨਾਮ ਕੁਲਵਿੰਦਰ ਸਿੰਘ ਜੱਸਰ ਹੈ। ਉਨ੍ਹਾਂ ਨੇ ਗਾਇਕ, ਗੀਤਕਾਰ ਅਤੇ ਅਦਾਕਾਰ ਵਜੋਂ ਪੰਜਾਬੀ ਇੰਡਸਟਰੀ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ। ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡਿਓ ਸਾਂਝੀ ਕੀਤੀ ਹੈ। ਇਸ ਵੀਡਿਓ ਨੂੰ ਸ਼ੇਅਰ ਕਰ ਉਨ੍ਹਾਂ ਨੇ ਆਪਣੀ ਸੰਗੀਤਕਾਰਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ। ਗਾਇਕ ਨੇ ਵੀਡਿਓ ਸਾਂਝੀ ਕਰ ਲਿਖਿਆ- ਮੇਰੀ ਮਿਊਜ਼ਿਸ਼ੀਅਨ ਟੀਮ ਵੱਲੋ ਜਨਮਦਿਨ ਦਾ ਖਾਸ ਤੋਹਫਾ ਬੈਂਡ ਬਜਾ ਕੇ ਦਿੱਤਾ ਗਿਆ। ਜਨਮਦਿਨ ਦੀ ਵਧਾਈ ਦੇਣ ਵਾਸਤੇ ਤੁਹਾਡਾ ਸਭ ਦਾ ਧੰਨਵਾਦ।
ਜ਼ਿਕਰਯੋਗ ਹੈ ਕਿ ਕੁਲਵਿੰਦਰ ਬਿੱਲਾ ਨੇ ਸੰਗੀਤ ਜਗਤ ਵਿੱਚ 'ਕਾਲੇ ਰੰਗ ਦਾ ਯਾਰ' ਗੀਤ ਤੋ ਡੈਬਿਊ ਕੀਤਾ ਸੀ ਅਤੇ 2021 ਵਿੱਚ ਆਈ ਐਲਬਮ 'ਕੋਈ ਖ਼ਾਸ' ਨਾਲ ਉਨ੍ਹਾਂ ਨੂੰ ਅਲੱਗ ਪਛਾਣ ਮਿਲੀ। ਕੁਲਵਿੰਦਰ ਬਿੱਲਾ ਨੇ ਬਹੁਤ ਹੀ ਪ੍ਰਸਿੱਧ ਗੀਤ 'ਟਾਈਮ ਟੇਬਲ', 'ਸੰਗਦੀ ਸੰਗਦੀ', 'ਤਿਆਰੀ ਹਾਂ ਦੀ', 'ਅੰਗਰੇਜੀ ਵਾਲੀ ਮੈਡਮ', 'ਐਂਟੀਨਾ','ਟਿੱਚ-ਬਟਨ' ਅਤੇ 'ਪਲਾਜ਼ੋ' ਵਰਗੇ ਕਈ ਗੀਤ ਗਾਏ ਜੋਕਿ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਉੱਤੇ ਬਹੁਤ ਹਿੱਟ ਰਹੇ ਹਨ।
ਵਰਕ ਫਰੰਟ ਦੀ ਗੱਲ ਕਰਿਏ ਤਾ ਉਹ ਜਲਦ ਹੀ ਬਤੌਰ ਨਿਰਮਾਤਾ ਆਪਣਾ ਪ੍ਰੋਡਕਸ਼ਨ ਹਾਊਸ ਹੇਠ ਫਿਲਮ ‘ਘੈਂਟ ਬੁਆਏਜ਼’ ਦਾ ਨਿਰਮਾਣ ਕਰਨ ਜਾ ਰਹੇ ਹਨ। ਇਸ ਦੀ ਜਾਣਕਾਰੀ ਉਨ੍ਹਾ ਨੇ ਆਪਣੇ ਸ਼ੋਸ਼ਲ ਅਕਾਉਂਟ ਤੇ ਪੋਸਟ ਸ਼ੇਅਰ ਕਰ ਦਿੱਤੀ ਸੀ। ਉਨ੍ਹਾਂ ਦੀ ਫਿਲਮ ਵਿੱਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ ਤੇ ਜੱਸ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਜਗਦੀਪ ਵੜਿੰਗ ਨੇ ਲਿਖਿਆ ਹੈ। ਇਸ ਨੂੰ ਪ੍ਰਤਾਪ ਸਿੰਘ ਦੁਬਾਰਾ ਨਿਰਦੇਸ਼ਿਤ ਕੀਤਾ ਜਾਵੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।