ਸਿੱਧੂ ਮੂਸੇਵਾਲਾ ਨੂੰ ਮਿਲਣ ਪਹੁੰਚੇ ਅਸੀਮ ਰਿਆਜ਼

ਸਿੱਧੂ ਮੂਸੇਵਾਲ ਨਾਲ ਆਸਿਮ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਅੰਦਾਜ਼ੇ ਲਗਾ ਰਹੇ ਹਨ ਕਿ ਦੋਵੇਂ ਜਲਦ ਹੀ ਕਿਸੇ ਪ੍ਰਾਜੈਕਟ ’ਚ ਇਕੱਠੇ ਨਜ਼ਰ ਆ ਸਕਦੇ ਹਨ।

ਸਿੱਧੂ ਮੂਸੇਵਾਲਾ ਨੂੰ ਮਿਲਣ ਪਹੁੰਚੇ ਅਸੀਮ ਰਿਆਜ਼

ਸਿੱਧੂ ਮੂਸੇਵਾਲਾ ਨੂੰ ਮਿਲਣ ਪਹੁੰਚੇ ਅਸੀਮ ਰਿਆਜ਼

  • Share this:
‘ਬਿਗ ਬੌਸ 13’ ਦੇ ਪਹਿਲੇ ਰਨਰ-ਅੱਪ ਆਸਿਮ ਰਿਆਜ਼ ਹਾਲ ਹੀ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਨੂੰ ਮਿਲੇ। ਇਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਆਸਿਮ ਸਿੱਧੂ ਮੂਸੇਵਾਲਾ ਨੂੰ ਮਿਲਣ ਸਪੈਸ਼ਲ ਉਸ ਦੇ ਹੋਮਟਾਊਨ ਮਾਨਸਾ ਸਥਿਤ ਪਿੰਡ ਮੂਸਾ ਪਹੁੰਚੇ ਸਨ। ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਆਸਿਮ ਚੈੱਕ ਜੈਕੇਟ ਅਤੇ ਟਰਾਊਜ਼ਰ ’ਚ ਕੂਲ ਨਜ਼ਰ ਆਏ। ਉੱਧਰ ਮੂਸੇਵਾਲ ਚਿੱਟੇ ਰੰਗ ਦੇ ਕੁੜਤੇ ਪਜ਼ਾਮੇ ’ਚ ਨਜ਼ਰ ਆ ਰਹੇ ਹਨ।

ਸਿੱਧੂ ਮੂਸੇਵਾਲ ਨਾਲ ਆਸਿਮ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਅੰਦਾਜ਼ੇ ਲਗਾ ਰਹੇ ਹਨ ਕਿ ਦੋਵੇਂ ਜਲਦ ਹੀ ਕਿਸੇ ਪ੍ਰਾਜੈਕਟ ’ਚ ਇਕੱਠੇ ਨਜ਼ਰ ਆ ਸਕਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਮੂਸੇਵਾਲ ਆਪਣੇ ਆਉਣ ਵਾਲੇ ਗਾਣੇ ਦੀ ਸ਼ੂਟਿੰਗ ਲਈ ਨਿਰਦੇਸ਼ਕ ਸੁਖ ਸੰਘੇਰਾ ਦੇ ਨਾਲ ਦੁਬਈ ਗਏ ਸਨ। ਉੱਧਰ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਆਮਿਸ ਰਿਆਜ਼ ਨਾਲ ਮੁਲਾਕਾਤ ਕੀਤੀ।

ਆਮਿਸ ਦੇ ਕੰਮ ਦੀ ਗੱਲ ਕਰੀਏ ਤਾਂ ਬਿਗ ਬੌਸ ’ਚੋਂ ਨਿਕਲਣ ਤੋਂ ਬਾਅਦ ਆਸਿਮ ਕਈ ਮਿਊਜ਼ਿਕ ਵੀਡੀਓਜ਼ ’ਚ ਨਜ਼ਰ ਆ ਚੁੱਕੇ ਹਨ। ਉੱਧਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਆਮਿਸ ਇਕ ਹੋਰ ਰਿਐਲਟੀ ਸ਼ੋਅ ’ਚ ਨਜ਼ਰ ਆ ਸਕਦੇ ਹਨ। ਇਹ ਰਿਐਲਟੀ ਸ਼ੋਅ ਹੋਰ ਕੋਈ ਨਹੀਂ ਸਗੋਂ ਰੋਹਿਤ ਸ਼ੈੱਟੀ ਦਾ ‘ਖਤਰੋਂ ਕੇ ਖਿਡਾਰੀ’ ਹੈ। ਖ਼ਬਰਾਂ ਹਨ ਕਿ ਰੋਹਿਤ ਸ਼ੈੱਟੀ ਵੱਲੋਂ ‘ਖ਼ਤਰੋਂ ਕੇ ਖਿਡਾਰੀ 11’ ਲਈ ਆਸਿਮ ਰਿਆਜ਼ ਨੂੰ ਅਪ੍ਰੋਚ ਕੀਤਾ ਗਿਆ ਹੈ।

ਸਿੱਧੂ ਮੂਸੇਵਾਲਾ  ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗਾਣਾ "ਜੀ ਵੈਗਨ" ਜਾਰੀ ਕੀਤਾ  ਤੇ  2018 ਵਿਚ ਭਾਰਤ ਵਿਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ ਅਗਸਤ 2018 ਵਿਚ ਫ਼ਿਲਮ ਡਾਕੂਆਂ ਦਾ ਮੁੰਡਾ ਲਈ ਆਪਣਾ ਪਹਿਲਾ ਫ਼ਿਲਮੀ ਗੀਤ "ਡਾਲਰ" ਲਾਂਚ ਕੀਤਾ।
Published by:Sukhwinder Singh
First published: