ਬਿੱਗ ਬੌਸ 13 ਦੇ ਘਰ ’ਚ ਹਰ ਰੋਜ਼ ਨਵਾਂ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਹਫਤੇ ’ਚ ਸ਼ਹਿਨਾਜ ਨੇ ਕਾਫੀ ਹੰਗਾਮਾ ਕੀਤਾ। ਜਿਸ ਕਾਰਨ ਸਲਮਾਨ ਖਾਨ ਨੇ ਵੀ ਸ਼ਹਿਨਾਜ ਗਿੱਲ ਦੀ ਜੰਮ ਕੇ ਕਲਾਸ ਲਗਾਈ। ਜਿਸ ਤੋਂ ਬਾਅਦ ਸ਼ਹਿਨਾਜ ਗਿੱਲ ਕਾਫੀ ਪ੍ਰੇਸ਼ਾਨ ਦਿੱਸੀ। ਗੁੱਸੇ ’ਚ ਆਏ ਸਲਮਾਨ ਖਾਨ ਨੇ ਸ਼ਹਿਨਾਜ ਨੂੰ ਇਹ ਵੀ ਕਿਹਾ ਦਿੱਤਾ ਕਿ ਚਾਰ ਲੋਕ ਸ਼ਹਿਨਾਜ ਨੂੰ ਕੀ ਜਾਣਨ ਲੱਗ ਪਏ ਉਹ ਤਾਂ ਸੱਚ ਵਿੱਚ ਹੀ ਖੁਦ ਨੂੰ ਕੈਟਰੀਨਾ ਸਮਝਣ ਲੱਗ ਪਈ ਹੈ। ਦੂਜੇ ਪਾਸੇ ਇਹ ਹਫਤਾ ਫੈਮਿਲੀ ਵੀਕ ਹੋਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਸ਼ਹਿਨਾਜ ਗਿੱਲ ਦੇ ਪਿਤਾ ਸ਼ੋਅ ’ਚ ਐਂਟਰੀ ਲੈ ਸਕਦੇ ਹਨ।
ਬਿੱਗ ਬੌਸ ਦੇ ਫੈਨ ਕਲੱਬ ਤੇ ਸ਼ਹਿਨਾਜ ਗਿੱਲ ਦੇ ਪਿਤਾ ਦੀ ਸ਼ੋਅ ਚ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸਨੂੰ ਦੇਖਣ ਦੇ ਲਈ ਫੈਨਸ ਕਾਫੀ ਐਕਸਾਈਟੀਡ ਹੈ ਕਿ ਸ਼ਹਿਨਾਜ ਦੇ ਪਿਤਾ ਉਨ੍ਹਾਂ ਦੇ ਵਤੀਰੇ ਨੂੰ ਲੈਕੇ ਕੀ ਸਲਾਹ ਦੇਣਗੇ। ਸ਼ੋਅ ’ਚ ਸ਼ਹਿਨਾਜ ਦੀ ਮਾਹਿਰਾ, ਪਾਰਸ ਤੇ ਸਿਧਾਰਥ ਦੇ ਨਾਲ ਹੋਈ ਲੜਾਈ ਤੋਂ ਬਾਅਦ ਸਲਮਾਨ ਖਾਨ ਸ਼ਹਿਨਾਜ ਗਿੱਲ ਤੇ ਕਾਫੀ ਗੁੱਸਾ ਹੋਏ ਸੀ ਜਿਸ ਤੋਂ ਬਾਅਦ ਸ਼ਹਿਨਾਜ ਕਾਫੀ ਪ੍ਰੇਸ਼ਾਨ ਦਿਸੀ ਸੀ। ਖੈਰ ਹੁਣ ਦੇਖਣਾ ਹੋਵੇਗਾ ਕਿ ਪਿਤਾ ਵੱਲੋਂ ਦਿੱਤੀ ਜਾਣ ਵਾਲੀ ਸਲਾਹ ਦਾ ਸ਼ਹਿਨਾਜ਼ ’ਤੇ ਕੀ ਅਸਰ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13, Bollywood, Entertainment, Shehnaz Gill