ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਿਸੇ ਪਹਿਚਾਣ ਦਾ ਮੋਹਤਾਜ਼ ਨਹੀਂ ਹਨ, ਉਹ ਅਕਸਰ ਆਪਣੇ ਗਾਣਿਆਂ ਨੂੰ ਲੈ ਕੇ ਜਾਂ ਫਿਰ ਹੋਰ ਕਾਰਨ ਕਰਕੇ ਸੁਰੱਖੀਆਂ ਵਿੱਚ ਹੀ ਰਹਿੰਦੇ ਹਨ ਫਿਰ ਚਾਹੇ ਉਹ ਕਿਸੇ ਤਰ੍ਹਾਂ ਹੀ ਨਾ ਹੋਵੇ। ਹਾਲਾਂਹੀ ਵਿੱਚ ਸਿੱਧੂ ਕਾਫੀਆਂ ਸੁਰੱਖੀਆਂ ਬਟੋਰ ਰਹੇ ਹਨ, ਜਿਸ ਦਾ ਕਾਰਨ ਉਨ੍ਹਾਂ ਦੀ ਐਲਬਮ 'ਮੂਸਟੇਪ' ਜਿਸ ਦਾ ਉਨ੍ਹਾਂ ਦੇ ਫੈਨਸ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਸਿੱਧੂ ਦੀ ਇਹ ਐਲਬਮ ਰਿਲੀਜ਼ ਹੋਣ ਤੋਂ ਪਹਿਲਾਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।ਹਾਲਾਂਹੀ ਵਿੱਚ ਇਸ ਸਿੱਧੂ ਵੱਲੋਂ ਇਸ ਐਲਬਮ ਦੀ ਮੂਸਟੇਪ ਇੰਟਰੋ ਰਿਲੀਜ਼ ਹੋਈ ਹੈ, ਜਿਸ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਜਿਸ ਦੀ ਵੀਡੀਓ ਸੋਸ਼ਲ ਮੀਡੀਆ ;ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਦੇ ਰਾਂਹੀ ਸਿੱਧੂ ਵੱਲੋਂ ਆਪਣੇ ਹੇਟਰਾਂ ਨੂੰ ਠੋਕਵਾਂ ਜਵਾਬ ਦਿੱਤਾ ਹੈ, ਜੋ ਬੇਵਜਾਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੰਟਰਫੇਅਰ ਕਰਦੇ ਹਨ।
ਦੱਸਦਈਏ ਉਨ੍ਹਾਂ ਦੀ ਇਸ ਐਲਬਮ ਦਾ ਫਸਟ ਗਾਣਾ ........ ਸ਼ਾਮ 4 ਵਜੇ ਰਿਲੀਜ਼ ਹੋਵੇਗਾ ਇਸ ਵਿੱਚ 30 ਗਾਣੇ ਹੋਣਗੇ, ਸਿੱਧੂ ਨੇ ਆਪਣੇ ਫੈਨਸ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।ਜਿਨ੍ਹਾਂ ਵਿੱਚ ਸਿੱਧੂ ਦੇ ਗਾਣਿਆਂ ਟਰੈਕ ਲਿਸਟ ਹੈ।
View this post on Instagram
ਸਿੱਧੂ ਇਸ ਐਲਬਮ ਦੇ ਜ਼ਰੀਏ ਇੱਕ ਵਰਲਡ ਰਿਕਾਰਡ ਬਣਾਉਣਾ ਚਾਹੁੰਦੇ ਹਨ ਅਤੇ ਉਹ ਅੱਗੇ ਲਿਖਦੇ ਨੇ 'ਮੈਂ ਕੁਝ ਗੱਲਾਂ ਤੁਹਾਨੂੰ ਦੱਸਦਾ ਹਾਂ ਜਿਸ ਦੇ ਕਰਕੇ ਉਨ੍ਹਾਂ ਦੀ ਇਹ ਐਲਬਮ ਦੁਨੀਆਂ ਭਰ ਵਿੱਚ ਮਸ਼ਹੂਰ ਹੋ ਸਕੇ।
- ਐਲਬਮ ਦੇ ਹਰ ਗੀਤ ਨਾਲ ਲੰਿਕ ਦਿੱਤਾ ਹੋਵੇਗਾ,ਐਲਬਮ ਨੁੰ ਸੁਣੋ ਅਤੇ ਡਾਊਨਲੋਡ ਕਰੋ।
- ਟਰੈਕ ਨਾਲ ਜੋ ਪਲੇਟਫਾਰਮ ਨਹੀਂ ਦੱਸੇ ਜਾਂਦੇ , ਉੱਥੇ ਗੀਤ ਨਾ ਸੁਣੋ ਅਤੇ ਪਾਇਰੇਸੀ ਨੂੰ ਖਤਮ ਕਰੋ।
- ਹੈਸ਼ਟੈਗ ਮੁਸਾਟੇਪ ਦੀ ਵਰਤੋਂ ਕਰੋ ਅਤੇ ਮੈਨੂੰ ਇੰਸਟਾ ਰੀਲਜ਼ ਅਤੇ ਟਿਕਟੋਕ ਵੀਡੀਓ ਭੇਜੋ
- ਆਪਣੇ ਇਲਾਕੇ ਵਿੱਚ ਰੇਡੀਓ 'ਤੇ ਮੇਰੀ ਐਲਬਮ ਦਾ ਗਾਣਾ ਚਲਾਉਣ ਨੁੰ ਕਹੋ
- ਤੁਹਾਡੇ ਸਮੱਰਥਨ ਅਤੇ ਵਾਰ-ਵਾਰ ਦੱਸੇ ਗਏ ਪਲੇਟਫਾਰਮਜ਼ 'ਤੇ ਗਾਣੇ ਚੱਲਣ ਨਾਲ ਅਸੀਂ ਇਤਿਹਾਸ ਰੱਚਾਂਗੇ ਅਤੇ ਦੁਨੀਆਂ ਭਰ ਵਿੱਚ ਨਵੇਂ ਰਿਕਾਰਡ ਕਾਇਮ ਕਰਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।