Binnu Dhillon Father Passes Away: ਬਿਨੂੰ ਢਿੱਲੋਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਅੱਜ ਦੁਪਹਿਰ ਹੋਵੇਗਾ ਅੰਤਿਮ ਸੰਸਕਾਰ

Binnu Dhillon Father Passes Away: ਪਾਲੀਵੁੱਡ ਦੇ ਕਾਮੇਡੀ ਕਿੰਗ ਬੀਨੂ ਢਿੱਲੋਂ (Binnu Dhillon) ਦੇ ਘਰੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮਾਂ ਤੋਂ ਬਾਅਦ ਹੁਣ ਪਿਤਾ ਹਰਬੰਸ ਸਿੰਘ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਇਸਦੀ ਜਾਣਕਾਰੀ ਕਲਾਕਾਰ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਹੈ।

Binnu Dhillon Father Passes Away: ਮਾਤਾ ਤੋਂ ਬਾਅਦ ਬੀਨੂ ਢਿੱਲੋਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ (ਸੰਕੇਤਕ ਫੋਟੋ)

  • Share this:
Binnu Dhillon Father Passes Away: ਪਾਲੀਵੁੱਡ ਦੇ ਕਾਮੇਡੀ ਕਿੰਗ ਬੀਨੂ ਢਿੱਲੋਂ (Binnu Dhillon) ਦੇ ਘਰੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮਾਂ ਤੋਂ ਬਾਅਦ ਹੁਣ ਪਿਤਾ ਹਰਬੰਸ ਸਿੰਘ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਇਸਦੀ ਜਾਣਕਾਰੀ ਕਲਾਕਾਰ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਹੈ।




ਕਲਾਕਾਰ ਨੇ ਪਿਤਾ ਦੀ ਤਸਵੀਰ ਸ਼ੇਅਰ ਕਰ ਲਿਖਿਆ-ਲਵ ਯੂ ਪਾਪਾ ਜੀ.. ਮਿਸ ਯੂ ਹਮੇਸ਼ਾ.. 🙏🙏.
ਸਤਿਗੁਰ ਪ੍ਰਸਾਦਿ ਜੇਹਾ ਚੀਰੀ ਲਿਖਿਆ, ਤੇਹਾ ਹੁਕਮੁ ਕਮਾਹਿ ॥ ਘਲੇ ਆਵਹਿ ਨਾਨਕਾ, ਸਦੇ ਉਠੀ ਜਾਹਿ ॥
ਸਾਡੇ ਸਤਿਕਾਰਯੋਗ ਪਿਤਾ ਜੀ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ, ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਰਾਮਬਾਗ ਧੂਰੀ ਵਿਖੇ ਕੱਲ੍ਹ ਮਿਤੀ 25 ਮਈ 2022 ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ।

ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਬੀਤੇ ਦਿਨ ਹੋਇਆ। ਇਸ ਤੋਂ ਪਹਿਲਾ ਉਨ੍ਹਾਂ ਦੇ ਮਾਤਾ ਜੀ ਵੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਦੁਨਿਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਪਿਛਲੇ ਸਾਲ 10 ਫਰਵਰੀ ਨੂੰ ਹੋਇਆ ਸੀ। ਜਿਸਦੀ ਜਾਣਕਾਰੀ ਕਲਾਕਾਰ ਵੱਲੋਂ ਸ਼ੇਅਰ ਕੀਤੀ ਗਈ ਸੀ। ਉਨ੍ਹਾਂ ਦੀ ਮਾਤਾ ਸਰਦਾਰਨੀ ਨਰਿੰਦਰ ਕੌਰ ਦਾ 86 ਸਾਲਾਂ ਦੀ ਉਮਰ ਵਿੱਚ ਅਕਾਲ ਚਲਾਣਾ ਹੋਇਆ। ਇਸ ਖ਼ਬਰ ਤੋਂ ਬਾਅਦ ਬਿੰਨੂ ਦੇ ਫ਼ੈਨਜ਼ ਤੇ ਪਾਲੀਵੁੱਡ ਕਲਾਕਾਰ ਉਨ੍ਹਾਂ ਦੇ ਪਿਤਾ ਸ਼ਰਧਾਂਜਲੀ ਦੇ ਰਹੇ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਬੀਨੂ ਢਿੱਲੋਂ ਜਲਦ ਹੀ ਫਿਲਮ ਗੱਡੀ ਜਾਨਦੀ ਏ ਛਲਾਂਗਾ ਮਾਰਦੀ (Gaddi Jaandi Ae Chalaangaan Maardi) ਅਤੇ ਦੂਜੀ ਫਿਲਮ BILLLO VS DHILLON ਵਿੱਚ ਅਹਿਮ ਭੂਮਿਕਾ ਵਿੱਚ ਦਿਖਣਗੇ। ਖਾਸ ਗੱਲ ਇਹ ਹੈ ਕਿ ਬੀਨੂੰ ਇੱਕ ਫਿਲਮ ਵਿੱਚ ਐਮੀ ਵਿਰਕ ਨਾਲ ਅਤੇ ਦੂਜੀ ਫਿਲਮ 'ਚ ਯੁਵਰਾਜ ਹੰਸ (Yuvraj Hans) ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
Published by:rupinderkaursab
First published: