• Home
  • »
  • News
  • »
  • entertainment
  • »
  • BIGG BOSS OTT CONTESTANTS REVELATIONS SINGER NEHA BHASIN WILL BE PART OF THE SHOW GH RP

ਬਿੱਗ ਬੌਸ ਓਟੀਟੀ ਪ੍ਰਤੀਯੋਗੀਆਂ ਦੇ ਖੁਲਾਸੇ, ਗਾਇਕਾ ਨੇਹਾ ਭਸੀਨ ਹੋਵੇਗੀ ਸ਼ੋਅ ਦਾ ਹਿੱਸਾ

ਜਦੋਂ ਬਿੱਗ ਬੌਸ ਦੇ ਨਿਰਮਾਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹ ਇਸ ਸਾਲ ਸ਼ੋਅ ਦੇ ਨਾਲ ਡਿਜੀਟਲ ਹੋਣ ਜਾ ਰਹੇ ਹਨ। ਇਸ ਘੋਸ਼ਣਾ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਕਿ ਸ਼ੋਅ ਕਿਵੇਂ ਦਾ ਹੋਵੇਗਾ, ਇਸ ਦਾ ਫਾਰਮੈਟ ਕਿਵੇਂ ਦਾ ਹੋਵੇਗਾ।

ਬਿੱਗ ਬੌਸ ਓਟੀਟੀ  ਪ੍ਰਤੀਯੋਗੀਆਂ ਦੇ ਖੁਲਾਸੇ, ਗਾਇਕਾ ਨੇਹਾ ਭਸੀਨ ਹੋਵੇਗੀ ਸ਼ੋਅ ਦਾ ਹਿੱਸਾ

ਬਿੱਗ ਬੌਸ ਓਟੀਟੀ ਪ੍ਰਤੀਯੋਗੀਆਂ ਦੇ ਖੁਲਾਸੇ, ਗਾਇਕਾ ਨੇਹਾ ਭਸੀਨ ਹੋਵੇਗੀ ਸ਼ੋਅ ਦਾ ਹਿੱਸਾ

  • Share this:

ਜਦੋਂ ਬਿੱਗ ਬੌਸ ਦੇ ਨਿਰਮਾਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹ ਇਸ ਸਾਲ ਸ਼ੋਅ ਦੇ ਨਾਲ ਡਿਜੀਟਲ ਹੋਣ ਜਾ ਰਹੇ ਹਨ। ਇਸ ਘੋਸ਼ਣਾ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਕਿ ਸ਼ੋਅ ਕਿਵੇਂ ਦਾ ਹੋਵੇਗਾ, ਇਸ ਦਾ ਫਾਰਮੈਟ ਕਿਵੇਂ ਦਾ ਹੋਵੇਗਾ। ਕੌਣ ਸ਼ੋਅ ਦੀ ਮੇਜ਼ਬਾਨੀ ਕਰੇਗਾ ਇਸ ਬਾਰੇ ਬਹੁਤ ਅਟਕਲਾਂ ਤੋਂ ਬਾਅਦ, ਬਾਲੀਵੁੱਡ ਫਿਲਮ ਨਿਰਮਾਤਾ ਕਰਨ ਜੌਹਰ ਨੂੰ ਬਿੱਗ ਬੌਸ ਓਟੀਟੀ ਲਈ ਬਿਲਕੁਲ ਨਵੇਂ ਐਂਕਰ ਵਜੋਂ ਪੇਸ਼ ਕੀਤਾ ਗਿਆ ਸੀ। ਅਤੇ, ਹੁਣ ਨਿਰਮਾਤਾਵਾਂ ਨੇ ਬਿੱਗ ਬੌਸ ਦੇ ਵੈਬ ਸੰਸਕਰਣ ਲਈ ਆਪਣੀ ਪਹਿਲੀ ਹਾਊਸਮੇਟ ਦਾ ਖੁਲਾਸਾ ਕੀਤਾ ਹੈ ਅਤੇ ਇਹ ਕੋਈ ਹੋਰ ਨਹੀਂ ਬਲਕਿ ਪ੍ਰਸਿੱਧ ਗਾਇਕਾ ਨੇਹਾ ਭਸੀਨ ਹੈ।


