Home /News /entertainment /

ਭਾਰਤੀ ਸਿੰਘ ਦੀ ਖਰਾਬ ਸਿਹਤ ਨੂੰ ਲੈ ਕੇ ਉੱਡੀ ਅਫਵਾਹ, ਕਾਮੇਡੀਅਨ ਨੇ ਇੰਝ ਕੱਢੀ ਭੜਾਸ

ਭਾਰਤੀ ਸਿੰਘ ਦੀ ਖਰਾਬ ਸਿਹਤ ਨੂੰ ਲੈ ਕੇ ਉੱਡੀ ਅਫਵਾਹ, ਕਾਮੇਡੀਅਨ ਨੇ ਇੰਝ ਕੱਢੀ ਭੜਾਸ

ਭਾਰਤੀ ਸਿੰਘ ਦੀ ਖਰਾਬ ਸਿਹਤ ਨੂੰ ਲੈ ਕੇ ਉੱਡੀ ਅਫਵਾਹ, ਕਾਮੇਡੀਅਨ ਨੇ ਇੰਝ ਕੱਢੀ ਲੋਕਾਂ ਤੇ ਭੜਾਸ

ਭਾਰਤੀ ਸਿੰਘ ਦੀ ਖਰਾਬ ਸਿਹਤ ਨੂੰ ਲੈ ਕੇ ਉੱਡੀ ਅਫਵਾਹ, ਕਾਮੇਡੀਅਨ ਨੇ ਇੰਝ ਕੱਢੀ ਲੋਕਾਂ ਤੇ ਭੜਾਸ

ਭਾਰਤੀ ਸਿੰਘ (Bharti Singh) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਹ ਆਪਣੀ ਖਰਾਬ ਸਿਹਤ ਨੂੰ ਲੈ ਕੇ ਫੈਲੀ ਅਫਵਾਹ ਨੂੰ ਲੈ ਕੇ ਇੰਨੀ ਨਾਰਾਜ਼ ਹੋ ਗਈ ਕਿ ਉਸ ਨੇ ਇਕ ਵੀਡੀਓ ਸ਼ੇਅਰ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ।

  • Share this:
ਟੀਵੀ 'ਤੇ ਆਪਣੇ ਹਾਸਿਆਂ ਨਾਲ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਵਾਲੀ ਕਾਮੇਡੀਅਨ ਭਾਰਤੀ ਸਿੰਘ (Bharti Singh) ਨੇ ਕੁਝ ਦਿਨ ਪਹਿਲਾਂ ਆਪਣਾ ਜਨਮਦਿਨ ਮਨਾਇਆ। ਜਨਮਦਿਨ ਤੋਂ ਬਾਅਦ ਉਨ੍ਹਾਂ ਨੂੰ ਲੈ ਕੇ ਅਜਿਹੀਆਂ ਖਬਰਾਂ ਆਈਆਂ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਉਣੀ ਸ਼ੁਰੂ ਕਰ ਦਿੱਤੀ। ਭਾਰਤੀ ਬਾਰੇ ਝੂਠੀਆਂ ਖ਼ਬਰਾਂ ਸਾਹਮਣੇ ਆਈਆਂ ਕਿ ਉਹ ਹੁਣ ਤੁਰਨ-ਫਿਰਨ ਦੀ ਹਾਲਤ 'ਚ ਵੀ ਨਹੀਂ ਹੈ, ਹਾਲਾਂਕਿ ਇਸ ਫੇਕ ਨਿਊਜ਼ 'ਤੇ ਭਾਰਤੀ ਕਾਫੀ ਗੁੱਸੇ 'ਚ ਆ ਗਈ ਅਤੇ ਉਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਅਜਿਹਾ ਕਰਨ ਵਾਲਿਆਂ ਦੀ ਜਮਕਰ ਫਟਕਾਰ ਲਾਈ।

ਭਾਰਤੀ ਸਿੰਘ (Bharti Singh) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਹ ਆਪਣੀ ਖਰਾਬ ਸਿਹਤ ਨੂੰ ਲੈ ਕੇ ਫੈਲੀ ਅਫਵਾਹ ਨੂੰ ਲੈ ਕੇ ਇੰਨੀ ਨਾਰਾਜ਼ ਹੋ ਗਈ ਕਿ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ।

ਦਰਅਸਲ, ਭਾਰਤੀ ਸਿੰਘ ਬਾਰੇ ਖ਼ਬਰ ਆਈ ਸੀ ਕਿ ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਹੈ ਅਤੇ ਉਹ ਤੁਰਨ-ਫਿਰਨ ਦੇ ਯੋਗ ਨਹੀਂ ਹੈ। ਭਾਰਤੀ ਸਿੰਘ ਨੇ ਇਸ ਖਬਰ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਸ ਨੂੰ ਸਰਾਸਰ ਝੂਠ ਦੱਸਿਆ ਹੈ। ਭਾਰਤੀ ਨੇ ਇਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹੈ।

ਵੀਡੀਓ 'ਚ ਭਾਰਤੀ ਸਿੰਘ ਨੇ ਕਿਹਾ ਕਿ, 'ਹੈਲੋ ਦੋਸਤੋ, ਮੈਂ ਬਿਲਕੁਲ ਠੀਕ ਹਾਂ। ਕੁਝ ਮੀਡੀਆ ਹਾਊਸਾਂ ਵਿੱਚ ਇਹ ਖ਼ਬਰ ਚਲਾਈ ਗਈ ਸੀ ਕਿ ਮੇਰੀ ਸਿਹਤ ਖ਼ਰਾਬ ਹੈ। ਮੈਂ ਬਿਸਤਰੇ 'ਤੇ ਹਾਂ ਅਤੇ ਚੱਲਣ-ਫਿਰਨ ਤੋਂ ਅਸਮਰੱਥ ਹਾਂ, ਪਰ ਅਜਿਹਾ ਕੁਝ ਨਹੀਂ ਹੈ, ਜਿਸ ਨੇ ਵੀ ਇਹ ਖ਼ਬਰ ਪਾਈ ਹੈ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਲੋਕ ਪਰੇਸ਼ਾਨ ਹਨ। ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਰਹੇ ਹਨ। ਕੋਵਿਡ ਫੈਲ ਰਿਹਾ ਹੈ। ਤੁਸੀਂ ਇਨ੍ਹਾਂ ਖ਼ਬਰਾਂ ਤੇ ਧਿਆਨ ਦਿਉ।


ਗਾਂਧੀਗਿਰੀ ਅੰਦਾਜ਼ 'ਚ ਵੀਡੀਓ 'ਚ ਉਸ ਨੇ ਅੱਗੇ ਕਿਹਾ, 'ਜਿਸ ਵੀਡੀਓ 'ਚ ਮੈਂ ਝੂਲੇ ਤੋਂ ਡਿੱਗੀ ਸੀ, ਉਹ ਫਨੀ ਵੀਡੀਓ ਸੀ। ਉਸ ਦੀ ਪ੍ਰੈਗਨੈਂਸੀ ਦੀ ਫੋਟੋ ਦਿਖਾ ਕੇ ਇਹ ਦੱਸਣਾ ਠੀਕ ਨਹੀਂ ਹੈ। ਜਾਅਲੀ ਖ਼ਬਰਾਂ ਬਿਲਕੁਲ ਨਾ ਦਿਖਾਓ। ਮੈਂ ਜਾਣਦੀ ਹਾਂ ਕਿ ਬਹੁਤ ਸਾਰੇ ਲੋਕ ਹਨ ਜੋ ਮੈਨੂੰ ਪਸੰਦ ਕਰਦੇ ਹਨ, ਪਰ ਤੁਸੀਂ ਅਜਿਹਾ ਨਾ ਕਰੋ। ਭਾਰਤੀ ਸਿੰਘ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ।
Published by:rupinderkaursab
First published:

Tags: Bharti Singh, Hindi Films, Punjabi Films

ਅਗਲੀ ਖਬਰ