Home /News /entertainment /

Malkhan Passes Away: 'ਭਾਭੀਜੀ ਘਰ ਪਰ ਹੈਂ' ਫੇਮ 'ਮਲਖਾਨ' ਦਾ ਦਿਹਾਂਤ, ਕ੍ਰਿਕਟ ਖੇਡਦੇ ਸਮੇਂ ਤੋੜਿਆ ਦਮ

'Bhabhi Ji Ghar par hai' Fame Malkhan Passes Away: ਟੀਵੀ ਇੰਡਸਟਰੀ ਲਈ ਅੱਜ ਦਾ ਦਿਨ ਬਹੁਤ ਦੁਖਦਾਈ ਹੈ। ਮਸ਼ਹੂਰ ਟੀਵੀ ਸੀਰੀਅਲ 'ਭਾਭੀਜੀ ਘਰ ਪਰ ਹੈਂ' (Bhabhi Ji Ghar par hai) ਦੇ ਮਸ਼ਹੂਰ ਕਿਰਦਾਰ ਮਲਖਾਨ ਦਾ ਦਿਹਾਂਤ ਹੋ ਗਿਆ ਹੈ। ਸ਼ੋਅ 'ਚ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲਾ ਇਹ ਕਿਰਦਾਰ ਅੱਜ ਚੁਪਚਾਪ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਖਬਰ ਨਾਲ ਟੀਵੀ ਇੰਡਸਟਰੀ ਸਮੇਤ ਦੀਪੇਸ਼ ਭਾਨ ਦੇ ਪ੍ਰਸ਼ੰਸਕਾਂ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ।

ਹੋਰ ਪੜ੍ਹੋ ...
  • Share this:

ਕ੍ਰਿਕੇਟ ਖੇਡਦੇ ਸਮੇਂ ਡਿੱਗਣ ਨਾਲ ਹੋਈ ਮੌਤ

ਅਦਾਕਾਰ ਦੀਪੇਸ਼ ਭਾਨ ਦਾ ਅਲੀਗੜ੍ਹ ਨਾਲ ਡੂੰਘਾ ਸਬੰਧ ਹੈ। ਉਹ ਆਖਰੀ ਵਾਰ 5 ਮਹੀਨੇ ਪਹਿਲਾਂ ਇੱਕ ਐਲਬਮ ਦੇ ਲਾਂਚ ਲਈ ਅਲੀਗੜ੍ਹ ਆਏ ਸਨ। ਸੀਰੀਅਲ 'ਭਾਭੀਜੀ ਘਰ ਪਰ ਹੈਂ' 'ਚ ਮਲਖਾਨ ਦਾ ਕਿਰਦਾਰ ਨਿਭਾਉਣ ਵਾਲੇ ਟੀਵੀ ਐਕਟਰ ਦੀਪੇਸ਼ ਭਾਨ ਦੇ ਦਿਹਾਂਤ ਨਾਲ ਸ਼ੋਅ ਅਧੂਰਾ ਰਹਿ ਗਿਆ ਹੈ। ਮਲਖਾਨ ਸ਼ੁੱਕਰਵਾਰ ਨੂੰ ਕ੍ਰਿਕਟ ਖੇਡਦੇ ਹੋਏ ਅਚਾਨਕ ਡਿੱਗ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੀਪੇਸ਼ ਭਾਨ ਦੇ ਅਚਾਨਕ ਦਿਹਾਂਤ ਕਾਰਨ ਟਿੱਕਾ ਮੱਖਣ ਦੀ ਜੋੜੀ ਹਮੇਸ਼ਾ ਲਈ ਵਿਛੜ ਗਈ।

5 ਮਹੀਨੇ ਪਹਿਲਾਂ ਆਇਆ ਸੀ ਅਲੀਗੜ੍ਹ

ਮਲਖਾਨ ਯਾਨੀ ਦੀਪੇਸ਼ ਭਾਨ ਅਲੀਗੜ੍ਹ ਜਾਂਦੇ ਸਨ। ਦੀਪੇਸ਼ ਭਾਨ ਵੱਖ-ਵੱਖ ਉਦੇਸ਼ਾਂ ਲਈ ਕਈ ਵਾਰ ਅਲੀਗੜ੍ਹ ਆਇਆ, ਅਤੇ ਆਪਣੇ ਚਹੇਤਿਆਂ ਨੂੰ ਖੁੱਲ੍ਹ ਕੇ ਮਿਲਦਾ ਸੀ। ਮਲਖਾਨ 5 ਮਹੀਨੇ ਪਹਿਲਾਂ 26 ਫਰਵਰੀ 2022 ਨੂੰ ਆਭਾ ਗ੍ਰੈਂਡ ਹੋਟਲ ਵਿੱਚ ਆਇਆ ਸੀ, ਜਿੱਥੇ ਉਸਨੇ ਅਲੀਗੜ੍ਹ ਦੇ ਉੱਭਰਦੇ ਗਾਇਕ ਆਯੂਸ਼ ਸਕਸੈਨਾ ਦੀ ਐਲਬਮ ਨਖਰੋ ਰਾਣੀ ਲਾਂਚ ਕੀਤੀ ਸੀ। ਇਹ ਮਲਖਾਨ ਦੀ ਅਲੀਗੜ੍ਹ ਦੀ ਆਖਰੀ ਫੇਰੀ ਸੀ।

'ਭਾਭੀਜੀ ਘਰ ਪਰ ਹੈਂ' ਦੇ ਮਸ਼ਹੂਰ ਕਿਰਦਾਰ ਮੱਖਣ ਸਿੰਘ ਯਾਨੀ ਦੀਪੇਸ਼ ਭਾਨ ਦੀ ਮੌਤ ਦੀ ਪੁਸ਼ਟੀ ਸਹਾਇਕ ਨਿਰਦੇਸ਼ਕ ਅਭਿਨੇਤਾ ਅਤੇ ਅਦਾਕਾਰ ਵੈਭਵ ਮਾਥੁਰ ਨੇ ਵੀ ਕੀਤੀ ਹੈ। ਉਨ੍ਹਾਂ ਦੀਪੇਸ਼ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਹੁਣ ਇਸ ਦੁਨੀਆ 'ਚ ਨਹੀਂ ਰਹੇ।

Published by:rupinderkaursab
First published:

Tags: Comedian, Death, Entertainment news