HOME » NEWS » Films

ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਾਂ ਨਹੀਂ ਹੋ ਰਹੇ, ਛੜੇ ਬੰਦਿਆਂ ਲਈ ਹੈ 'ਭੱਜੇ ਵੀਰੋ ਵੇ'

Damanjeet Kaur | News18 Punjab
Updated: November 28, 2018, 11:01 AM IST
ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਾਂ ਨਹੀਂ ਹੋ ਰਹੇ, ਛੜੇ ਬੰਦਿਆਂ ਲਈ ਹੈ 'ਭੱਜੇ ਵੀਰੋ ਵੇ'
ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਾਂ ਨਹੀਂ ਹੋ ਰਹੇ, ਛੜੇ ਬੰਦਿਆਂ ਲਈ ਹੈ 'ਭੱਜੇ ਵੀਰੋ ਵੇ'

  • Share this:
27 ਨਵੰਬਰ ਨੂੰ ਅੰਬਰਦੀਪ ਸਿੰਘ ਵੱਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਪੰਜਾਬੀ ਫ਼ਿਲਮ 'ਭੱਜੋ ਵੀਰੋ ਵੇ' ਦਾ ਟਰੇਲਰ ਲਾਂਚ ਹੋ ਗਿਆ ਤੇ ਟਰੇਲਰ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਛੜਿਆਂ ਉੱਤੇ ਬਣੀ ਹੈ। ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਾਂ ਨਹੀਂ ਹੋ ਰਹੇ 'ਭੱਜੋ ਵੀਰੋ ਵੇ' ਉਨ੍ਹਾਂ ਲਈ ਹੈ। ਵੱਡੀ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ਖੁਦ ਅੰਬਰਦੀਪ ਸਿੰਘ ਲੀਡ ਭੂਮਿਕਾ ਵਿੱਚ ਹਨ ਤੇ ਉਨ੍ਹਾਂ ਨਾਲ ਸਿੰਮੀ ਚਾਹਲ ਹੈ। ਇਸ ਤੋਂ ਇਲਾਵਾ ਨਿਰਮਲ ਰਿਸ਼ੀ, ਹੌਬੀ ਧਾਲੀਵਾਰ, ਯਾਦ ਗਰੇਵਾਲ, ਹਰਦੀਪ ਗਿੱਲ, ਬਲਵਿੰਦਰ ਬੁਲੇਟ ਤੇ ਸੁਖਵਿੰਦਰ ਰਾਜ ਵੀ ਫ਼ਿਲਮ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।

ਫ਼ਿਲਮ ਵਿੱਚ ਗਾਣੇ ਅਮਰਿੰਦਰ ਗਿੱਲ, ਸੁਰਿੰਦਰ ਸ਼ਿੰਦਾ, ਗੁਰਸ਼ਬਦ ਤੇ ਬੀਰ ਸਿੰਘ ਨੇ ਗਾਏ ਹਨ। ਅੰਬਰਦੀਪ ਇਸ ਤੋਂ ਪਹਿਲਾਂ ਸਰਵਣ, ਲਾਹੌਰੀਏ, ਲੌਂਗ ਲਾਚੀ, ਹਰਜੀਤਾ ਤੇ ਅੱਸ਼ਕੇ ਵਿੱਚ ਵੀ ਬਤੌਰ ਅਦਾਕਾਰ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਫ਼ਿਲਮ 'ਗੋਰਿਆਂ ਨੂੰ ਦਫਾ ਕਰੋ' ਲਈ ਬੈਸਟ ਸਕਰੀਨਪਲੇਅ ਦਾ ਅਵਾਰਡ ਵੀ ਮਿਲ ਚੁੱਕਿਆ ਹੈ।
First published: November 28, 2018
ਹੋਰ ਪੜ੍ਹੋ
ਅਗਲੀ ਖ਼ਬਰ