ਨੇਹਾ ਬਾਲੀਵੁੱਡ ਵਿੱਚ ਮਸ਼ਹੂਰ ਪਲੇਬੈਕ ਗਾਇਕਾ ਤੇ ਗੀਤਕਾਰ ਹੈ। ਉਸਦੇ ਮਹੱਤਵਪੂਰਣ ਕੰਮਾਂ ਵਿੱਚ ਧੁਨਕੀ, ਚਾਸ਼ਨੀ, ਦਿਲ ਦੀਆਂ ਗੱਲਾਂ, ਜਗ ਘੁਮਿਆ, ਸਵੈਗ ਸੇ ਸਵਾਗਤ ਵਰਗੇ ਮਸ਼ਹੂਰ ਗੀਤ ਸ਼ਾਮਲ ਹਨ। ਉਸ ਨੇ ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਹਨ। ਉਹ ਵੀਵਾ ਨਾਂ ਦੇ ਇੱਕ ਆਲ-ਗਰਲਜ਼ ਸਿੰਗਿੰਗ ਬੈਂਡ ਦਾ ਇੱਕ ਹਿੱਸਾ ਸੀ, ਜਿਸ ਵਿੱਚ ਸੀਮਾ ਰਾਮਚੰਦਾਨੀ, ਪ੍ਰਤਿਚੀ ਮੋਹਾਪਾਤਰਾ, ਮਹੂਆ ਕਾਮਤ ਅਤੇ ਅਨੁਸ਼ਕਾ ਮਨਚੰਦਾ ਵੀ ਸ਼ਾਮਲ ਸਨ। ਨੇਹਾ ਨੇ 2016 ਵਿੱਚ ਸੰਗੀਤਕਾਰ ਸਮੀਰ ਉੱਦੀਨ ਨਾਲ ਵਿਆਹ ਕੀਤਾ ਸੀ।


ਨੇਹਾ ਆਪਣੇ ਗੁੱਸੇ ਨੂੰ ਆਪਣੇ ਗੀਤਾਂ ਵਿੱਚ ਬਦਲ ਕੇ ਅਤੇ ਸਮਾਜ ਵਿੱਚ ਔਰਤਾਂ ਨਾਲ ਕੀਤੇ ਜਾ ਰਹੇ ਸਲੂਕ ਬਾਰੇ ਸੋਸ਼ਲ ਮੀਡੀਆ 'ਤੇ ਆਪਣੀ ਬੇਬਾਕ ਅਤੇ ਨਿਰਪੱਖ ਰਾਏ ਜ਼ਾਹਰ ਕਰਦੀ ਰਹਿੰਦੀ ਹੈ। ਉਸ ਨੇ ਹਾਲ ਹੀ ਵਿੱਚ ਸੁਰਖੀਆਂ ਬਟੋਰੀਆਂ ਜਦੋਂ ਉਸ ਨੇ ਇੰਡੀਅਨ ਪ੍ਰੋ ਮਿਊਜ਼ਿਕ ਲੀਗ ਦੇ ਮੰਚ 'ਤੇ ਪ੍ਰਫਾਰਮ ਕੀਤਾ ਤੇ ਨਾਲ ਹੀ ਉਸ ਦੇ ਸਟ੍ਰਗਲ ਬਾਰੇ ਦੱਸਦੇ ਹੋਏ ਕਿਹਾ ਕਿ ਉਸ ਦੇ ਕੱਪੜੇ ਪਾਉਣ ਦੇ ਅੰਦਾਜ਼ ਕਰਕੇ ਉਸ ਨੂੰ ਕਈ ਵਾਰ ਰਿਜੈਕਟ ਕੀਤਾ ਗਿਆ। ਹੋਰ ਤਾਂ ਹੋਰ ਉਸ ਦੇ ਪਹਿਰਾਵੇ ਕਾਰਨ ਉਸ ਨੂੰ ਕਈ ਵਾਰ ਬਹੁਤ ਕੁੱਝ ਮਾੜਾ ਵੀ ਕਿਹਾ ਦਿਆ। ਉਸਨੂੰ ਇੱਕ ਵਾਰ "ਸ਼ਾਰਟਸ ਪਹਿਨਣ" ਲਈ ਸਟੇਜ ਤੋਂ ਉਤਰਨ ਲਈ ਵੀ ਕਿਹਾ ਗਿਆ ਸੀ। ਉਸ ਨੇ ਕਿਹਾ ਕਿ "ਔਰਤ ਦੇ ਸੁਪਨਿਆਂ ਦੀ ਲੰਬਾਈ ਨੂੰ ਉਸਦੇ ਕੱਪੜਿਆਂ, ਉਸਦੇ ਸਰੀਰ, ਜ਼ਬਰਦਸਤੀ ਦਿਖਾਵੇ ਵਾਲੀ ਨੈਤਿਕਤਾ ਦੁਆਰਾ ਨਹੀਂ ਮਾਪਿਆ ਜਾ ਸਕਦਾ। ਉਸਦੇ ਸੁਪਨੇ ਸ਼ੁੱਧ ਅਤੇ ਗਹਿਰੇ ਨੀਲੇ ਅਸਮਾਨ ਵਰਗੇ ਨਿਰਵਿਘਨ ਹਨ।"


