ਰੇਖਾ ਦੀ ਧਮਾਕੇਦਾਰ ਐਂਟਰੀ  ਨੇ ਲਗਾਏ ਬਿੱਗ ਬੌਸ ਓਟੀਟੀ ਤੇ ਚਾਰ ਚੰਨ,ਦੇਖੋ ਤਸਵੀਰਾਂ 

ਇਸ ਵਾਰ ਦਾ ਬਿਗ ਬੌਸ ਵੀ ਲੋਕ ਚ ਰੁਚੀ ਪੈਂਦਾ  ਕਰ ਰਿਹਾ ਹੈ ਇਕ ਵਾਰ ਫਿਰ ਵਿਵਾਦਿਤ ਸ਼ੋਅ 'ਬਿੱਗ ਬੌਸ ਓਟੀਟੀ' ਨੂੰ ਲੈ ਕੇ ਦਰਸ਼ਕਾਂ ਵਿਚ ਕਾਫੀ ਕ੍ਰੇਜ਼ ਹੈ। ਇਸ ਵਾਰ ਇਸ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਨਹੀਂ ਬਲਕਿ ਫਿਲਮਕਾਰ ਕਰਨ ਜੌਹਰ ਕਰ ਰਹੇ ਹਨ।

ਰੇਖਾ ਦੀ ਧਮਾਕੇਦਾਰ ਐਂਟਰੀ  ਨੇ ਲਗਾਏ ਬਿੱਗ ਬੌਸ ਓਟੀਟੀ ਤੇ ਚਾਰ ਚੰਨ,ਦੇਖੋ ਤਸਵੀਰਾਂ 

ਰੇਖਾ ਦੀ ਧਮਾਕੇਦਾਰ ਐਂਟਰੀ  ਨੇ ਲਗਾਏ ਬਿੱਗ ਬੌਸ ਓਟੀਟੀ ਤੇ ਚਾਰ ਚੰਨ,ਦੇਖੋ ਤਸਵੀਰਾਂ 

  • Share this:
ਇਸ ਵਾਰ ਦਾ ਬਿਗ ਬੌਸ ਵੀ ਲੋਕ ਚ ਰੁਚੀ ਪੈਂਦਾ  ਕਰ ਰਿਹਾ ਹੈ ਇਕ ਵਾਰ ਫਿਰ ਵਿਵਾਦਿਤ ਸ਼ੋਅ 'ਬਿੱਗ ਬੌਸ ਓਟੀਟੀ' ਨੂੰ ਲੈ ਕੇ ਦਰਸ਼ਕਾਂ ਵਿਚ ਕਾਫੀ ਕ੍ਰੇਜ਼ ਹੈ। ਇਸ ਵਾਰ ਇਸ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਨਹੀਂ ਬਲਕਿ ਫਿਲਮਕਾਰ ਕਰਨ ਜੌਹਰ ਕਰ ਰਹੇ ਹਨ। ਸ਼ੋਅ ਬਾਰੇ ਲਗਾਤਾਰ ਨਵੀਆਂ ਖ਼ਬਰਾਂ ਆ ਰਹੀਆਂ ਹਨ। ਪਰ ਤੁਹਾਡੇ ਲਈ ਇਸ ਵਾਰ ਦੀ ਜੋ ਖ਼ਬਰ ਹੈ ਉਹ ਸੁਣ ਕੇ ਤੁਸੀਂ ਜ਼ਿਆਦਾ ਖੁਸ਼ ਹੋਵੋਗੇ। ਇਸ ਵਾਰ ਬਾਲੀਵੁੱਡ ਦੀ ਦਿੱਗਜ ਰੇਖਾ 'ਬਿੱਗ ਬੌਸ' ਦੇ ਘਰ 'ਚ ਐਂਟਰੀ ਕਰਨ ਜਾ ਰਹੀ ਹੈ। ਸ਼ੋਅ 'ਚ ਉਨ੍ਹਾਂ ਦੀ ਐਂਟਰੀ ਇਕ ਖ਼ਾਸ ਕਾਰਨ ਕਰਕੇ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਖੁਸ਼ ਹੋਵੋਗੇ।

ਪੀਪਿੰਗਮੂਨ ਦੀ ਖ਼ਬਰ ਮੁਤਾਬਕ 'ਬਿੱਗ ਬੌਸ' ਦੇ ਨਿਰਮਾਤਾਵਾਂ ਨੇ ਅਦਾਕਾਰਾ ਰੇਖਾ ਨੂੰ ਵੱਡੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਹੈ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਰੇਖਾ 'ਟ੍ਰੀ ਆਫ ਫਾਰਚਿਊਨ' ਨਾਂ ਦੇ ਸ਼ੋਅ ਵਿਚ ਇਕ ਨਵੇਂ ਫੀਚਰ ਲਈ ਵੌਇਸਓਵਰ ਕਰ ਰਹੇ ਹਨ। ਰੇਖਾ ਦੀ ਆਵਾਜ਼ ਸੁਣਨਾ 'ਬਿੱਗ ਬੌਸ' ਦੇ ਪ੍ਰਸ਼ੰਸਕਾਂ ਲਈ ਕਾਫੀ ਖਾਸ ਬਣਨ ਜਾ ਰਿਹਾ ਹੈ। ਹੁਣ 'ਬਿੱਗ ਬੌਸ ਓਟੀਟੀ' ਦੇ ਸਿਰਫ਼ 5 ਹਫ਼ਤੇ ਬਾਕੀ ਹਨ। ਇਸ ਤੋਂ ਬਾਅਦ ਸਲਮਾਨ ਖਾਨ ਇਕ ਵਾਰ ਫਿਰ 'ਬਿੱਗ ਬੌਸ 15' ਦੀ ਮੇਜ਼ਬਾਨੀ ਕਰਦੇ ਨਜ਼ਰ ਆਉਣਗੇ। 'ਬਿੱਗ ਬੌਸ 15' ਦੇ ਪਹਿਲੇ ਦਿਨ ਰੇਖਾ ਇਕ ਖਾਸ ਜ਼ਿੰਮੇਵਾਰੀ ਨਿਭਾਉਂਦੀ ਨਜ਼ਰ ਆਵੇਗੀ।

ਰਿਪੋਰਟ ਦੇ ਅਨੁਸਾਰ, 'ਟ੍ਰੀ ਆਫ ਫਾਰਚਿਊਨ' ਫਾਰਮੈਟ ਦੇ ਜ਼ਰੀਏ ਰੇਖਾ ਸ਼ੋਅ ਦੇ ਸਾਰੇ ਕੰਟੈਸਟੈਂਟਸ ਨੂੰ ਸਲਮਾਨ ਖਾਨ ਨਾਲ ਰੂਬਰੂ ਕਰਵਾਉਣਗੇ। ਇਸ ਦੇ ਨਾਲ ਹੀ, ਰੇਖਾ ਸ਼ੋਅ ਦੇ ਟਾਪ ਕੰਟੈਸਟੈਂਟ ਦੇ ਨਾਲ ਪਲੱਸ ਅਤੇ ਮਾਈਨਸ ਪੁਆਇੰਟਸ ਨੂੰ ਹਾਈਲਾਈਟ ਕਰਦੇ-ਕਰਦੇ ਉਨ੍ਹਾਂ ਦੇ ਗੁਣ ਦੱਸਣਗੇ। ਇਸਦੇ ਨਾਲ, ਇਹ ਵੀ ਦੱਸਣਗੇ ਕਿ ਟਾਪ ਕੰਟੈਸਟੈਂਟਸ ਇਸ ਬਿੱਗ ਬੌਸ 15 ਦਾ ਹਿੱਸਾ ਕਿਉਂ ਬਣ ਸਕਦੇ ਹਨ। ਸ਼ੋਅ ਦੇ ਦੌਰਾਨ ਰੇਖਾ ਇਹ ਵੀ ਦੱਸਣਗੇ ਕਿ ਕਿਵੇਂ ਉਹ ਰਿਐਲਿਟੀ ਸ਼ੋਅ ਦੇ 15ਵੇਂ ਸੀਜ਼ਨ ਵਿਚ ਪ੍ਰਵੇਸ਼ ਕਰਨ ਦੀ ਮਜ਼ਬੂਤ ਦਾਅਵੇਦਾਰ ਹਨ। ਇਹ ਵੀ ਸੁਣਨ ਵਿਚ ਆਇਆ ਹੈ ਕਿ ਰੇਖਾ ਪਹਿਲਾਂ ਹੀ ਜੁਹੂ ਸਟੂਡੀਓ ਵਿਚ ਇਸਦੇ ਲਈ ਡਬਿੰਗ ਕਰ ਚੁੱਕੀ ਹੈ। ਫਿਲਹਾਲ ਤੇ ਘਰ ਵਿੱਚ ਹਰ ਕੋਈ ਖੂਬ ਲੜਾਈ ਕਰਦਾ ਨਜ਼ਰ ਆਉਂਦਾ ਹੈ ਤੇ ਨਾਲ ਹੀ ਇਕ ਦੂਜੇ ਨਾਲ ਟਾਸ੍ਕ ਕਰਦੇ ਨਜ਼ਰ ਆਉਂਦੇ ਨੇ ਹੁਣ ਦੇਖਣਾ ਇਹ ਹੋਵੇਗਾ ਕੇ ਕੌਣ ਜਿੱਤੇਗਾ ਇਹ ਟਰਾਫੀ
Published by:Ramanpreet Kaur
First published: