Binnu Dhillon and Punjabi singer Ninja With Kapil Sharma: ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾਂ ਉਨ੍ਹਾਂ ਦਾ ਗੁਰੂ ਰੰਧਾਵਾ ਨਾਲ ਆਉਣ ਵਾਲਾ ਗੀਤ ਅਲੋਨ ਅਤੇ ਕਪਿਲ ਸ਼ਰਮਾ ਸ਼ੋਅ ਹੈ। ਜੇਕਰ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਕਪਿਲ ਸ਼ਰਮਾ ਦੇ ਨਾਲ ਸੈੱਟ ਉੱਪਰ ਪੰਜਾਬੀ ਸਿਤਾਰਿਆਂ ਦੀ ਮਹਫਿਲ ਦੇਖਣ ਨੂੰ ਮਿਲ ਰਹੀ ਹੈ। ਪਹਿਲੀ ਵਾਰ ਲਗਾਤਾਰ ਕਪਿਲ ਦੇ ਸ਼ੋਅ ਵਿੱਚ ਇੱਕ ਤੋਂ ਬਾਅਦ ਇੱਕ ਪੰਜਾਬੀ ਕਲਾਕਾਰ ਜਲਵਾ ਦਿਖਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਸਤਿੰਦਰ ਸਰਤਾਜ, ਨੀਰੂ ਬਾਜਵਾ, ਗੁਰਦਾਸ ਮਾਨ ਤੋਂ ਬਾਅਦ ਹੁਣ ਸ਼ੋਅ ਵਿੱਚ ਬੀਨੂੰ ਢਿੱਲੋਂ ਅਤੇ ਪੰਜਾਬੀ ਗਾਇਕ ਨਿੰਜਾ ਪਹੁੰਚੇ ਹਨ।
View this post on Instagram
ਇਨ੍ਹਾਂ ਤਸਵੀਰਾਂ ਨੂੰ ਪੰਜਾਬੀ ਗਾਇਕ ਨਿੰਜਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸਦੇ ਕੈਪਸ਼ਨ 'ਚ ਕਲਾਕਾਰ ਨੇ TKSS 💥ਲਿਖਿਆ। ਇਸ ਉੱਪਰ ਪ੍ਰਸ਼ੰਸ਼ਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਕਪਿਲ ਵੀਰ ਤੁਸੀਂ ਪੰਜਾਬ ਤੋ ਹੋ ਤੇ ਪੰਜਾਬ ਤੇ ਕਲਾਕਾਰਾਂ ਨੂੰ ਪੂਰੀ ਇੱਜਤ ਤੇ ਸਨਮਾਨ ਦਿੰਦੇ ਓ..ਇਹ ਬਹੁਤ ਮਾਣ ਵਾਲੀ ਗੱਲ ਹੈ ... ਗੋਡ ਬਲੈਸ ਯੂ... ਦੱਸ ਦੇਈਏ ਕਿ ਇਸ ਦੌਰਾਨ ਸੋਨੂੰ ਸੂਦ, ਸੋਹੇਲ ਖਾਨ ਵੀ ਸੈੱਟ ਤੇ ਨਜ਼ਰ ਆਏ। ਸਾਰੇ ਕਲਾਕਾਰਾਂ ਨੇ ਸੈੱਟ ਉੱਪਰ ਖੂਬ ਮਸਤੀ ਕੀਤੀ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਨਿੰਜਾ ਆਪਣੇ ਗੀਤਾਂ ਅਤੇ ਬੀਨੂੰ ਢਿੱਲੋਂ ਅਦਾਕਾਰੀ ਨਾਲ ਪੰਜਾਬੀਆਂ ਦਾ ਮਨ ਮੋਹ ਰਹੇ ਹਨ। ਇਸ ਤੋਂ ਇਲਾਵਾ ਕਪਿਲ ਸ਼ਰਮਾ ਕਾਮੇਡੀ ਤੋਂ ਬਾਅਦ ਗਾਇਕੀ ਨਾਲ ਪ੍ਰਸ਼ੰਸ਼ਕਾਂ ਦਾ ਮਨ ਜਿੱਤਦੇ ਹੋਏ ਦਿਖਾਈ ਦੇਣਗੇ। ਜਿਸ ਵਿੱਚ ਉਹ ਗੁਰੂ ਰੰਧਾਵਾ ਨਾਲ ਗੀਤ ਅਲੋਨ ਵਿੱਚ ਨਜ਼ਰ ਆਉਣਗੇ। ਫਿਲਹਾਲ ਹਰ ਕਿਸੇ ਨੂੰ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Binnu Dhillon, Bollywood, Kapil sharma, Ninja, Pollywood, Punjabi singer, The Kapil Sharma Show