Home /News /entertainment /

ਸਪਨਾ ਚੌਧਰੀ ਤੇ ਖੇਸਾਰੀ ਲਾਲ ਦਾ ਭੋਜਪੁਰੀ ਗਾਣੇ 'ਤੇ ਧਮਾਕੇਦਾਰ ਡਾਂਸ, ਵੇਖੋ ਵੀਡੀਓ

ਸਪਨਾ ਚੌਧਰੀ ਤੇ ਖੇਸਾਰੀ ਲਾਲ ਦਾ ਭੋਜਪੁਰੀ ਗਾਣੇ 'ਤੇ ਧਮਾਕੇਦਾਰ ਡਾਂਸ, ਵੇਖੋ ਵੀਡੀਓ

  • Share this:

    ਹਰਿਆਣਵੀ ਡਾਂਸਰ ਤੇ ਬਿਗ ਬੌਸ ਦੀ ਸਾਬਕਾ ਕੰਟੇਸਟੈਂਟ ਸਪਨਾ ਚੌਧਰੀ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਬਣੀ ਰਹਿੰਦੀ ਹੈ। ਸਪਨਾ ਚੌਧਰੀ ਦੇ ਫੈਂਨਸ ਨੂੰ ਜਿਵੇਂ ਉਨ੍ਹਾਂ ਦਾ ਧਮਾਕੇਦਾਰ ਡਾਂਸ ਪਸੰਦ ਆਉਂਦਾ ਹੈ, ਉਂਜ ਹੀ ਉਨ੍ਹਾਂ ਦਾ ਬੇਬਾਕ ਅੰਦਾਜ ਵੀ ਕਾਫੀ ਪਸੰਦ ਆਉਂਦਾ ਹੈ।

    ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਵੀ ਉਸ ਦਾ ਕੋਈ ਡਾਂਸ ਵੀਡੀਓ ਸਾਹਮਣੇ ਆਉਂਦਾ ਹੈ ਤਾਂ ਸੋਸ਼ਲ ਮੀਡੀਆ ਉਤੇ ਅੱਗ ਲਾ ਦਿੰਦਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ’ਚ ਸਪਨਾ ਚੌਧਰੀ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਯਾਦਵ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਉਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

    ਨਾਲ ਹੀ ਦਰਸ਼ਕਾਂ ਵੱਲੋਂ ਦੋਹਾਂ ਦਾ ਡਾਂਸ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਵੀਡੀਓ ’ਚ ਦੋਹਾਂ ਦੀ ਕੈਮੀਸਟ੍ਰੀ ਕਾਫੀ ਪਸੰਦ ਕੀਤੀ ਜਾ ਰਹੀ ਹੈ। ਕਾਬਲੇਗੌਰ ਹੈ ਕਿ ਸਪਨਾ ਚੌਧਰੀ ਨੇ ਡਾਂਸ ਸ਼ੋਅ ਦੁਆਰਾ ਆਪਣੀ ਪਛਾਣ ਬਣਾਈ ਹੈ।

    ਉਨ੍ਹਾਂ ਦੇ ਡਾਂਸ ਨੂੰ ਦੇਖਣ ਲਈ ਸ਼ੋਅ ਵਿਚ ਸੈਂਕੜੇ ਲੋਕਾਂ ਦੀ ਭੀੜ ਹੋ ਜਾਂਦੀ ਜਿਨ੍ਹਾਂ ਨੂੰ ਸੰਭਾਲਣਾ ਵੀ ਕਾਫੀ ਔਖਾ ਹੋ ਜਾਂਦਾ ਹੈ। ਖੈਰ, ਇਸ ਵੀਡੀਓ ’ਚ ਸਪਨਾ ਚੌਧਰੀ ਇੱਕਲੀ ਨਹੀਂ ਹੈ, ਉਨ੍ਹਾਂ ਦੇ ਨਾਲ ਖੇਸਾਰੀ ਲਾਲ ਹੈ ਜਿਨ੍ਹਾਂ ਨੇ ਇਸ ਵੀਡੀਓ ਨੂੰ ਹੋਰ ਵੀ ਜਿਆਦਾ ਧਮਾਕੇਦਾਰ ਬਣਾ ਦਿੱਤੀ ਹੈ।

    Published by:Gurwinder Singh
    First published:

    Tags: Sapna chaudhary, Viral video