ਨੇਹਾ ਨੇ ਬਾਲੀਵੁੱਡ ਵਿੱਚ ਆਪਣੀ ਸਫਲਤਾ 2007 ਦੇ ਫਿਲਮ ਫੈਸ਼ਨ ਦੇ 'ਕੁਛ ਖਾਸ' ਗਾਣੇ ਨਾਲ ਹਾਸਲ ਕੀਤੀ ਸੀ। ਉਸਨੇ ਮਸ਼ਹੂਰ ਡਾਂਸਿੰਗ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ ਦੇ ਪੰਜਵੇਂ ਸੀਜ਼ਨ ਵਿੱਚ ਵੀ ਹਿੱਸਾ ਲਿਆ। ਉਸ ਨੇ 2012 ਦੀ ਇੱਕ ਇੰਡੀਅਨ ਡਾਰਕ ਕਾਮੇਡੀ-ਐਕਸ਼ਨ 'ਲਾਈਫ ਕੀ ਤੋਹ ਲਗ ਗਈ' ਵਿੱਚ ਵੀ ਕੰਮ ਕੀਤਾ, ਜਿਸ ਵਿੱਚ ਕੇਕੇ ਮੈਨਨ ਅਤੇ ਰਣਵੀਰ ਸ਼ੋਰਿਆ ਵੀ ਸਨ। ਨੇਹਾ ਦਾ 5ਏਐਮ ਆਡੀਓ ਦੇ ਨਾਮ ਨਾਲ ਆਪਣਾ ਰਿਕਾਰਡ ਲੇਬਲ ਵੀ ਹੈ, ਜਿਸਦੇ ਅਧੀਨ ਉਸਨੇ ਸੱਸੇ ਪੁਤਰ, ਚਿੱਟਾ ਕੁੱਕੜ, ਮਾਧਾਣੀਆਂ ਤੇ ਤਾਰਾ ਵਰਗੇ ਗਾਣੇ ਤਿਆਰ ਕੀਤੇ ਹਨ।


ਬਿੱਗ ਬੌਸ ਓਟੀਟੀ ਦੇ ਬਾਕੀ ਪ੍ਰਤੀਯੋਗੀਆਂ ਦੀ ਲਿਸਟ ਨੂੰ ਲੈ ਕੇ ਨਿਰਮਾਤਾ ਪੂਰੀ ਤਰ੍ਹਾਂ ਚੁੱਪ ਹਰ ਤੇ ਕੋਈ ਖੁਲਾਸਾ ਨਹੀਂ ਕਰ ਰਹੇ। ਅਦਾਕਾਰਾ ਦਿਵਿਆ ਅਗਰਵਾਲ ਸ਼ੋਅ ਦਾ ਹਿੱਸਾ ਬਣ ਸਕਦੀ ਹੈ। ਇਸਦੇ ਨਾਲ ਇੱਕ ਹੋਰ ਪ੍ਰਸਿੱਧ ਸੇਲਿਬ੍ਰਿਟੀ ਰਿਧਿਮਾ ਪੰਡਿਤ ਵੀ ਹੈ ਜਿਸ ਦੀ ਸ਼ੋਅ ਵਿੱਚ ਆਉਣ ਦੀ ਅਫਵਾਹ ਹੈ। ਦਿਵਿਆ ਇਸ ਤੋਂ ਪਹਿਲਾਂ ਬਿੱਗ ਬੌਸ ਵਿੱਚ ਮਹਿਮਾਨ ਵਜੋਂ ਨਜ਼ਰ ਆਈ ਸੀ ਜਦੋਂ ਉਹ 11ਵੇਂ ਸੀਜ਼ਨ ਵਿੱਚ ਆਪਣੇ ਤਤਕਾਲੀ-ਬੁਆਏਫ੍ਰੈਂਡ ਪ੍ਰਿਆਂਕ ਸ਼ਰਮਾ ਨੂੰ ਮਿਲਣ ਲਈ ਘਰ ਵਿੱਚ ਦਾਖਲ ਹੋਈ ਸੀ।Published by:Ramanpreet Kaur
First published: