ਬਿੱਗ ਬੌਸ 13 ਵਿੱਚ, ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਮਨਪਸੰਦ ਮੁਕਾਬਲੇਬਾਜ਼ਾਂ ਨੂੰ ਵੋਟ ਪਾਉਣ ਦੇ ਨਾਲ-ਨਾਲ ਵੋਟ ਪਾਉਣ ਲਈ ਬਹੁਤ ਸਾਰੀਆਂ ਪੋਸਟਾਂ ਪਾ ਰਹੇ ਹਨ। ਜੇ ਕੋਈ ਕਿਸੇ ਦਾ ਸਮਰਥਨ ਕਰ ਰਿਹਾ ਹੈ ਤਾਂ ਕੋਈ ਕਿਸੇ ਦੇ ਵਿਰੁੱਧ ਨਜ਼ਰ ਆ ਰਿਹਾ ਹੈ। ਇਸ ਸ਼ੋਅ ਨੂੰ ਲੈ ਕੇ ਲੋਕਾਂ ਦੀ ਉਤਸੁਕਤਾ ਅਤੇ ਕ੍ਰੇਜ਼ ਸੋਸ਼ਲ ਮੀਡੀਆ 'ਤੇ ਵੇਖੀ ਜਾ ਸਕਦੀ ਹੈ। ਰਾਖੀ ਸਾਵੰਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਅਤੇ ਸਿਧਾਰਥ ਸ਼ੁਕਲਾ ਦਾ ਸਮਰਥਨ ਕੀਤਾ ਹੈ। ਰਾਖੀ ਨੇ ਕਿਹਾ ਕਿ ਬਿੱਗ ਬੌਸ ਬਿਲਕੁਲ ਵੀ ਸਕ੍ਰਿਪਟ ਨਹੀਂ ਹੈ।
ਰਾਖੀ ਨੇ ਦੱਸਿਆ ਕਿ ਉਹ ਵੀ ਬਿੱਗ ਬਾਸ ਦੀ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਉਂ ਲੋਕਾਂ ਨੇ ਸਕਰਿਪਟਿਡ ਦੀ ਰੱਟ ਲਾਈ ਹੋਈ ਹੈ।
View this post on Instagram
ਵੀਡੀਓ ਵਿਚ ਰਾਖੀ ਆਖ ਰਹੀ ਹੈ ਕਿ ਮੈਂ ਦੁਨੀਆਂ ਵਾਲਿਆ ਨੂੰ ਦੱਸਣਾ ਚਾਹੁੰਦੀ ਹੈ ਕਿ ਮੈਂ ਵੀ ਬਿੱਗ ਬਾਸ ਵਿਚ ਗਈ ਹਾਂ ਅਤੇ ਬਿੱਗ ਬਾਸ ਬਿਲਕੁਲ ਵੀ ਸਕਰਿਪਟਿਡ ਨਹੀਂ ਹੈ। ਇਨਸਾਨ ਜਿਵੇਂ ਦਾ ਹੁੰਦਾ ਹੈ, ਉਵੇਂ ਦਾ ਹੀ ਦਿਸਦਾ ਹੈ। ਸਿਧਾਰਥ ਬਾਰੇ ਲੋਕਾਂ ਨੇ ਕੀ ਰੱਟ ਲਾਈ ਹੈ। ਕੀ ਤੁਸੀਂ ਸਿਧਾਰਥ ਬਾਰੇ ਜਾਣਦੇ ਹੋ? ਉਹ ਬਹੁਤ ਚੰਗਾ ਲੜਕਾ ਹੈ। ਉਹ ਆਪਣੀ ਮਿਹਨਤ ਨਾਲ ਅੱਗੇ ਵਧਿਆ ਹੈ ਅਤੇ ਉਸ ਨੂੰ ਕੋਈ ਡੇਗ ਨਹੀਂ ਸਕਦਾ। ਜਿਸ ਨਾਲ ਭਗਵਾਨ ਹੁੰਦਾ ਹੈ, ਉਹ ਹਮੇਸ਼ਾ ਜਿੱਤਦਾ ਹੈ।
ਰਾਖੀ ਨੇ ਕਿਹਾ ਕਿ ਮੈਂ ਦੂਜਿਆਂ ਬਾਰੇ ਨਹੀਂ ਬੋਲਾਂਗੀ ਕਿ ਕੌਣ ਜਿੱਤੇਗਾ। ਪਰ ਮੈਂ ਇੰਨਾਂ ਜ਼ਰੂਰ ਆਖਾਂਗੀ ਕਿ ਸਿਧਾਰਥ ਬਹੁਤ ਚੰਗਾ ਇਨਸਾਨ ਹੈ। ਚੰਗਾ ਇਨਸਾਨ ਉਹ ਹੁੰਦਾ ਹੈ, ਜੋ ਦੋਸਤਾਂ ਦੀ, ਉਨ੍ਹਾਂ ਦੇ ਘਰਵਾਲਿਆਂ ਅਤੇ ਸਾਰਿਆਂ ਦੀ ਇੱਜਤ ਕਰੇ। ਜ਼ਿੰਦਗੀ ਵਿਚ ਉਤਾਰ ਚੜ੍ਹਾਅ ਸਭ ਦੀ ਜ਼ਿੰਦਗੀ ਵਿਚ ਆਉਂਦੇ ਹਨ। ਬਿਗ ਬਾਸ ਸੀਜ਼ਨ 13 ਦਾ ਜੇਤੂ ਕੌਣ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13, Rakhi sawant