Netflix ਬਣਾਉਣ ਜਾ ਰਿਹਾ ਹੈ 'ਬਾਹੂਬਲੀ: ਬਿਫ਼ੋਰ ਦਿ ਬਿਗਨਿੰਗ' ਵੈੱਬ ਸੀਰੀਜ਼, ਅਭਿਨੇਤਰੀ ਨੈਨਤਾਰਾ ਕਾਸਟ ਵਿੱਚ ਸ਼ਾਮਿਲ

Netflix ਬਣਾਉਣ ਜਾ ਰਿਹਾ ਹੈ 'ਬਾਹੂਬਲੀ: ਬਿਫ਼ੋਰ ਦਿ ਬਿਗਨਿੰਗ' ਵੈੱਬ ਸੀਰੀਜ਼, ਅਭਿਨੇਤਰੀ ਨੈਨਤਾਰਾ ਕਾਸਟ ਵਿੱਚ ਸ਼ਾਮਿਲ

Netflix ਬਣਾਉਣ ਜਾ ਰਿਹਾ ਹੈ 'ਬਾਹੂਬਲੀ: ਬਿਫ਼ੋਰ ਦਿ ਬਿਗਨਿੰਗ' ਵੈੱਬ ਸੀਰੀਜ਼, ਅਭਿਨੇਤਰੀ ਨੈਨਤਾਰਾ ਕਾਸਟ ਵਿੱਚ ਸ਼ਾਮਿਲ

  • Share this:
    ਵੱਡੇ ਪਰਦੇ 'ਤੇ ਧੂਮ ਮਚਾ ਚੁੱਕੀ ਫਿਲਮ ਬਾਹੂਬਲੀ ਦੀ ਸਫਲਤਾ ਤੋਂ ਬਾਅਦ ਹੁਣ Netflix ਬਾਹੂਬਲੀ: ਬਿਫ਼ੋਰ ਦਿ ਬਿਗਨਿੰਗ ਵੈੱਬ ਸੀਰੀਜ਼ ਬਣਾਉਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੈੱਬ ਸੀਰੀਜ਼ ਵਿੱਚ ਸ਼ਿਵਾਗਾਮੀ ਦੇ ਜੀਵਨ ਬਾਰੇ ਦਿਖਾਇਆ ਜਾਵੇਗਾ। ਇੱਕ ਵਾਰ ਮਨ੍ਹਾ ਕਰਨ ਦੇ ਬਾਵਜੂਦ ਨਵੀਂ ਟੀਮ ਨੇ Netflix ਨੂੰ ਦੁਬਾਰਾ ਪਹੁੰਚ ਕੀਤੀ ਹੈ ਅਤੇ ਕਾਸਟ ਵਿੱਚ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਵਾਮੀਕਾ ਗਾਬੀ ਨੂੰ ਮਹਾਰਾਣੀ ਸ਼ਿਵਾਗਾਮੀ ਦੇ ਕਿਰਦਾਰ ਵਜੋਂ ਦੇਖਿਆ ਜਾ ਸਕਦਾ ਹੈ। ਬਾਹੂਬਲੀ: ਬਿਫ਼ੋਰ ਦਿ ਬਿਗਨਿੰਗ ਵਿੱਚ ਮਹਿਸ਼ਮਥੀ ਰਾਜ ਦੇ ਦੌਰਾਨ ਸ਼ਿਵਾਗਾਮੀ ਦੇ ਜੀਵਨ ਬਾਰੇ ਦਿਖਾਇਆ ਜਾਵੇਗਾ।

    Netflix ਇਸਦੀ ਸ਼ੂਟਿੰਗ ਵਿਸ਼ੇਸ਼ ਬਣੇ ਸੈੱਟ 'ਤੇ ਸਤੰਬਰ ਦੇ ਮਹੀਨੇ ਵਿੱਚ ਸ਼ੁਰੂ ਕਰ ਸਕਦਾ ਹੈ। ਨੈੱਟਫ਼ਲਿਕਸ

    ਵੱਡੀ ਖ਼ਬਰ ਇਹ ਨਿਕਲ ਕੇ ਆ ਰਹੀ ਹੈ ਕਿ ਇਸ ਵੈੱਬ ਸੀਰੀਜ਼ ਵਿੱਚ ਸਾਊਥ ਦੀ ਮਸ਼ਹੂਰ ਅਭਿਨੇਤਰੀ ਨੈਨਤਾਰਾ ਦਾ ਨਾਮ ਵੀ ਕਾਸਟ ਵਿੱਚ ਸ਼ਾਮਿਲ ਹੋ ਗਿਆ ਹੈ। ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਨੈਨਤਾਰਾ ਦੇ ਕਿਰਦਾਰ ਨੂੰ ਪਰਦੇ ਵਿੱਚ ਹੀ ਰੱਖਿਆ ਗਿਆ ਹੈ। ਇਹ ਇੱਕ ਵੱਡਾ ਅਤੇ ਕਾਫੀ ਮਹਿੰਗਾ ਪ੍ਰੋਜੈਕਟ ਹੈ ਅਤੇ ਇਸ ਨਾਲ ਨੈਨਤਾਰਾ ਡਿਜ਼ੀਟਲ ਪਲੇਟਫਾਰਮ 'ਤੇ ਡੈਬਿਊ ਕਰਨ ਜਾ ਰਹੀ ਹੈ।
    'ਬਾਹੂਬਲੀ: ਬਿਫ਼ੋਰ ਦਿ ਬਿਗਨਿੰਗ' ਐੱਸ ਐੱਸ ਰਾਜਾਮੌਲੀ ਦੁਆਰਾ ਬਣਾਈ ਬਾਹੂਬਲੀ ਦਾ ਪਹਿਲਾ ਹਿੱਸਾ ਹੋਵੇਗੀ। ਅਜੇ ਇਸ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ ਪਰ ਉਮੀਦ ਹੈ ਕਿ ਛੇਤੀ ਹੀ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਹੁਣ ਤੱਕ ਨੈਨਤਾਰਾ ਨੂੰ ਸਿਰਫ਼ ਸਾਊਥ ਇੰਡੀਅਨ ਫ਼ਿਲਮਾਂ ਵਿੱਚ ਹੀ ਦੇਖਿਆ ਗਿਆ ਹੈ ਪਰ ਹੁਣ ਨੈਨਤਾਰਾ ਬਾਰੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਛੇਤੀ ਹੀ ਉਹ ਸ਼ਾਹਰੁਖ ਖਾਨ ਦੇ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਇੱਕ ਸਾਲ ਵਿੱਚ ਦੋ ਵੱਡੇ ਪਲੇਟਫਾਰਮ 'ਤੇ ਡੈਬਿਊ ਨੈਨਤਾਰਾ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ।
    Published by:Ramanpreet Kaur
    First published: