ਬਿੱਗ ਬੌਸ 13 ਦੇ ਘਰ ’ਚ ਇਸ ਵਾਰ ਕਾਫੀ ਲੜਾਈ ਝਗੜੇ ਐਗ੍ਰੇਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਹੀ ਨਹੀਂ ਟਾਸਕ ਦੇ ਵਿਚਾਲੇ ਕੰਟੇਸਟੇਂਟ ਆਪਸ ਚ ਭਿੜ ਵੀ ਜਾਂਦੇ ਹਨ। ਜਿਸ ਕਾਰਨ ਕਈਆਂ ਨੂੰ ਸੱਟਾਂ ਵੀ ਲੱਗ ਚੁੱਕੀਆਂ ਹਨ। ਇਸਦੇ ਬਾਵਜੁਦ ਵੀ ਕੰਟੇਸਟੇਂਟ ਆਪਣੀ ਇਹਨਾਂ ਹਰਕਤਾਂ ਨੂੰ ਨਹੀਂ ਛੱਡਦੇ। ਦਸ ਦਈਏ ਕਿ ਇਹ ਬਿੱਗ ਬੌਸ ਦੇ ਇਤਿਹਾਸ ਦਾ ਪਹਿਲਾਂ ਸੀਜ਼ਨ ਹੋਵੇਗਾ ਜਿੱਥੇ ਕੁੜੀਆਂ ਦਾ ਮੁੰਡਿਆ ਤੇ ਕਾਫੀ ਪ੍ਰਭਾਵ ਨਜਰ ਆ ਰਿਹਾ ਹੈ। ਇਸ ਸੀਜ਼ਨ ਚ ਕੋਈ ਵੀ ਕੁੜੀ ਕਿਸੇ ਵੀ ਮੁੰਡੇ ਥੱਪੜ ਮਾਰ ਰਹੀ ਹੈ ਤੇ ਕਦੇ ਉਸਤੇ ਚੱਪਲ ਸੁੱਟ ਰਹੀ ਹੈ। ਇਸ ਵਾਰ ਦਾ ਇਹ ਸੀਜ਼ਨ ਕਾਫੀ ਹਿੰਸਕ ਨਜ਼ਰ ਆ ਰਿਹਾ ਹੈ। ਜੋ ਪਿਛਲੇ ਨਾਲੋਂ ਕੁਝ ਜਿਆਦਾ ਹੀ ਹੈ। ਨਾਲ ਹੀ ਬਿੱਗ ਬੌਸ ਦੇ ਕੁਝ ਅਜਿਹੇ ਵੀ ਪਲ ਦੇਖਣ ਨੂੰ ਮਿਲੇ ਹਨ ਜਿਸ ’ਚ ਕੁੜੀਆਂ ਨੇ ਮੁੰਡਿਆ ਤੇ ਹੱਥ ਚੁੱਕਿਆ
ਸ਼ਹਿਨਾਜ ਨੇ ਗੁੱਸੇ ’ਚ ਸਿਧਾਰਥ ਨੂੰ ਮਾਰਿਆ ਥੱਪੜ
ਬੀਤੇ ਕੁਝ ਸਮੇਂ ਤੋਂ ਸ਼ਹਿਨਾਜ ਤੇ ਸਿਧਾਰਥ ਦੇ ਵਿਚਾਲੇ ਹਲਕੀ ਫੁਲਕੀ ਲੜਾਈ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੌਰਾਨ ਸ਼ਹਿਨਾਜ ਗੁੱਸੇ ਚ ਖੁਦ ਨੂੰ ਥੱਪੜ ਮਾਰ ਰਹੀ ਹੈ ਜਾਂ ਫਿਰ ਸਿਧਾਰਥ ਨੂੰ। ਦਸ ਦਈਏ ਕਿ ਸ਼ਹਿਨਾਜ ਦੇ ਗੁੱਸੇ ਦੀ ਵਜ੍ਹਾਂ ਹੈ ਸਿਧਾਰਥ ਤੇ ਮਾਹਿਰਾ ਦੇ ਵਿਚਾਲੇ ਵਧ ਰਹੀ ਦੋਸਤੀ। ਜੀ ਹਾਂ ਸ਼ਹਿਨਾਜ ਨੂੰ ਬਿਲਕੁੱਲ ਵੀ ਪਸੰਦ ਨਹੀਂ ਹੈ ਕਿ ਸਿਧਾਰਥ ਤੇ ਮਾਹਿਰਾ ਕਰੀਬ ਆਉਣ। ਇਸੇ ਗੁੱਸੇ ਵਿਚਾਲੇ ਜਦੋ ਸਿਧਾਰਥ ਨੇ ਸ਼ਹਿਨਾਜ ਸਾਹਮਣੇ ਮਾਹਿਰਾ ਦੀ ਤਾਰੀਫ ਕੀਤੀ ਤਾਂ ਗੁੱਸੇ ’ਚ ਸ਼ਹਿਨਾਜ ਨੇ ਸਿਧਾਰਥ ਦੇ ਥੱਪੜ ਮਾਰ ਦਿੱਤਾ।
ਜਦ ਮਧੁਰਿਮਾ ਨੇ ਵਿਸ਼ਾਲ ਨੂੰ ਮਾਰੀ ਚੱਪਲ
ਟੀਵੀਪੁਰ ਦੇ ਦੋ ਮੋਸਟ ਮਸ਼ਹੁਰ ਤੇ ਵਿਵਾਦਾਂ ਚ ਰਹਿਣ ਵਾਲੇੀ ਜੋੜੀ ਮਧੁਰਿਮਾ ਤੁੱਲੀ ਤੇ ਵਿਸ਼ਾਲ ਆਦਿੱਤਿਆ ਸਿੰਘ ਦੀ ਲੜਾਈ ਬਿੱਗ ਬੌਸ 13 ਦੇ ਘਰ ਚ ਹਰ ਰੋਜ਼ ਦੇਖਣ ਨੂੰ ਮਿਲਦੀ ਹੈ। ਪਰ ਇਸ ਵਾਰ ਉਹਨਾਂ ਦੀ ਲੜਾਈ ਨੇ ਕਾਫੀ ਹੰਗਾਮਾ ਕੀਤਾ ਹੋਇਆ ਹੈ। ਜੀ ਹਾਂ ਬੀਤੇ ਕੁਝ ਦਿਨਾਂ ਤੋਂ ਵਿਸ਼ਾਲ ਤੇ ਮਧੁਰਿਮਾ ਤੁਲੀ ਦੇ ਵਿਚਾਲੇ ਧਮਾਕੇਦਾਰ ਲੜਾਈ ਦੇਖਣ ਨੂੰ ਮਿਲੀ। ਲੜਾਈ ਇਹਨੀ ਜਿਆਦਾ ਵਧ ਗਈ ਸੀ ਕਿ ਮਧੁਰਿਮਾ ਨੇ ਵਿਸ਼ਾਲ ਨੂੰ ਚੱਪਲ ਤੱਕ ਮਾਰ ਦਿੱਤੀ ਸੀ। ਇਸ ਤੋਂ ਬਾਅਦ ਗੁੱਸੇ ’ਚ ਆਏ ਵਿਸ਼ਾਲ ਨੇ ਆਪਣਾ ਮਾਈਕ ਉਤਾਰ ਕੇ ਸੁੱਟ ਦਿੱਤਾ।
ਮਾਹਿਰਾ ਨੇ ਪਾਰਸ ਤੇ ਚੁੱਕਿਆ ਹੱਥ
ਬਿੱਗ ਬੌਸ 13 ਜੇ ਘਰ ਚ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਇੱਕਠੇ ਰਹਿੰਦੇ ਹਨ। ਪਰ ਕਈ ਵਾਰ ਇਹਨਾਂ ਦੋਹਾਂ ਦੇ ਵਿਚਾਲੇ ਲੜਾਈ ਹੁੰਦੀ ਹੋਈ ਵੀ ਦੇਖੀ ਗਈ ਹੈ। ਜਿਸ ਤੇ ਸਾਫ ਦੇਖਿਆ ਗਿਆ ਹੈ ਕਿ ਮਾਹਿਰਾ ਪਾਰਸ ਤੇ ਭਾਰੀ ਪੈਦੀ ਹੋਈ ਦਿਖੀ ਗਈ ਹੈ। ਦੋਹਾਂ ਦੀ ਹਰਕਤਾਂ ਤੋਂ ਲੱਗਦਾ ਹੈ ਕਿ ਦੋਵਾਂ ਦੇ ਵਿਚਾਲੇ ਦੋਸਤੀ ਤੋਂ ਜਿਆਦਾ ਹੈ। ਪਰ ਇਹਨਾਂ ਦੀ ਪਿਆਰ ਭਰੀ ਦੋਸਤੀ ਦੇ ਵਿਚਾਲੇ ਮਾਹਿਰਾ ਨੇ ਗੁੱਸੇ ਚ ਪਾਰਸ ਨੂੰ ਥੱਪੜ ਮਾਰ ਦਿੱਤਾ ਸੀ।
ਰਸ਼ਮੀ ਨੇ ਸਿਧਾਰਥ ਤੇ ਸੁੱਟੀ ਚਾਹ
ਬੀਤੇ ਕੁਝ ਦਿਨ ਪਹਿਲਾਂ ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਵਿਚਾਲੇ ਕਾਫੀ ਲੜਾਈ ਦੇਖਣ ਨੂੰ ਮਿਲਿਆ। ਇਸੇ ਲੜਾਈ ਦੌਰਾਨ ਰਸ਼ਮੀ ਨੇ ਸਿਧਾਰਥ ਤੇ ਚਾਹ ਵੀ ਸੁੱਟ ਦਿੱਤੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13, Himanshi khurana, Shehnaz Gill, Siddharth shukla