ਫੈਮਿਲੀ ਵੀਕ ਨੂੰ ਲੈ ਕੇ ਬਿੱਗ ਬੌਸ ਦੇ ਫੈਨਜ਼ ਕਾਫ਼ੀ ਐਕਸਾਈਟਿਡ ਹਨ, ਕਿਉਂਕਿ ਇਸ ਦੌਰਾਨ ਹਿਮਾਂਸ਼ੀ ਖੁਰਾਨਾ ਘਰ ਵਿਚ ਦੁਬਾਰਾ ਐਂਟਰੀ ਕਰੇਗੀ ਅਤੇ ਆਸਿਮ ਰਿਆਜ ਹਿਮਾਂਸ਼ੀ ਨੂੰ ਆਪਣੇ ਦਿਲ ਦੀ ਗੱਲ ਕਹਿਣਗੇ। ਆਸਿਮ ਅਤੇ ਹਿਮਾਂਸ਼ੀ ਦੇ ਰਿਸ਼ਤੇ ਨੂੰ ਲੈ ਕੇ ਫੈਨਜ਼ ਦੇ ਨਾਲ-ਨਾਲ ਘਰ ਦੇ ਮੈਂਬਰ ਵੀ ਕਾਫੀ ਉਤਸ਼ਾਹਿਤ ਹਨ। ਹੁਣ ਬਿੱਗ ਬੌਸ ਦੇ ਘਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
.@imrealasim ne toh bol di apni dil ki baat, kya #HimanshiKhurana dengi ismein unka saath? #AsiManshi
Dekhiye inki poori love story kal raat 10.30 baje!
Anytime on @justvoot @Vivo_India @AmlaDaburIndia @BeingSalmanKhan #BB13 #BiggBoss13 #SalmanKhan pic.twitter.com/f1LoGKtZ2b
— COLORS (@ColorsTV) January 27, 2020
ਇਸ ਵੀਡੀਓ ਵਿਚ ਘਰ ਦੇ ਸਾਰੇ ਮੈਂਬਰ ਹਿਮਾਂਸ਼ੀ ਖੁਰਾਨਾ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਆਸਿਮ ਰਿਆਜ਼ ਵੀ ਆਪਣਾ ਪਿਆਰ ਲੁਕਾ ਨਹੀਂ ਪਾਉਂਦੇ। ਆਸਿਮ ਰਿਆਜ਼ ਬਿੱਗ ਬੌਸ ਦੇ ਘਰ ਵਿਚ ਹੀ ਹਿਮਾਂਸ਼ੀ ਖੁਰਾਨਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੰਦੇ ਹਨ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਆਸਿਮ ਰਿਆਜ਼, ਹਿਮਾਂਸ਼ੀ ਕੋਲੋਂ ਪੁੱਛਦੇ ਹਨ ਕਿ ਕੀ ਉਹ ਉਨ੍ਹਾਂ ਨੂੰ ਪਿਆਰ ਕਰਦੀ ਹੈ, ਤਾਂ ਇਸ 'ਤੇ ਹਿਮਾਂਸ਼ੀ ਕਹਿੰਦੀ ਹੈ ਕਿ ਉਹ ਵੀ ਉਨ੍ਹਾਂ ਨੂੰ ਪਿਆਰ ਕਰਦੀ ਹੈ। ਜਿਸ ਤੋਂ ਬਾਅਦ ਆਸਿਮ, ਹਿਮਾਂਸ਼ੀ ਨੂੰ ਫੁੱਲ ਦਿੰਦੇ ਹੋਏ ਵਿਆਹ ਲਈ ਪ੍ਰਪੋਜ਼ ਕਰ ਦਿੰਦੇ ਹਨ। ਹਾਲਾਂਕਿ, ਇਸ ਦਾ ਹਿਮਾਂਸ਼ੀ ਵੀ ਹਾਂ ਵਿਚ ਜਵਾਬ ਦਿੰਦੀ ਹੈ। Bigg Boss 13 ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13, Himanshi khurana, Salman Khan, Shehnaaz Gill