HOME » NEWS » Films

ਸ਼ਹਿਨਾਜ਼ ਗਿੱਲ ਨੂੰ ਮਿਲਿਆ ਵੱਡਾ ਆਫਰ, ਦਿਲਜੀਤ ਦੁਸਾਂਝ ਨਾਲ ਪੰਜਾਬੀ ਫਿਲਮ ’ਚ ਆਵੇਗੀ ਨਜ਼ਰ

News18 Punjabi | News18 Punjab
Updated: February 18, 2021, 4:30 PM IST
share image
ਸ਼ਹਿਨਾਜ਼ ਗਿੱਲ ਨੂੰ ਮਿਲਿਆ ਵੱਡਾ ਆਫਰ, ਦਿਲਜੀਤ ਦੁਸਾਂਝ ਨਾਲ ਪੰਜਾਬੀ ਫਿਲਮ ’ਚ ਆਵੇਗੀ ਨਜ਼ਰ
ਸ਼ਹਿਨਾਜ਼ ਨੂੰ ਮਿਲਿਆ ਵੱਡਾ ਆਫਰ, ਦਿਲਜੀਤ ਦੁਸਾਂਝ ਨਾਲ ਪੰਜਾਬੀ ਫਿਲਮ ’ਚ ਆਵੇਗੀ ਨਜ਼ਰ

‘ਹੋਂਸਲਾ ਰੱਖ’(Honsla Rakh) ਨਾਮ ਦੀ ਇਸ ਪੰਜਾਬੀ ਫ਼ਿਲਮ ਵਿੱਚ ਸ਼ਹਿਨਾਜ਼ ਗਿੱਲ, ਦਿਲਜੀਤ ਦੁਸਾਂਝ ਅਤੇ ਪੰਜਾਬੀ ਫਿਲਮ ਅਭਿਨੇਤਰੀ ਸੋਨਮ ਬਾਜਵਾ (Sonam Bajwa) ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਵੇਗੀ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਬਿੱਗ ਬੌਸ 13 ਵਿੱਚ ਚਰਚਾ ਵਿੱਚ ਰਹੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ (Shehnaaz Gill) ਨੂੰ ਇੱਕ ਵੱਡਾ ਆਫਰ ਮਿਲਿਆ ਹੈ। ਸ਼ਹਿਨਾਜ਼ ਜਲਦ ਹੀ ਦਿਲਜੀਤ ਦੁਸਾਂਝ(Diljit Dosanjh) ਦੀ ਪੰਜਾਬੀ ਫਿਲਮ(Punjabi film) ਵਿੱਚ ਨਜ਼ਰ ਆਉਣਗੇ। ਸ਼ਹਿਨਾਜ਼ ਪਿਛਲੇ ਕੁਝ ਸਮੇਂ ਤੋਂ ਆਪਣੇ ਵੀਡੀਓ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਪਰ ਉਹ ਇਸ ਫਿਲਮ ਦੀ ਸ਼ੂਟਿੰਗ ਲਈ ਕਨੇਡਾ ਰਵਾਨਾ ਹੋ ਗਈ ਹੈ। ‘ਹੋਂਸਲਾ ਰੱਖ’(Honsla Rakh) ਨਾਮ ਦੀ ਇਸ ਪੰਜਾਬੀ ਫ਼ਿਲਮ ਵਿੱਚ ਸ਼ਹਿਨਾਜ਼ ਗਿੱਲ, ਦਿਲਜੀਤ ਦੁਸਾਂਝ ਅਤੇ ਪੰਜਾਬੀ ਫਿਲਮ ਅਭਿਨੇਤਰੀ ਸੋਨਮ ਬਾਜਵਾ (Sonam Bajwa) ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ।

ਦੱਸ ਦੇਈਏ ਕਿ ਇਸ ਫਿਲਮ ਦਾ ਨਿਰਮਾਣ ਵੀ ਦਿਲਜੀਤ ਕਰ ਰਹੇ ਹਨ ਅਤੇ ਇਹ ਫਿਲਮ ਉਨ੍ਹਾਂ ਦੀ ਨਵੀਂ ਪ੍ਰੋਡਕਸ਼ਨ ਕੰਪਨੀ ਪ੍ਰੋਡਿਊਸ ਕਰਨ ਜਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਦੇ ਵੈਨਕੂਵਰ ਵਿੱਚ ਕੀਤੀ ਜਾਏਗੀ। ਇਸ ਫਿਲਮ ਵਿਚ ਅਦਾਕਾਰ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਇਕ ਰੋਮਾਂਟਿਕ ਕਾਮੇਡੀ ਫਿਲਮ ਹੋਵੇਗੀ।

Bigg Boss, Shehnaaz Gill, Punjabi film, Diljit Dosanjh
ਬਿੱਗ ਬੌਸ 13 ਵਿੱਚ ਨਜ਼ਰ ਆਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਅਤੇ ਇਸ ਸੀਜ਼ਨ ਦੇ ਜੇਤੂ ਰਹੇ ਸਿਧਾਰਥ ਸ਼ੁਕਲਾ ਸਨ। ਸ਼ੋਅ ਤੋਂ ਬਾਹਰ ਆਉਣ ਦੇ ਬਾਅਦ ਵੀ ਸ਼ਹਿਨਾਜ਼ ਅਤੇ ਸਿਧਾਰਥ ਯਾਨੀ 'ਸਿਡਨਾਜ਼' ਦੇ ਪ੍ਰਸ਼ੰਸਕ ਘੱਟ ਨਹੀਂ ਹੋਏ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਇਹ ਜੋੜੀ ਦੋ ਗਾਣਿਆਂ 'ਚ ਵੀ ਨਜ਼ਰ ਆਈ ਹੈ। ਅਜਿਹੀ ਸਥਿਤੀ ਵਿੱਚ ਇਹ ਪੰਜਾਬੀ ਫਿਲਮ ਸ਼ਹਿਨਾਜ਼ ਲਈ ਇੱਕ ਵੱਡਾ ਬ੍ਰੇਕ ਹੋ ਸਕਦੀ ਹੈ।

Bigg Boss, Shehnaaz Gill, Punjabi film, Diljit Dosanjh
ਕੈਨੇਡਾ ਲਈ ਰਵਾਨਾ ਹੁੰਦੇ ਹੋਏ ਸ਼ਹਿਨਾਜ਼ ਗਿੱਲ । (ਫੋਟੋ - ਵਿਰਲ ਭਯਾਨੀ)


28 ਸਾਲਾ ਸ਼ਹਿਨਾਜ਼ ਨੇ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨਫੋਲਿੰਗ ਕੀਤੀ ਹੈ। ਬਿੱਗ ਬੌਸ ਵਿੱਚ ਸਲਮਾਨ ਖਾਨ ਨੇ ਖ਼ੁਦ ਸ਼ਹਿਨਾਜ਼ ਨੂੰ ਕਿਹਾ ਸੀ ਕਿ ਜੇ ਉਹ ਕੁਝ ਚੀਜ਼ਾਂ ਨੂੰ ਬਦਲ ਲਵੇ ਤਾਂ ਦੁਨੀਆ ਜਿੱਤ ਸਕਦੀ ਹੈ। ਸ਼ਹਿਨਾਜ਼ ਅਤੇ ਦਿਲਜੀਤ ਦੀ ਇਹ ਫਿਲਮ ਇਸ ਸਾਲ ਦੁਸਹਿਰੇ 'ਤੇ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ।
Published by: Sukhwinder Singh
First published: February 18, 2021, 4:30 PM IST
ਹੋਰ ਪੜ੍ਹੋ
ਅਗਲੀ ਖ਼ਬਰ